ਫ਼ਿਰੋਜ਼ਪੁਰ: ਹਥਿਆਰਾਂ ਦੀ ਨੌਕ 'ਤੇ ਪੈਟਰੋਲ ਪੰਪ ’ਤੇ ਲੁੱਟ, ਘਟਨਾ ਸੀ.ਸੀ.ਟੀ.ਵੀ. ’ਚ ਕੈਦ

Thursday, Jun 17, 2021 - 12:54 PM (IST)

ਫ਼ਿਰੋਜ਼ਪੁਰ: ਹਥਿਆਰਾਂ ਦੀ ਨੌਕ 'ਤੇ ਪੈਟਰੋਲ ਪੰਪ ’ਤੇ ਲੁੱਟ, ਘਟਨਾ ਸੀ.ਸੀ.ਟੀ.ਵੀ. ’ਚ ਕੈਦ

ਫ਼ਿਰੋਜ਼ਪੁਰ (ਸੰਨੀ ਚੋਪੜਾ): ਫਿਰੋਜ਼ਪੁਰ ਵਿਚ ਆਏ ਦਿਨ ਕ੍ਰਾਈਮ ਦਾ ਗ੍ਰਾਫ਼ ਲਗਾਤਾਰ ਵੱਧਦਾ ਜਾ ਰਿਹਾ ਹੈ, ਲੁੱਟ ਖੋਹ ਸਨੈਚਿੰਗ ਦੀਆਂ ਘਟਨਾਵਾਂ ਨੂੰ ਆਮ ਲੋਕਾਂ ਦੇ ਮਨਾਂ ’ਚ ਖ਼ੌਫ ਪੈਦਾ ਕਰਕੇ ਰੱਖਿਆ ਹੋਇਆ ਹੈ। ਬੀਤੀ ਰਾਤ ਜ਼ੀਰਾ ਗੇਟ ਦੇ ਕੋਲ ਪੈਟਰੋਲ ਪੰਪ ਦੇ 5 ਤੋਂ 6 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਹਥਿਆਰਾਂ ਦੀ ਨੋਕ 'ਤੇ ਪੈਟਰੋਲ ਪੰਪ ਦੇ ਕਰਿੰਦਿਆਂ ਤੋਂ ਲੁੱਟਖੋਹ ਕੀਤੀ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਵੀ ਕੈਦ ਹੋ ਗਈ। ਕਰਿੰਦਿਆਂ ਕੋਲੋਂ ਪੈਸੇ ਘੱਟ ਹੋਣ ਕਾਰਨ ਭਾਵੇਂ ਮਹਿਜ 4 ਹਜ਼ਾਰ ਦੇ ਕਰੀਬ ਹੀ ਲਿਜਾਣ ਵਿਚ ਲੁਟੇਰੇ ਕਾਮਯਾਬ ਹੋਏ ਪਰ ਇਸ ਘਟਨਾ ਨੇ ਪੁਲਸ ਪ੍ਰਸ਼ਾਸਨ 'ਤੇ ਕਾਨੂੰਨ ਵਿਵਸਥਾ ਇਸ ਤਰ੍ਹਾਂ ਚਿਰਮਰਾ ਗਈ ਹੈ ਇਸ ਤਰ੍ਹਾਂ ਸਵਾਲ ਖੜ੍ਹੇ ਕਰ ਦਿੱਤੇ। ਇਸ ਘਟਨਾ ਤੋਂ ਬਾਅਦ ਪੁਲਸ ਜਾਂਚ ਵਿਚ ਜੁਟ ਗਈ ਹੈ ਪਰ ਅਜੇ ਤੱਕ ਪੁਲਸ ਦੇ ਹੱਥ ਖਾਲੀ ਹਨ। 

ਇਹ ਵੀ ਪੜ੍ਹੋ: ਦੁੱਖ਼ਦਾਇਕ ਖ਼ਬਰ: ਦਿੱਲੀ ਸਿੱਘੂ ਮੋਰਚੇ ਤੋਂ ਪਰਤੇ ਪਿੰਡ ਛੋਟਾ ਘਰ ਦੇ ਕਿਸਾਨ ਦੀ ਮੌਤ


PunjabKesari

ਜ਼ਖਮੀਂ ਹੋਏ ਪੰਪ ਦੇ ਕਰਿੰਦਿਆਂ ਨੇ ਦੱਸਿਆ ਕਿ 5 ਤੋਂ 6 ਲੋਕ ਮੋਟਰਸਾਈਕਲਾਂ 'ਤੇ ਆਏ ਤੇਲ ਪੁਆਉਣ ਵਾਸਤੇ ਆਏ ਤੇ ਜਿਵੇਂ ਹੀ ਉਨ੍ਹਾਂ ਕੋਲੋਂ ਪੈਟਰੋਲ ਦੇ ਪੈਸੇ ਮੰਗੇ ਗਏ ਉਨ੍ਹਾਂ ਨੇ ਹਥਿਆਰ ਕੱਢ ਕੇ ਹੋਰ ਕਿੰਨੇ ਪੈਸੇ ਹਨ ਦੇਣ ਨੂੰ ਕਿਹਾ। ਮਨਾਂ ਕਰਨ 'ਤੇ ਉਨ੍ਹਾਂ ਨੂੰ ਇਕ ਦੇ ਸਿਰ 'ਤੇ ਪਿਸਤੌਲ ਨਾਲ ਵਾਰ ਕੀਤਾ, ਦੂਜੇ 'ਤੇ ਤੇਜ਼ ਹਥਿਆਰ ਮਾਰ ਕੇ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ  ਹੋਣ ’ਤੇ ਡਿੱਗਣ ਤੋਂ ਬਾਅਦ ਉਨ੍ਹਾਂ ਕੋਲੋਂ ਜੋ ਵੀ ਨਕਦੀ ਸੀ ਲੈ ਕੇ ਫ਼ਰਾਰ ਹੋ ਗਏ। 

ਇਹ ਵੀ ਪੜ੍ਹੋ: ਬਠਿੰਡਾ : ਮਾਲਗੱਡੀ ਦੀ ਛੱਤ 'ਤੇ ਵੀਡੀਓ ਬਣਾ ਰਿਹਾ ਨੌਜਵਾਨ ਹਾਈਵੋਲਟੇਜ ਤਾਰਾਂ ਨਾਲ ਉਲਝ ਕੇ ਝੁਲਸਿਆ (ਤਸਵੀਰਾਂ)

 


author

Shyna

Content Editor

Related News