ASI ਦਾ ਵੱਢਿਆ ਹੱਥ ਜੋੜਨ ਵਾਲੀ PGI ਦੀ ਟੀਮ ਦਾ ਬਿਆਨ, 'ਹੱਥ ਦੀ ਮੂਵਮੈਂਟ ਅਜੇ...'

04/14/2020 11:33:25 AM

ਚੰਡੀਗੜ੍ਹ (ਪਾਲ) : ਪਟਿਆਲਾ ਦੇ ਏ. ਐੱਸ. ਆਈ. ਦੇ ਵੱਢੇ ਹੱਥ ਦੀ ਸਰਜਰੀ ਕੋਈ ਆਸਾਨ ਕੰਮ ਨਹੀਂ ਸੀ ਪਰ ਇਸ ਨੂੰ ਕਰ ਦਿਖਾਇਆ ਪੀ. ਜੀ. ਆਈ. ਦੇ ਡਾਕਟਰਾਂ ਦੀ ਟੀਮ ਨੇ। ਪੀ. ਜੀ. ਆਈ. ਪਲਾਸਟਿਕ ਸਰਜਨ ਡਾ. ਸੁਨੀਲ ਗਾਬਾ ਅਨੁਸਾਰ ਇਸ ਤਰ੍ਹਾਂ ਦੀ ਸਰਜਰੀ ’ਚ ਸਮਾਂ ਬਹੁਤ ਰੋਲ ਅਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਸਰਜਰੀ ਹੋ ਚੁੱਕੀ ਹੈ ਪਰ ਇਸ ਸਮੇਂ ਵੱਡੀ ਮੁਸ਼ਕਲ ਅਤੇ ਪਰੇਸ਼ਾਨੀ ਇਸ ਗੱਲ ਦੀ ਹੈ ਕਿ ਬਲੱਡ ਸਰਕੂਲੇਸ਼ਨ ਬਣਿਆ ਰਹੇ। ਪੀ. ਜੀ. ਆਈ. ’ਚ ਐਤਵਾਰ ਨੂੰ ਰੇਅਰ ਸਰਜਰੀ ਕਰ ਕੇ ਏ. ਐੱਸ. ਆਈ. ਹਰਜੀਤ ਸਿੰਘ ਦਾ ਕੱਟਿਆ ਹੱਥ ਜੋੜਿਆ ਗਿਆ। ਪਲਾਸਟਿਕ ਸਰਜਰੀ ਟੀਮ ਅਤੇ ਐਨੇਸਥੀਸੀਆ ਡਿਪਾਰਟਮੈਂਟ ਨਾਲ ਨਰਸਿੰਗ ਨੇ ਇਸ ਸਰਜਰੀ ਨੂੰ ਕਰਨ ’ਚ ਸਫ਼ਲਤਾ ਹਾਸਲ ਕੀਤੀ। ਡਾ. ਸੁਨੀਲ ਗਾਬਾ ਮੁਤਾਬਕ ਉਹ ਇਕ ਹਫਤੇ ਤੱਕ ਮਾਨੀਟਰ ਕਰਨਗੇ। ਸਰਜਰੀ ਨੂੰ ਇਕ ਦਿਨ ਹੋ ਚੁੱਕਿਆ ਹੈ।

ਇਹ ਵੀ ਪੜ੍ਹੋ : ਏ. ਐਸ. ਆਈ. ਦਾ ਹੱਥ ਵੱਢਣ ਵਾਲੇ ਨਿਹੰਗ 11 ਦਿਨਾਂ ਦੀ ਪੁਲਸ ਰਿਮਾਂਡ 'ਤੇ

PunjabKesari
'ਇਕ ਲੀਟਰ ਖੂਨ ਵਗ ਚੁੱਕਿਆ ਸੀ'
ਡਾਕਟਰਾਂ ਨੇ ਕਿਹਾ ਕਿ ਐਤਵਾਰ ਨੂੰ ਬਲੱਡ ਸਰਕੂਲੇਸ਼ਨ ਸ਼ੁਰੂ ਹੋ ਚੁੱਕਿਆ ਸੀ। ਹੱਥ ਦੀ ਹਾਲਤ ਅਤੇ ਉਸ ਦਾ ਵਰਕਿੰਗ ਪ੍ਰੋਸੈੱਸ ਇਸ ਗੱਲ ’ਤੇ ਤੈਅ ਹੋਵੇਗਾ ਕਿ ਸਰਕੂਲੇਸ਼ਨ ਬਣਿਆ ਰਹੇ। ਮਰੀਜ਼ ਦਾ ਇਕ ਲੀਟਰ ਖੂਨ ਪੀ. ਜੀ. ਆਈ. ਆਉਣ ਤੋਂ ਪਹਿਲਾਂ ਵਗ ਚੁੱਕਿਆ ਸੀ, ਜਿਸ ਨੂੰ ਬਲੱਡ ਚੜ੍ਹਾ ਕੇ ਪੂਰਾ ਕਰ ਦਿੱਤਾ ਗਿਆ ਸੀ। ਇਸ ਤਰ੍ਹਾਂ ਦੇ ਕੇਸ ’ਚ ਰਿਕਵਰੀ ਬਹੁਤ ਹੌਲੀ-ਹੌਲੀ ਹੁੰਦੀ ਹੈ। ਡਾਕਟਰਾਂ ਨੇ ਕਿਹਾ ਕਿ ਹੱਥ ਸੜਕ ’ਤੇ ਡਿੱਗਣ ਨਾਲ ਇੰਫੈਕਸ਼ਨ ਦਾ ਡਰ ਸੀ, ਇਸ ਲਈ ਪਹਿਲਾਂ ਡਿਸ ਇੰਫੈਕਟ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਸਾਢੇ 7 ਘੰਟੇ ਚੱਲੇ ਆਪਰੇਸ਼ਨ ਤੋਂ ਬਾਅਦ ਪੀ. ਜੀ. ਆਈ. ਦੇ ਡਾਕਟਰਾਂ ਨੇ ਜੋੜਿਆ ਏ. ਐਸ. ਆਈ. ਦਾ ਹੱਥ

PunjabKesari
ਪਹਿਲਾਂ ਦੋ ਅਜਿਹੇ ਕੇਸ ਹੈਂਡਲ ਕਰ ਚੁੱਕੇ ਡਾ. ਅੰਕੁਰ ਲੂਥਰਾ
ਐਨੇਸਥੀਸੀਆ ਡਿਪਾਰਟਮੈਂਟ ਦਾ ਕਿਸੇ ਵੀ ਸਰਜੀਕਲ ਪ੍ਰੋਸੈੱਸ ’ਚ ਇਕ ਅਹਿਮ ਰੋਲ ਹੁੰਦਾ ਹੈ। ਸੀਨੀਅਰ ਕੰਸਲਟੈਂਟ ਡਾ. ਅੰਕੁਰ ਲੂਥਰਾ ਕਹਿੰਦੇ ਹਨ ਕਿ ਆਪਣੇ ਹੁਣ ਤੱਕ ਦੇ ਕੈਰੀਅਰ ’ਚ ਉਹ ਇਸ ਤਰ੍ਹਾਂ ਦੇ ਦੋ ਕੇਸ ਹੈਂਡਲ ਕਰ ਚੁੱਕੇ ਹਨ। ਇਸ ਕੇਸ ’ਚ ਚੰਗੀ ਗੱਲ ਇਹ ਸੀ ਕਿ ਮਰੀਜ਼ ਦਾ ਕੱਟਿਆ ਹੋਇਆ ਹੱਥ ਫ੍ਰੀਜ਼ ਕਰ ਕੇ ਭੇਜਿਆ ਗਿਆ ਸੀ। ਇਸ ਕਾਰਣ ਉਸ ਦੀ ਹਾਲਤ ਚੰਗੀ ਸੀ ਪਰ ਸੜਕ ’ਤੇ ਡਿੱਗਣ ਕਾਰਣ ਇੰਫੈਕਸ਼ਨ ਦਾ ਡਰ ਵਧ ਜਾਂਦਾ ਹੈ, ਜਿਸ ਨੂੰ ਦੇਖਦਿਆਂ ਅਸੀਂ ਟ੍ਰਾਂਸਪਲਾਂਟ ਤੋਂ ਪਹਿਲਾਂ ਡਿਸਇੰਫੈਕਟ ਕੀਤਾ।

ਇਹ ਵੀ ਪੜ੍ਹੋ : ਨਿਹੰਗ ਸਿੰਘਾਂ ਵਲੋਂ ਪੁਲਸ ਪਾਰਟੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ASI ਦਾ ਵੱਢਿਆ ਹੱਥ (ਵੀਡੀਓ)
ਮੂਵਮੈਂਟ ’ਚ ਹੁਣ ਇੱਕ ਮਹੀਨਾ ਲੱਗੇਗਾ
ਆਮ ਤੌਰ ’ਤੇ ਇਸ ਤਰ੍ਹਾਂ ਦੇ ਮਰੀਜ਼ਾਂ ਨੂੰ ਐਨੇਸਥੀਸੀਆ ਦੇਣ ਤੋਂ ਪਹਿਲਾਂ 8 ਘੰਟੇ ਦੀ ਫਾਸਟਿੰਗ ਬਹੁਤ ਜ਼ਰੂਰੀ ਹੁੰਦੀ ਹੈ। ਮਰੀਜ਼ ਨੇ ਸਵੇਰ ਤੋਂ ਸਿਰਫ਼ ਚਾਹ ਪੀਤੀ ਹੋਈ ਸੀ। ਹੱਥ ਨੂੰ ਛੇਤੀ ਤੋਂ ਛੇਤੀ ਜੋੜਨਾ ਸੀ। ਅਸੀਂ ਇੰਤਜ਼ਾਰ ਵੀ ਨਹੀਂ ਕਰ ਸਕਦੇ ਸੀ। ਘੱਟ ਤੋਂ ਘੱਟ 5 ਤੋਂ 7 ਦਿਨ ਤੋਂ ਬਾਅਦ ਕੁੱਝ ਕਿਹਾ ਜਾ ਸਕਦਾ ਹੈ। ਮੂਵਮੈਂਟ ਦੀ ਗੱਲ ਕਰੀਏ ਤਾਂ ਇਕ ਮਹੀਨਾ ਤਾਂ ਲੱਗੇਗਾ। 
ਪਹਿਲੀ ਵਾਰ ਕੀਤੀ ਇਸ ਤਰ੍ਹਾਂ ਦੀ ਸਰਜਰੀ
ਪੀ. ਜੀ. ਆਈ. ਸਟਾਫ਼ ਨਰਸ ਵਲੋਂ ਤਿੰਨ ਸਟਾਫ਼ ਨਰਸ ਅਰਵਿੰਦ, ਅਰਸ਼ ਤੇ ਸਨੇਹਾ ਨੇ ਇਸ ਸਰਜਰੀ ’ਚ ਆਪਣਾ ਯੋਗਦਾਨ ਦਿੱਤਾ। ਅਰਵਿੰਦ ਨੇ ਦੱਸਿਆ ਕਿ ਉਹ ਪੀ. ਜੀ. ਆਈ. ’ਚ 2011 ਤੋਂ ਪੋਸਿਟਡ ਹਨ ਅਤੇ ਪਹਿਲੀ ਵਾਰ ਇਸ ਤਰ੍ਹਾਂ ਦੀ ਸਰਜਰੀ ਦਾ ਹਿੱਸਾ ਬਣੇ। ਉਨ੍ਹਾਂ ਨੇ ਦੱਸਿਆ ਕਿ ਮੈਂ ਇਸ ਫੀਲਡ ’ਚ ਨਹੀਂ ਹਾਂ। ਬਾਵਜੂਦ ਇਸ ਦੇ ਸਟਾਫ ਨੇ ਚੰਗਾ ਕੰਮ ਕੀਤਾ। ਸਵੇਰੇ ਹੀ ਸਾਨੂੰ ਇਸ ਆਪ੍ਰੇਸ਼ਨ ਬਾਰੇ ਦੱਸ ਦਿੱਤਾ ਗਿਆ ਸੀ। ਓ. ਟੀ. ਟੇਬਲ ਅਤੇ ਦੂਜੀਆਂ ਸਾਰੀਆਂ ਤਿਆਰੀ ਪਹਿਲਾਂ ਹੀ ਕੀਤੀਆਂ ਜਾ ਚੁੱਕੀਆਂ ਸਨ।


Babita

Content Editor

Related News