PGI 'ਚ ਹੁਣ 'ਯੋਗ' ਨਾਲ ਵੀ ਜਲਦ ਹੋਵੇਗਾ ਇਲਾਜ, ਮਰੀਜ਼ਾਂ ਤੇ ਡਾਕਟਰਾਂ ਨੂੰ ਹੋਵੇਗਾ ਫ਼ਾਇਦਾ

06/08/2022 11:49:58 AM

ਚੰਡੀਗੜ੍ਹ (ਪਾਲ) : ਸਭ ਕੁੱਝ ਯੋਜਨਾ ਮੁਤਾਬਕ ਰਿਹਾ ਤਾਂ ਆਉਣ ਵਾਲੇ ਸਮੇਂ 'ਚ ਪੀ. ਜੀ. ਆਈ. 'ਚ ਮਾਡਰਨ ਮੈਡੀਸਨ ਦੇ ਨਾਲ ਹੀ ਯੋਗ ਨਾਲ ਵੀ ਮਰੀਜ਼ਾਂ ਦਾ ਇਲਾਜ ਹੋ ਸਕੇਗਾ। ਇਸ ਦਾ ਲਾਭ ਨਾ ਸਿਰਫ ਮਰੀਜ਼ਾਂ ਨੂੰ ਸਗੋਂ ਡਾਕਟਰਾਂ ਅਤੇ ਸਟਾਫ਼ ਨੂੰ ਵੀ ਹੋਵੇਗਾ। ਇਸ ਲਈ ਪੀ. ਜੀ. ਆਈ. ਛੇਤੀ ਹੀ ਯੋਗ ’ਤੇ ਇਕ ਵੱਡੀ ਰਿਸਰਚ ਕਰਨ ਜਾ ਰਿਹਾ ਹੈ। ਇਸਦੀ ਮਦਦ ਨਾਲ ਯੋਗ ਦੇ ਅਣਛੂਹੇ ਪਹਿਲੂਆਂ ਨੂੰ ਜਾਣਨ ਦੀ ਕੋਸ਼ਿਸ਼ ਹੋਵੇਗੀ। ਇਸ ਰਿਸਰਚ ਲਈ ਪੀ. ਜੀ. ਆਈ. ਵਿਚ ਕੋਲੈਬੋਰੇਟਿਵ ਸੈਂਟਰ ਫਾਰ ਮਾਈਂਡ ਬਾਡੀ ਇੰਟਰਵੈਨਸ਼ਨਜ਼ ਸਥਾਪਤ ਕੀਤਾ ਗਿਆ ਹੈ। ਸੈਂਟਰਲ ਕੌਂਸਲ ਫਾਰ ਰਿਸਰਚ ਇਨ ਯੋਗਾ ਐਂਡ ਨੈਚੂਰੋਪੈਥੀ (ਸੀ. ਸੀ. ਆਰ. ਵਾਈ. ਐੱਨ.) ਨਵੀਂ ਦਿੱਲੀ ਅਤੇ ਪੀ. ਜੀ. ਆਈ. ਦੀ ਦੇਖ-ਰੇਖ ਵਿਚ ਇਹ ਸੈਂਟਰ ਚੱਲੇਗਾ। ਇਸ ਰਿਸਰਚ ਦਾ ਮਕਸਦ ਨਾ ਸਿਰਫ ਯੋਗ ਨੂੰ ਜਾਣਨਾ ਸਗੋਂ ਸਾਇੰਟੀਫਿਕ ਤਰੀਕੇ ਨਾਲ ਯੋਗ ਨੂੰ ਵੇਖਣਾ ਹੈ।

ਇਹ ਵੀ ਪੜ੍ਹੋ : ਅੱਜ ਮੁੜ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ, ਨਵੀਂ ਆਬਕਾਰੀ ਨੀਤੀ 'ਤੇ ਚਰਚਾ ਸੰਭਵ

ਉਸਦਾ ਅਸਰ ਕਿਸ ਤਰ੍ਹਾਂ ਅਤੇ ਕਿਵੇਂ ਬਦਲਾਅ ਕਰਦਾ ਹੈ, ਉਸਨੂੰ ਵੀ ਵੇਖਿਆ ਜਾਵੇਗਾ। ਇਸ ਰਿਸਰਚ ਲਈ ਸੀ. ਸੀ. ਆਰ. ਵਾਈ. ਐੱਨ. ਫੰਡ ਦੇ ਰਿਹਾ ਹੈ। ਉੱਥੇ ਹੀ ਜਦੋਂ ਕਿ ਪੀ. ਜੀ. ਆਈ. ਇੰਸਟੀਚਿਊਸ਼ਨਲ ਮਨਜ਼ੂਰੀ, ਐਕਸਪਰਟਸ ਅਤੇ ਸਟੱਡੀ ਸਬਜੈਕਟ ਦੇਵੇਗਾ। ਇਸ ਦੇ ਨਾਲ ਹੀ ਪੀ. ਜੀ. ਆਈ. ਆਪਣੇ ਕੈਂਪਸ ਵਿਚ ਰਿਸਰਚਰ ਨੂੰ ਹਾਊਸਿੰਗ ਸਪੇਸ ਵੀ ਦੇਵੇਗਾ। ਸ਼ਹਿਰ ਦੀ ਸੰਸਦ ਮੈਂਬਰ ਕਿਰਨ ਖੇਰ ਨੇ ਇਸ ਪ੍ਰਾਜੈਕਟ ਲਈ ਐੱਮ. ਪੀ. ਲੈਡਸ 'ਚੋਂ ਇਕ ਕਰੋੜ ਰੁਪਏ ਦਾ ਸਪਲੀਮੈਂਟਰੀ ਫੰਡ ਦੇਣ ਦਾ ਐਲਾਨ ਕੀਤਾ ਹੈ। ਇਹ ਪੈਸਾ ਪੀ. ਜੀ. ਆਈ. ਵਿਚ ਯੋਗ ਰਿਸਰਚ ਸੈਂਟਰ ਬਣਾਉਣ ’ਤੇ ਖਰਚ ਹੋਵੇਗਾ। ਫੰਡ ਨੂੰ ਜਾਰੀ ਕਰਨ ਲਈ ਸੰਸਦ ਮੈਂਬਰ ਦੇ ਦਫ਼ਤਰ ਵੱਲੋਂ ਡਿਪਟੀ ਕਮਿਸ਼ਨਰ ਨੂੰ ਲਿਖਿਆ ਗਿਆ ਹੈ। ਕਿਰਨ ਖੇਰ ਨੇ ਯੋਗ ਕੇਂਦਰ ਦੇ ਇੰਚਾਰਜ ਪ੍ਰੋਫੈਸਰ ਡਾ. ਅਕਸ਼ੇ ਆਨੰਦ ਨੂੰ ਉਨ੍ਹਾਂ ਦੇ ਯਤਨਾਂ ਲਈ ਵਧਾਈ ਦਿੱਤੀ ਅਤੇ ਅਗਲੇ ਕੇਂਦਰ ਲਈ ਪੂਰਨ ਸਮਰਥਨ ਦਾ ਵਾਅਦਾ ਵੀ ਕੀਤਾ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : 27 ਜੂਨ ਨੂੰ ਪੇਸ਼ ਹੋਵੇਗਾ 'ਪੰਜਾਬ' ਦਾ ਬਜਟ, ਕੈਬਨਿਟ ਮੀਟਿੰਗ ਦੌਰਾਨ ਲਿਆ ਗਿਆ ਫ਼ੈਸਲਾ
ਕਈ ਸਟੱਡੀਜ਼ ਅਤੇ ਦਵਾਈਆਂ ਨੂੰ ਪ੍ਰਮੋਟ ਕਰਨ ’ਚ ਮਿਲੇਗੀ ਮਦਦ
ਡਾਇਰੈਕਟਰ ਪੀ. ਜੀ. ਆਈ. ਡਾ. ਵਿਵੇਕ ਲਾਲ ਦੀ ਮੰਨੀਏ ਤਾਂ ਇਸ ਯੋਗ ਸੈਂਟਰ ਦਾ ਲਾਭ ਬਹੁਤ ਵੱਡੇ ਪੱਧਰ ’ਤੇ ਹੋਵੇਗਾ। ਰਾਸ਼ੀ ਯੋਗ ਨਾਲ ਜੁੜੀਆਂ ਕਈ ਸਟੱਡੀਜ਼ ਅਤੇ ਯੋਗ ਦਵਾਈ ਨੂੰ ਪ੍ਰਮੋਟ ਕਰਨ ਵਿਚ ਮਦਦਗਾਰ ਸਾਬਤ ਹੋਵੇਗੀ। ਫੰਡ ਭਵਿੱਖ ਦੇ ਰਿਸਰਚ ਪ੍ਰਾਜੈਕਟਾਂ ਲਈ ਖ਼ਰਚ ਕੀਤਾ ਜਾਵੇਗਾ। ਸੈਂਟਰ ਲਈ 2 ਰਿਸਰਚ ਆਫਿਸਰਜ਼ ਅਤੇ 2 ਯੋਗ ਥੈਰੇਪਿਸਟਸ ਵੀ ਰੱਖੇ ਜਾਣਗੇ। ਦੋਵੇਂ ਹੈਲਥ ਕੇਅਰ ਵਰਕਰਜ਼ ਲਈ ਰੋਜ਼ਾਨਾ ਯੋਗ ਸੈਸ਼ਨ ਕਰਵਾ ਰਹੇ ਹਨ। ਮਰੀਜ਼ਾਂ ਦੇ ਅਟੈਂਡੈਂਟਸ ਅਤੇ ਡਾਕਟਰਾਂ ਦੇ ਰੈਫ਼ਰ ਮਰੀਜ਼ਾਂ ਨੂੰ ਵੀ ਇੱਥੇ ਸੈਸ਼ਨ ਦਿੱਤੇ ਜਾ ਰਹੇ ਹਨ। ਉੱਥੇ ਹੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੀ. ਜੀ. ਆਈ. ਡਾਇਰੈਕਟਰ ਯੋਗ ਵਿਚ ਸਕਿੱਲਜ਼ ਅਤੇ ਰਿਸਰਚ ਲਈ ਹਾਵਰਡ ਯੂਨੀਵਰਸਿਟੀ ਅਤੇ ਪੀ. ਜੀ. ਆਈ. ਵਿਚਕਾਰ ਐੱਮ. ਓ. ਯੂ. ਸਾਈਨ ਕਰਨ ’ਤੇ ਵੀ ਵਿਚਾਰ ਕਰ ਰਹੇ ਹਨ। ਜੇਕਰ ਇਹ ਹੁੰਦਾ ਹੈ ਤਾਂ ਪੀ. ਜੀ. ਆਈ. ਲਈ ਇਕ ਵੱਡੀ ਪ੍ਰਾਪਤੀ ਹੋਵੇਗੀ।
ਇਸ ਵਾਰ ਬੇਹੱਦ ਖ਼ਾਸ ਰਹੇਗਾ ਅੰਤਰਰਾਸ਼ਟਰੀ ਯੋਗ ਦਿਵਸ
21 ਜੂਨ ਨੂੰ 8ਵਾਂ ਅੰਤਰਰਾਸ਼ਟਰੀ ਯੋਗ ਦਿਵਸ ਪੀ. ਜੀ. ਆਈ. ਵਿਚ ਵੱਡੇ ਪੱਧਰ ’ਤੇ ਮਨਾਉਣ ਦੀ ਯੋਜਨਾ ਹੈ। ਡਾਇਰੈਕਟਰ ਮੁਤਾਬਕ ਯੋਗ ਸੈਂਟਰ ਇਸ ਲਈ ਪੀ. ਜੀ. ਆਈ. ਫੈਕਲਟੀ, ਸਟਾਫ਼, ਵਿਦਿਆਰਥੀਆਂ ਨੂੰ ਕਾਮਨ ਯੋਗ ਪ੍ਰੋਟੋਕਾਲ ਤਹਿਤ ਟ੍ਰੇਨਿੰਗ ਦੇਵੇਗਾ। ਸਾਰੇ ਵਿਭਾਗਾਂ ਦੇ ਨੋਡਲ ਪਰਸਨ ਨੂੰ 5 ਮਿੰਟ ਵਰਕ ਪਲੇਸ ਯੋਗਾ ਵਾਈ ਬ੍ਰੇਕ ਵਿਚ ਟ੍ਰੇਨਿੰਗ ਦੇਵੇਗਾ। ਭਾਰਤ ਸਰਕਾਰ ਦੇ ਤੈਅ ਪ੍ਰੋਗਰਾਮ ਤਹਿਤ ਇਹ ਟ੍ਰੇਨਿੰਗ ਦਿੱਤੀ ਜਾਵੇਗੀ। ਅੰਤਰਰਾਸ਼ਟਰੀ ਯੋਗ ਦਿਵਸ ’ਤੇ ਇਹ ਲੈਕਚਰ ਆਨਲਾਈਨ ਕਰਵਾਏ ਜਾਣਗੇ। ਪੀ. ਜੀ. ਆਈ. ਦੇ ਅਧਿਕਾਰਿਕ ਯੂ-ਟਿਊਬ ਚੈਨਲ ’ਤੇ ਇਹ ਲੈਕਚਰ ਚੱਲਣਗੇ। ਜਨਰਲ ਹਸਪਤਾਲ ਐਂਡ ਹਾਵਰਡ ਮੈਡੀਕਲ ਸਕੂਲ ਦੀ ਐਸੋਸੀਏਟ ਪ੍ਰੋਫੈਸਰ ਡਾ. ਸਾਰਾ ਡਬਲਯੂ. ਲੇਜਰ ਅਤੇ ਹਰਿਆਣਾ ਯੋਗ ਕਮਿਸ਼ਨ ਦੇ ਚੇਅਰਮੈਨ ਡਾ. ਜੈਦੀਪ ਆਰੀਆ ਦਾ ਵਿਸ਼ੇਸ਼ ਲੈਕਚਰ ਵੀ ਯੋਗਾ ਐਂਡ ਬਰੇਨ ਵਿਸ਼ੇ ’ਤੇ ਕਰਵਾਉਣ ਦੀ ਤਿਆਰੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News