ਗੁਰਦਾਸਪੁਰ ਸੀਟ ਜਿੱਤ ਕੇ ਕੇਜਰੀਵਾਲ ਦੀ ਝੋਲੀ ਪਾਵਾਂਗਾ : ਪੀਟਰ ਮਸੀਹ (ਵੀਡੀਓ)

03/25/2019 12:24:12 PM

ਗੁਰਦਾਸਪੁਰ : ਪੰਜਾਬ ਦੀ ਸੂਬਾ ਕੋਰ ਕਮੇਟੀ ਦੀ ਬੈਠਕ ਬੀਤੇ ਦਿਨ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਅਤੇ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ, ਜਿਸ 'ਚ 2019 ਦੀਆਂ ਲੋਕ ਸਭਾ ਚੋਣਾਂ ਲਈ ਗੁਰਦਾਸਪੁਰ ਤੋਂ ਪੀਟਰ ਮਸੀਹ ਚੀਦਾ ਨੂੰ ਪਾਰਟੀ ਦਾ ਉਮੀਦਵਾਰ ਐਲਾਨਿਆ ਗਿਆ। ਇਸ ਤੋਂ ਬਾਅਦ ਪੀਟਰ ਮਸੀਹ ਨੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ 'ਥੈਂਕਿਊ' ਕਿਹਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਉਨ੍ਹਾਂ ਜਿਹੇ ਇਕ ਆਮ ਵਾਲੰਟੀਅਰ ਨੂੰ ਟਿਕਟ ਦੇ ਕੇ ਧਰਮ ਨਿਰਪੱਖਤਾ ਦਾ ਸਬੂਤ ਦਿੱਤਾ ਹੈ ਅਤੇ ਅੱਜ ਤੱਕ ਕਿਸੇ ਵੀ ਪਾਰਟੀ ਨੇ ਕਿਸੇ ਗਰੀਬ ਜਾਂ ਆਮ ਬੰਦੇ ਨੂੰ ਟਿਕਟ ਦੇ ਕੇ ਨਹੀਂ ਨਿਵਾਜਿਆ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਗੰਦੀ ਰਾਜਨੀਤੀ ਤੋਂ ਲੋਕਾਂ ਨੂੰ ਛੁਡਾਉਣ ਲਈ ਬਹੁਤ ਵੱਡੀ ਪਹਿਲ ਕੀਤੀ ਹੈ। ਪੀਟਰ ਮਸੀਹ ਨੇ ਕਿਹਾ ਕਿ ਉਹ ਗੁਰਦਾਸਪੁਰ ਸੀਟ ਜਿੱਤ ਕੇ ਕੇਜਰੀਵਾਲ ਦੀ ਝੋਲੀ ਪਾਉਣਗੇ।


Babita

Content Editor

Related News