ਕੋਰੋਨਾ ਦੀ ਦਵਾਈ ਬਣਾਉਣ ਦਾ ਦਾਅਵਾ ਕਰਨ ਵਾਲੇ ਰਾਮਦੇਵ ਖ਼ਿਲਾਫ਼ ਪਟੀਸ਼ਨ ਮਨਜ਼ੂਰ

06/30/2020 1:33:38 PM

ਚੰਡੀਗੜ੍ਹ (ਸੰਦੀਪ) : ਜ਼ਿਲ੍ਹਾ ਅਦਾਲਤ ਨੇ ਬਾਬਾ ਰਾਮਦੇਵ ਖਿਲਾਫ਼ ਦਰਜ ਕੀਤੀ ਗਈ ਪਟੀਸ਼ਨ ਨੂੰ ਮਨਜ਼ੂਰ ਕਰਦਿਆਂ ਸ਼ਿਕਾਇਤਕਰਤਾ ਅਤੇ ਗਵਾਹਾਂ ਦੇ ਬਿਆਨ ਦਰਜ ਕਰਨ ਦਾ ਹੁਕਮ ਦਿੱਤਾ ਹੈ। ਕੇਸ ਦੀ ਅਗਲੀ ਸੁਣਵਾਈ 27 ਜੁਲਾਈ ਨੂੰ ਹੋਵੇਗੀ। ਵਕੀਲ ਬਿਕਰਮਜੀਤ ਸਿੰਘ ਬਰਾੜ ਨੇ ਬਾਬਾ ਰਾਮਦੇਵ ਅਤੇ ਪਤੰਜਲੀ ਕੰਪਨੀ ਖਿਲਾਫ਼ ਜ਼ਿਲ੍ਹਾ ਅਦਾਲਤ 'ਚ ਪਟੀਸ਼ਨ ਦਾਖਲ ਕੀਤੀ ਹੈ। ਪਟੀਸ਼ਨ 'ਚ ਦੱਸਿਆ ਕਿ ਰਾਮਦੇਵ ਨੇ ਸਰਕਾਰ ਅਤੇ ਸਬੰਧਤ ਮੈਡੀਕਲ ਅਥਾਰਟੀ ਤੋਂ ਬਿਨਾਂ ਇਜਾਜ਼ਤ ਲਏ ਦਵਾਈ ਦਾ ਪ੍ਰਚਾਰ ਕੀਤਾ। ਲੋਕ ਇਸ ਸਮੇਂ ਕੋਰੋਨਾ ਇੰਫੈਕਸ਼ਨ ਤੋਂ ਡਰੇ ਹੋਏ ਹਨ ਅਤੇ ਅਜਿਹੇ 'ਚ ਬਿਨਾਂ ਇਜਾਜ਼ਤ ਲਏ ਆਪਣੀ ਦਵਾਈ ਦਾ ਪ੍ਰਚਾਰ ਕਰਨਾ ਲੋਕਾਂ ਦੇ ਜੀਵਨ ਨਾਲ ਖਿਲਵਾੜ ਹੈ। ਬਿਕਰਮਜੀਤ ਸਿੰਘ ਨੇ ਦੱਸਿਆ ਕਿ ਜਦੋਂ ਤੋਂ ਉਨ੍ਹਾਂ ਨੇ ਬਾਬਾ ਰਾਮਦੇਵ ਖਿਲਾਫ਼ ਪਟੀਸ਼ਨ ਦਿੱਤੀ ਹੈ, ਉਦੋਂ ਤੋਂ ਉਨ੍ਹਾਂ ਨੂੰ ਸੋਸ਼ਲ ਸਾਈਟਸ 'ਤੇ ਧਮਕੀਆਂ ਮਿਲ ਰਹੀ ਹਨ। 

ਇਹ ਵੀ ਪੜ੍ਹੋ : ਸਕੂਲ ਫ਼ੀਸ ਮਾਮਲੇ 'ਤੇ ਹਾਈਕੋਰਟ ਦਾ ਵੱਡਾ ਫ਼ੈਸਲਾ

ਇਹ ਸੀ ਮਾਮਲਾ 
ਯੋਗ ਗੁਰੂ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਨੇ ਬੀਤੇ ਦਿਨ ਕੋਰੋਨਾ ਦੀ ਦਵਾਈ ਲਾਂਚ ਕੀਤੀ ਸੀ, ਜਿਸ ਦਾ ਨਾਂ 'ਕੋਰੋਨਿਲ' ਰੱਖਿਆ ਗਿਆ ਹੈ। ਦਵਾਈ ਲਾਂਚ ਹੋਣ ਦੇ ਕੁਝ ਘੰਟੇ ਬਾਅਦ ਹੀ ਕੇਂਦਰ ਸਰਕਾਰ ਨੇ ਇਸ ਦਵਾਈ ਦੇ ਪ੍ਰਚਾਰ 'ਤੇ ਤੁਰੰਤ ਰੋਕ ਲਗਾ ਦਿੱਤੀ ਸੀ। ਆਯੁਸ਼ ਮੰਤਰਾਲਾ ਨੇ ਕਿਹਾ ਸੀ ਕਿ ਪਤੰਜਲੀ ਕੰਪਨੀ ਵੱਲੋਂ ਜੋ ਦਾਅਵਾ ਕੀਤਾ ਗਿਆ ਹੈ, ਉਸ ਦੇ ਤੱਥ ਅਤੇ ਵਿਗਿਆਨਕ ਅਧਿਐਨ ਦੇ ਬਾਰੇ ਵਿਚ ਮੰਤਰਾਲੇ ਕੋਲ ਕੋਈ ਜਾਣਕਾਰੀ ਨਹੀਂ ਪਹੁੰਚੀ ਹੈ। ਇਸ ਤੋਂ ਬਾਅਦ ਆਚਾਰਿਆ ਬਾਲਕ੍ਰਿਸ਼ਣ ਨੇ ਟਵੀਟ ਕਰਕੇ ਕਿਹਾ ਕਿ ਹੈ ਜੋ ਵੀ ਸਾਡੇ ਕੋਲੋਂ ਜਾਣਕਾਰੀ ਮੰਗੀ ਗਈ ਸੀ, ਅਸੀਂ ਆਯੁਸ਼ ਮੰਤਰਾਲੇ ਨੂੰ ਦੇ ਦਿੱਤੀ ਹੈ। ਉਨ੍ਹਾਂ ਟਵੀਟ ਵਿਚ ਲਿਖਿਆ ਹੈ ਕਿ,'ਇਹ ਸਰਕਾਰ ਆਯੁਰਵੈਦ ਨੂੰ ਉਤਸਾਹ ਅਤੇ ਮਾਣ ਦੇਣ ਵਾਲੀ ਹੈ ਜੋ ਕਮਿਊਨੀਕੇਸ਼ਨ ਗੈਪ ਸੀ, ਉਹ ਦੂਰ ਹੋ ਗਿਆ ਹੈ। ਰੈਂਡਮਾਈਜ਼ਡ ਪਲੇਸਬੋ ਕੰਟਰੋਲਡ ਕਲੀਨੀਕਲ ਟ੍ਰਾਇਲ ਦੇ ਜਿੰਨੇ ਵੀ ਸਟੈਂਡਰਡ ਪੈਰਾਮੀਟਰਸ ਹਨ, ਉਨ੍ਹਾਂ ਸਾਰਿਆਂ ਨੂੰ 100 ਫ਼ੀਸਦੀ ਪੂਰਾ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਅਸੀਂ ਆਯੁਸ਼ ਮੰਤਰਾਲਾ ਨੂੰ ਦੇ ਦਿੱਤੀ ਹੈ।'

ਇਹ ਵੀ ਪੜ੍ਹੋ : ਭੂਤਾਂ ਦਾ ਡਰ ਦਿਖਾ ਪੁੱਛਾਂ ਦੇਣ ਵਾਲੇ ਬਾਬੇ ਖ਼ਿਲਾਫ਼ ਸਤਿਕਾਰ ਕਮੇਟੀ ਨੇ ਕੀਤੀ ਕਾਰਵਾਈ

ਦੱਸ ਦੇਈਏ ਕਿ ਯੋਗ ਗੁਰੂ ਰਾਮਦੇਵ ਨੇ ਦਾਅਵਾ ਕੀਤਾ ਸੀ ਕਿ ਇਸ ਦਵਾਈ ਦਾ ਜਿਨ੍ਹਾਂ ਮਰੀਜ਼ਾਂ 'ਤੇ ਕਲੀਨੀਕਲ ਟ੍ਰਾਇਲ ਕੀਤਾ ਗਿਆ ਹੈ, ਉਨ੍ਹਾਂ ਵਿਚੋਂ 69 ਫ਼ੀਸਦੀ ਮਰੀਜ਼ ਸਿਰਫ 3 ਦਿਨ ਵਿਚ ਪਾਜ਼ੇਟਿਵ ਤੋਂ ਨੈਗੇਟਿਵ ਅਤੇ 7 ਦਿਨ ਦੇ ਅੰਦਰ 100 ਫ਼ੀਸਦੀ ਲੋਕ ਕੋਰੋਨਾ ਮੁਕਤ ਹੋ ਗਏ ਹਨ। ਰਾਮਦੇਵ ਨੇ ਦੱਸਿਆ ਸੀ ਕਿ ਇਸ ਦਵਾਈ ਨੂੰ ਬਣਾਉਣ ਲਈ ਸਿਰਫ ਦੇਸੀ ਸਮਾਨ ਦੀ ਵਰਤੋਂ ਕੀਤੀ ਗਈ ਹੈ। ਇਸ ਵਿਚ ਮੁਲੱਠੀ-ਕਾੜਾ ਸਮੇਤ ਕਈ ਚੀਜ਼ਾਂ ਪਾਈਆਂ ਗਈਆਂ ਹਨ। ਇਸ ਦੇ ਨਾਲ ਹੀ ਗਿਲੋਏ, ਅਸ਼ਵਗੰਧਾ, ਤੁਲਸੀ, ਸ਼ਵਾਸਰ ਦੀ ਵੀ ਵਰਤੋਂ ਕੀਤੀ ਗਈ ਹੈ ਅਤੇ ਇਹ ਦਵਾਈ ਅਗਲੇ ਸੱਤ ਦਿਨਾਂ ਵਿਚ ਪਤੰਜਲੀ ਦੇ ਸਾਰੇ ਸਟੋਰਾਂ 'ਚ ਮਿਲਣ ਲੱਗ ਜਾਏਗੀ। ਇਸ ਤੋਂ ਇਲਾਵਾ ਸੋਮਵਾਰ ਨੂੰ ਇਕ ਐਪ ਲਾਂਚ ਕੀਤੀ ਜਾਏਗੀ ਜਿਸ ਦੀ ਸਹਾਇਤਾ ਨਾਲ ਇਹ ਦਵਾਈ ਘਰ-ਘਰ ਪਹੁੰਚਾਈ ਜਾਵੇਗੀ ਅਤੇ ਇਸ ਇਕ ਕਿੱਟ ਦੀ ਕੀਮਤ 545 ਰੁਪਏ ਹੈ।


Anuradha

Content Editor

Related News