ਚੰਡੀਗੜ੍ਹ : ਦੀਵਾਲੀ ''ਤੇ 24 ਘੰਟੇ ਖੁੱਲ੍ਹੇਗੀ ਐਡਵਾਂਸ ਆਈ ਸੈਂਟਰ ਦੀ ਅਮਰਜੈਂਸੀ
Tuesday, Nov 06, 2018 - 10:49 AM (IST)

ਚੰਡੀਗੜ੍ਹ (ਸਾਜਨ) : ਪੀ. ਜੀ. ਆਈ. ਨੇ ਦੀਵਾਲੀ ਨੂੰ ਮੁੱਖ ਰੱਖਦਿਆਂ ਐਡਵਾਂਸ ਆਈ ਸੈਂਟਰ ਦੀ ਅਮਰਜੈਂਸੀ 'ਚ ਪਟਾਕਿਆਂ ਦੀ ਸੱਟ ਦੇ ਚੱਲਦਿਆਂ ਮਰੀਜ਼ਾਂ ਲਈ ਇਸ ਨੂੰ 24 ਘੰਟੇ ਖੋਲ੍ਹਣ ਦਾ ਐਲਾਨ ਕੀਤਾ ਹੈ। ਹਸਪਤਾਲ ਪ੍ਰਬੰਧਨ ਵਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਹਨ। 6 ਨਵੰਬਰ ਦੀ ਸਵੇਰ ਤੋਂ ਹੀ 8 ਨਵੰਬਰ ਦੀ ਰਾਤ ਤੱਕ ਆਉਣ ਵਾਲੇ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ। ਆਪਰੇਸ਼ਨ ਥੀਏਟਰ ਰਾਊਂਡ ਦੀ ਕਲਾਕ ਕੰਮ ਕਰਨਗੇ। ਪੀ. ਜੀ. ਆਈ. ਵਲੋਂ ਹਦਾਇਤ ਦਿੱਤੀ ਗਈ ਹੈ ਕਿ ਜੇਕਰ ਕਿਸੇ ਮਰੀਜ਼ ਦੇ ਪਟਾਕਿਆਂ ਕਾਰਨ ਅੱਖ 'ਤੇ ਸੱਟ ਲੱਗਦੀ ਹੈ ਤਾਂ ਉਹ ਅਮਰਜੈਂਸੀ 'ਚ ਦਾਖਲ ਹੋ ਸਕਦਾ ਹੈ।