ਪੀ. ਜੀ. ਆਈ. ਦੇ ਪਿਛਲੇ ਗੇਟ ਰਾਹੀਂ ਫਤਿਹ ਦੀ ਲਾਸ਼ ਸੰਗਰੂਰ ਲਈ ਰਵਾਨਾ (ਵੀਡੀਓ)

Tuesday, Jun 11, 2019 - 03:20 PM (IST)

ਚੰਡੀਗੜ੍ਹ : ਪੀ. ਜੀ. ਆਈ. 'ਚ ਪੰਜ ਡਾਕਟਰਾਂ ਦੇ ਪੈਨਲ ਵਲੋਂ ਫਤਿਹਵੀਰ ਸਿੰਘ ਦਾ ਕੀਤਾ ਜਾ ਰਿਹਾ ਪੋਸਟਮਾਰਟਮ ਮੁਕੰਮਲ ਹੋ ਗਿਆ ਹੈ। ਸੂਤਰਾਂ ਮੁਤਾਬਕ ਫਤਿਹਵੀਰ ਸਿੰਘ ਦੇ ਪੋਸਟਮਾਰਟਮ ਤੋਂ ਬਾਅਦ ਪ੍ਰਸ਼ਾਸਨ ਵਲੋਂ ਪੀ. ਜੀ. ਆਈ. ਦੇ ਪਿਛਲੇ ਗੇਟ ਰਾਹੀਂ ਫਤਿਹ ਦੀ ਲਾਸ਼ ਸੰਗਰੂਰ ਲਈ ਰਵਾਨਾ ਕਰ ਦਿੱਤੀ ਗਈ ਹੈ ਜਦਕਿ ਮੀਡੀਆ ਕਰਮਚਾਰੀ ਅਤੇ ਹੋਰ ਲੋਕ ਪੀ. ਜੀ. ਆਈ. ਦੇ ਮੁੱਖ ਗੇਟ 'ਤੇ ਮੌਜੂਦ ਸਨ। ਇਸ ਦੌਰਾਨ ਪ੍ਰਸ਼ਾਸਨ ਵਲੋਂ ਗੁੱਪ-ਚੁੱਪ ਤਰੀਕੇ ਨਾਲ ਪਿਛਲੇ ਗੇਟ ਰਾਹੀਂ ਹੀ ਫਤਿਹ ਦੀ ਲਾਸ਼ ਨੂੰ ਸੰਗਰੂਰ ਲਈ ਰਵਾਨਾ ਕਰ ਦਿੱਤਾ ਗਿਆ। 

PunjabKesari

ਇਸ ਦੌਰਾਨ ਪ੍ਰਸ਼ਾਸਨ ਦੀ ਇਕ ਹੋਰ ਨਾਲਾਇਕੀ ਦੇਖਣ ਨੂੰ ਮਿਲੀ ਹੈ। ਪ੍ਰਸ਼ਾਸਨ ਵਲੋਂ ਫਤਹਿ ਦੀ ਲਾਸ਼ ਪਿੰਡ ਲਿਜਾਣ ਲਈ ਪਹਿਲਾਂ ਵੱਡਾ ਤਾਬੂਤ ਮੰਗਵਾਇਆ ਗਿਆ ਸੀ, ਜਿਸ ਨੂੰ ਵਾਪਸ ਭੇਜ ਦਿੱਤਾ ਗਿਆ। ਦੂਜੇ ਪਾਸੇ ਫਤਿਹਵੀਰ ਸਿੰਘ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਨ ਵਾਲੇ ਪੀ. ਜੀ. ਆਈ. ਦੇ ਡਾਕਟਰਾਂ ਦਾ ਕਹਿਣਾ ਹੈ ਕਿ ਜਦੋਂ ਬੱਚੇ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਹ ਮ੍ਰਿਤਕ ਸੀ ਅਤੇ ਉਸ ਦਾ ਸਰੀਰ ਗਲ ਚੁੱਕਾ ਸੀ। ਹੁਣ ਇਸ ਗੱਲ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਲੱਗ ਸਕੇਗਾ ਕਿ ਫਤਿਹ ਦੀ ਮੌਤ ਕਦੋਂ ਅਤੇ ਕਿਸ ਵਜ੍ਹਾ ਕਾਰਨ ਹੋਈ।


author

Gurminder Singh

Content Editor

Related News