ਪਿਸਤੋਲ ਦੇ ਜ਼ੋਰ 'ਤੇ ਲੁਟੇਰਿਆਂ ਨੇ ਪੈਟਰੋਲ ਪੰਪ ਦੇ ਕਰਿੰਦੇ ਕੋਲੋਂ ਖੋਹੀ ਨਗਦੀ

Wednesday, Oct 09, 2019 - 04:47 PM (IST)

ਪਿਸਤੋਲ ਦੇ ਜ਼ੋਰ 'ਤੇ ਲੁਟੇਰਿਆਂ ਨੇ ਪੈਟਰੋਲ ਪੰਪ ਦੇ ਕਰਿੰਦੇ ਕੋਲੋਂ ਖੋਹੀ ਨਗਦੀ

ਗੁਰੂਹਰਸਹਾਏ (ਸੁਦੇਸ਼, ਆਵਲਾ ) : ਲੱਕੀ ਐੱਚ.ਪੀ. ਫਿਊਲ ਜੀਵਾਂ ਅਰਾਈਂ ਵਿਖੇ ਬੀਤੇ ਦਿਨ ਲੁਟੇਰਿਆਂ ਵਲੋਂ ਪਿਸਤੋਲ ਦੇ ਜ਼ੋਰ 'ਤੇ ਪੈਟਰੋਲ ਪੰਪ ਦੇ ਕਰਿੰਦੇ ਦੀ ਕੁੱਟਮਾਰ ਕਰਨ ਮਗਰੋਂ ਨਗਦੀ ਖੋਹ ਕੇ ਲੈ ਜਾਣ ਦੀ ਸੂਚਨਾ ਮਿਲੀ ਹੈ। ਮੌਕੇ 'ਤੇ ਪਹੁੰਚੀ ਥਾਣਾ ਗੁਰੂਹਰਸਹਾਏ ਦੀ ਪੁਲਸ ਨੇ ਪੀੜਤ ਦੇ ਬਿਆਨਾਂ 'ਤੇ ਲੁਟੇਰਿਆਂ ਖਿਲਾਫ ਪਰਚਾ ਦਰਜ ਕੀਤਾ ਦਿੱਤਾ। ਪੁਲਸ ਨੂੰ ਦਿੱਤੇ ਬਿਆਨਾਂ 'ਚ ਪਰਮਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਪੰਜੇ ਕੇ ਉਤਾੜ ਨੇ ਦੱਸਿਆ ਕਿ ਉਹ ਲੱਕੀ ਐੱਚ.ਪੀ. ਫਿਊਲ ਜੀਵਾਂ ਅਰਾਈਂ ਵਿਖੇ ਨੌਕਰੀ ਕਰਦਾ ਹੈ। ਬੀਤੇ ਦਿਨ ਉਨ੍ਹਾਂ ਦੇ ਪੈਟਰੋਲ ਪੰਪ 'ਤੇ ਤੇਲ ਪਵਾਉਣ ਲਈ ਪੈਜੇਰੋ ਗੱਡੀ 'ਚ ਸਵਾਰ ਹੋ ਕੇ ਸੰਦੀਪ ਕੁਮਾਰ ਅਤੇ ਉਸ ਦਾ ਸਾਥੀ ਆਇਆ, ਡੀਜ਼ਲ ਪਾਉਣ ਮਗਰੋਂ ਜਦੋਂ ਮੁੱਦਈ ਨੇ ਸੰਦੀਪ ਤੋਂ ਪੈਸੇ ਮੰਗੇ ਤਾਂ ਉਸ ਨੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਸੰਦੀਪ ਕੁਮਾਰ ਨੇ ਮੁੱਦਈ ਦੇ ਮੂੰਹ 'ਤੇ ਘਸੁੰਨ ਮਾਰਦੇ ਹੋਏ ਉਸ ਨੂੰ ਧਮਕੀਆਂ ਦਿੱਤੀਆਂ ਅਤੇ ਪਿਸਟਲ ਦੇ ਜ਼ੋਰ 'ਤੇ 35 ਹਜ਼ਾਰ ਰੁਪਏ ਲੈ ਕੇ ਮੌਕੇ ਤੋਂ ਫਰਾਰ ਹੋ ਗਏ।  

ਇਸ ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ. ਵਿਨੋਦ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਪਰਮਜੀਤ ਸਿੰਘ ਦੇ ਬਿਆਨਾਂ 'ਤੇ ਸੰਦੀਪ ਕੁਮਾਰ ਉਰਫ਼ ਸੈਡੀਂ ਪੁੱਤਰ ਬਾਗ ਚੰਦ ਅਤੇ ਉਸ ਦੇ ਸਾਥੀ ਵਿਰੁੱਧ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।


author

rajwinder kaur

Content Editor

Related News