ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਕਰਕੇ ਮੋਦੀ ਨੇ ਲਿਆ ਬਦਲਾ : ਬਿੱਟੂ (ਵੀਡੀਓ)

05/22/2018 7:10:54 PM

ਲੁਧਿਆਣਾ (ਨਰਿੰਦਰ ਮਹਿੰਦਰੂ) : ਲਗਾਤਾਰ ਪੈਟਰੋਲ ਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਨਾਲ ਲੋਕ ਕਾਫ਼ੀ ਪ੍ਰੇਸ਼ਾਨ ਹਨ। ਪੈਟਰੋਲ ਤੇ ਡੀਜ਼ਲ ਦਾ ਮੁੱਲ ਰਿਕਾਰਡ ਦੀਆਂ ਉੱਚਾਈਆਂ 'ਤੇ ਪੁੱਜ ਚੁੱਕਾ ਹੈ। ਪੈਟਰੋਲ-ਡੀਜ਼ਲ ਦੇ ਵੱਧਦੇ ਰੇਟ ਦਾ ਅਸਰ ਲੋਕਾਂ ਦੀਆਂ ਜੇਬਾਂ 'ਤੇ ਪੈ ਰਿਹਾ ਹੈ। ਲਗਾਤਾਰ ਵੱਧ ਰਹੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਤੇ ਹੁਣ ਸਿਆਸਤ ਵੀ ਹੋਣੀ ਸ਼ੁਰੂ ਹੋ ਗਈ। ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਕਰਨਾਟਕ ਦੀ ਹਾਰ ਦਾ ਬਦਲਾ ਮੋਦੀ ਸਾਹਿਬ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਕਰਕੇ ਲੈ ਰਹੇ ਹਨ ਪਰ ਆਮ ਜਨਤਾ 2019 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਨੂੰ ਹਰਾ ਕੇ ਮੋਦੀ ਸਾਹਿਬ ਤੋਂ ਇਸਦਾ ਬਦਲਾ ਲਵੇਗੀ। 
ਮੰਗਲਵਾਰ ਨੂੰ ਪੈਟਰੋਲ ਨੇ 0.31 ਪੈਸੇ ਤੇ ਡੀਜ਼ਲ ਨੇ 0.26 ਪੈਸੇ ਛਾਲ ਮਾਰੀ ਹੈ। ਕਰਨਾਟਕ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਭਾਰੀ ਉਛਾਲ ਵੇਖਣ ਨੂੰ ਮਿਲ ਰਿਹਾ ਹੈ। 
ਅੱਜ ਦੇ ਪੈਟਰੋਲ ਤੇ ਡੀਜ਼ਲ ਦੇ ਰੇਟ ਕੁਝ ਇਸ ਤਰ੍ਹਾਂ ਨੇ 

ਸ਼ਹਿਰ ਪੈਟ੍ਰੋਲ ਦਾ ਭਾਅ ਡੀਜ਼ਲ ਦਾ ਭਾਅ
ਜਲੰਧਰ 82.14 68.04
ਲੁਧਿਆਣਾ 82.46 68.29
ਪਟਿਆਲਾ 82.56 68.38
ਅੰਮ੍ਰਿਤਸਰ 82.69 68.51
ਮੋਹਾਲੀ 82.74 68.54

ਜਿਸ ਤੇਜ਼ੀ ਨਾਲ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੋ ਰਿਹਾ ਹੈ, ਉਸੇ ਤੇਜ਼ੀ ਨਾਲ ਮਹਿੰਗਾਈ 'ਚ ਵੀ ਵਾਧਾ ਹੋਵੇਗਾ ਤੇ ਇਸ ਮਹਿੰਗਾਈ ਦੀ ਮਾਰ ਆਮ ਜਨਤਾ ਨੂੰ ਝੱਲਣੀ ਪਵੇਗੀ।


Related News