PGI ਜਾਣ ਵਾਲੇ ਮਰੀਜ਼ਾਂ ਲਈ ਰਾਹਤ ਭਰੀ ਖ਼ਬਰ, ਇਸ ਦਿਨ ਖੁੱਲ੍ਹਣ ਜਾ ਰਹੀ 'ਫਿਜ਼ੀਕਲ ਓ. ਪੀ. ਡੀ.'

Tuesday, Oct 27, 2020 - 11:35 AM (IST)

PGI ਜਾਣ ਵਾਲੇ ਮਰੀਜ਼ਾਂ ਲਈ ਰਾਹਤ ਭਰੀ ਖ਼ਬਰ, ਇਸ ਦਿਨ ਖੁੱਲ੍ਹਣ ਜਾ ਰਹੀ 'ਫਿਜ਼ੀਕਲ ਓ. ਪੀ. ਡੀ.'

ਚੰਡੀਗੜ੍ਹ (ਪਾਲ) : ਇੱਥੇ ਪੀ. ਜੀ. ਆਈ. ਜਾਣ ਵਾਲੇ ਮਰੀਜ਼ਾਂ ਲਈ ਰਾਹਤ ਭਰੀ ਖ਼ਬਰ ਹੈ। ਪਿਛਲੇ 7 ਮਹੀਨਿਆਂ ਤੋਂ ਬੰਦ ਪੀ. ਜੀ. ਆਈ. ਦੀ ਓ. ਪੀ. ਡੀ. ਸੇਵਾ 2 ਨਵੰਬਰ ਤੋਂ ਖੁੱਲ੍ਹਣ ਜਾ ਰਹੀ ਹੈ ਪਰ ਓ. ਪੀ. ਡੀ. 'ਚ ਟੈਲੀ ਕੰਸਲਟੇਸ਼ਨ ਤੋਂ ਬਾਅਦ ਹੀ ਮਰੀਜ਼ ਸਰੀਰਕ ਚੈੱਕਅਪ ਲਈ ਆ ਸਕੇਗਾ। ਪੀ. ਜੀ. ਆਈ. ਪ੍ਰਸ਼ਾਸਨ ਮੁਤਾਬਕ ਪਹਿਲਾਂ ਦੀ ਤਰ੍ਹਾਂ ਓ. ਪੀ. ਡੀ. ਨੂੰ ਅਜੇ ਖੋਲ੍ਹਿਆ ਨਹੀਂ ਜਾ ਰਿਹਾ ਹੈ, ਥੋੜ੍ਹਾ ਬਦਲਾਅ ਕੀਤਾ ਗਿਆ ਹੈ ਤਾਂ ਜੋ ਲੋੜਵੰਦ ਮਰੀਜ਼ਾਂ ਨੂੰ ਇਲਾਜ ਮਿਲ ਸਕੇ। ਪੀ. ਜੀ. ਆਈ. 'ਚ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀ ਟੈਲੀ ਕੰਸਲਟੇਸ਼ਨ ਓ. ਪੀ. ਡੀ. ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ।

ਇਹ ਵੀ ਪੜ੍ਹੋ : ਮਾਲ ਗੱਡੀਆਂ ਦੀ ਬਹਾਲੀ 'ਤੇ ਕੇਂਦਰ ਦਾ ਕੈਪਟਨ ਨੂੰ ਜਵਾਬ, 'ਸੁਰੱਖਿਆ ਦੀ ਗਾਰੰਟੀ ਦਿਓ, ਫਿਰ ਚੱਲਣਗੀਆਂ ਟਰੇਨਾਂ'

ਟੈਲੀ ਕੰਸਲਟੇਸ਼ਨ ਫਿਜ਼ੀਕਲ ਓ. ਪੀ. ਡੀ. 'ਚ ਬੁਲਾਉਣ ਵਾਲਿਆਂ ਲਈ ਇਕ ਟੂਲ ਦੀ ਤਰ੍ਹਾਂ ਇਸਤੇਮਾਲ ਹੋਵੇਗਾ। ਆਨਲਾਈਨ ਚੈੱਕ ਕਰਨ ਤੋਂ ਬਾਅਦ ਜਿਨ੍ਹਾਂ ਮਰੀਜ਼ਾਂ ਲਈ ਡਾਕਟਰ ਨੂੰ ਲੱਗੇਗਾ ਕਿ ਇਸ ਨੂੰ ਸਰੀਰਕ ਤੌਰ 'ਤੇ ਵੀ ਦੇਖਣ ਦੀ ਲੋੜ ਹੈ, ਉਸ ਨੂੰ ਓ. ਪੀ. ਡੀ. 'ਚ ਬੁਲਾਇਆ ਜਾਵੇਗਾ। ਹਾਲਾਂਕਿ ਪਹਿਲਾਂ ਵੀ ਟੈਲੀ ਕੰਸਲਟੇਸ਼ਨ 'ਚ 2 ਹਜ਼ਾਰ ਤੱਕ ਮਰੀਜ਼ ਰਜਿਸਟ੍ਰੇਸ਼ਨ ਕਰਵਾ ਰਹੇ ਸਨ, ਜਿਨ੍ਹਾਂ 'ਚੋਂ 500 ਦੇ ਕਰੀਬ ਮਰੀਜ਼ ਸਰੀਰਕ ਚੈਕਅਪ ਲਈ ਵੀ ਪੀ. ਜੀ. ਆਈ. 'ਚ ਆ ਰਹੇ ਸਨ ਪਰ ਹੁਣ ਹਰ ਮਹਿਕਮੇ 'ਚ 50 ਮਰੀਜ਼ਾਂ ਦੀ ਕੈਪਿੰਗ ਕਰ ਦਿੱਤੀ ਗਈ ਹੈ ਪਰ ਤੈਅ ਗਿਣਤੀ ਤੋਂ ਜ਼ਿਆਦਾ ਮਰੀਜ਼ ਨਹੀਂ ਬੁਲਾਏ ਜਾਣਗੇ। ਇਸ ਨਾਲ ਗੰਭੀਰ ਮਰੀਜ਼ਾਂ ਨੂੰ ਇਲਾਜ ਮਿਲਣ 'ਚ ਦੇਰੀ ਨਹੀਂ ਹੋਵੇਗੀ।

ਇਹ ਵੀ ਪੜ੍ਹੋ : SGPC ਮੁਲਾਜ਼ਮਾਂ ਤੇ ਸਤਿਕਾਰ ਕਮੇਟੀ ਵਿਚਾਲੇ ਝੜਪ ਮਾਮਲੇ 'ਚ ਆਇਆ ਨਵਾਂ ਮੋੜ
ਪੈਂਡਿੰਗ ਕੰਮ ਨੂੰ ਛੇਤੀ ਕਰਨ ਦੇ ਦਿੱਤੇ ਨਿਰਦੇਸ਼
ਸਾਰੇ ਮਰੀਜ਼ਾਂ ਨੂੰ ਇਕੱਠੇ ਓ. ਪੀ. ਡੀ. 'ਚ ਐਂਟਰੀ ਨਹੀਂ ਮਿਲੇਗੀ। ਮਰੀਜ਼ਾਂ ਲਈ ਇਕ ਵਿਸ਼ੇਸ਼ ਹੋਲਡਿੰਗ ਏਰੀਆ ਬਣਾਇਆ ਗਿਆ ਹੈ, ਜਿੱਥੇ ਮਰੀਜ਼ ਓ. ਪੀ. ਡੀ. 'ਚ ਜਾਣ ਤੋਂ ਪਹਿਲਾਂ ਆਪਣੀ ਵਾਰੀ ਦੀ ਉਡੀਕ ਕਰਨਗੇ। ਹੋਲਡਿੰਗ ਏਰੀਆ ਦਾ ਕੰਮ ਪਿਛਲੇ ਕਾਫ਼ੀ ਸਮੇਂ ਤੋਂ ਚੱਲ ਰਿਹਾ ਹੈ, ਜਿਸ ਨੂੰ ਛੇਤੀ-ਛੇਤੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਪ੍ਰੇਮ ਵਿਆਹ ਪਿੱਛੋਂ ਪਤੀ ਦੇ ਅਸਲੀ ਰੰਗ ਨੇ ਬੇਰੰਗ ਕੀਤੀ ਜ਼ਿੰਦਗੀ, ਸੋਚਿਆ ਨਹੀਂ ਸੀ ਇੰਨਾ ਮਾੜਾ ਹੋਵੇਗਾ ਅਖ਼ੀਰ

ਮਰੀਜ਼ ਦੀ ਚੰਗੀ ਤਰ੍ਹਾਂ ਜਾਂਚ ਤੋਂ ਬਾਅਦ ਹੀ ਓ. ਪੀ. ਡੀ. 'ਚ ਜਾਣ ਦੀ ਇਜਾਜ਼ਤ ਮਿਲੇਗੀ, ਜਿਸ ਦੀ ਜ਼ਿੰਮੇਵਾਰੀ ਪੀ. ਜੀ. ਆਈ. ਦੇ ਕਮਿਊਨਿਟੀ ਮੈਡੀਸਿਨ ਮਹਿਕਮੇ ਨੂੰ ਦਿੱਤੀ ਗਈ ਹੈ। ਮਰੀਜ਼ਾਂ 'ਚ ਸਮਾਜਿਕ ਦੂਰੀ ਦੀ ਸਹੀ ਤਰੀਕੇ ਨਾਲ ਪਾਲਾਣ ਕਰਨ ਲਈ ਵਿਸ਼ੇਸ਼ ਸੁਰੱਖਿਆ ਲਗਾਈ ਹੈ। ਓ. ਪੀ. ਡੀ. ਆਪਣੇ ਰੂਟੀਨ ਦੇ ਦਿਨਾਂ ਦੇ ਹਿਸਾਬ ਨਾਲ ਹੀ ਚੱਲੇਗੀ। 



 


author

Babita

Content Editor

Related News