ਗੁਰਦੁਆਰਾ ਥੜ੍ਹਾ ਸਾਹਿਬ ਨੇੜੇ ਵਾਪਰਿਆ ਭਿਆਨਕ ਹਾਦਸਾ! ਵਿਅਕਤੀ ਨੇ ਮੌਕੇ ''ਤੇ ਤੋੜਿਆ ਦਮ

Sunday, Jun 23, 2024 - 11:49 AM (IST)

ਹਾਜੀਪੁਰ (ਹਰਵਿੰਦਰ ਜੋਸ਼ੀ): ਹਾਜੀਪੁਰ ਤੋਂ ਤਲਵਾੜਾ ਸੜਕ 'ਤੇ ਪੈਂਦੇ ਪਿੰਡ ਗੇਰਾ ਦੇ ਗੁਰਦੁਆਰਾ ਥੜ੍ਹਾ ਸਾਹਿਬ ਦੇ ਬਿਲਕੁਲ ਨਜ਼ਦੀਕ ਅੱਜ ਸਵੇਰੇ ਇਕ ਕਾਰ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਅਤੇ ਦੋ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 

ਇਹ ਖ਼ਬਰ ਵੀ ਪੜ੍ਹੋ - ਸੁਨਹਿਰੀ ਭਵਿੱਖ ਲਈ ਦੁਬਈ ਗਏ ਪੰਜਾਬੀ ਨੌਜਵਾਨ ਨਾਲ ਵਾਪਰੀ ਅਣਹੋਣੀ, ਘਰ 'ਚ ਵਿਛੇ ਸੱਥਰ

ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਨੰਬਰ ਪੀ.ਬੀ.54-ਜੀ-5359 ਜਿਸ ਨੂੰ ਰੋਹਿਤ ਜੈਨ ਪੁੱਤਰ ਕੋਮਲ ਜੈਨ ਵਾਸੀ  ਮੁਕੇਰੀਆਂ ਚਲਾ ਰਿਹਾ ਸੀ, ਕਾਰ ਜੋ ਤਲਵਾੜਾ ਵੱਲੋਂ ਆ ਰਹਿ ਸੀ। ਜਦੋਂ ਇਨ੍ਹਾਂ ਦੀ ਕਾਰ ਪਿੰਡ ਗੇਰਾ ਦੇ ਥੜ੍ਹਾ ਸਾਹਿਬ ਗੁਰਦੁਆਰਾ ਦੇ ਲਾਗੇ ਪੁੱਜੀ ਤਾਂ ਕਾਰ ਅਚਾਨਕ ਦੁਰਘਟਨਾਗ੍ਰਸਤ ਹੋ ਗਈ। 

ਇਹ ਖ਼ਬਰ ਵੀ ਪੜ੍ਹੋ - ਪ੍ਰੇਮ ਜਾਲ 'ਚ ਫਸਾ ਕਰ 'ਤਾ ਗਰਭਵਤੀ, ਵਿਆਹ ਤੋਂ ਮੁਕਰਿਆ ਮੁੰਡਾ; ਟਾਵਰ 'ਤੇ ਜਾ ਚੜ੍ਹੀ ਕੁੜੀ

ਇਸ ਹਾਦਸੇ ਵਿਚ ਕਾਰ ਵਿਚ ਸਵਾਰ ਰਵਿੰਦਰ ਕੁਮਾਰ ਜੈਨ ਪੁੱਤਰ ਟੇਕ ਚੰਦ ਜੈਨ ਵਾਸੀ ਲੰਬੀ ਗਲੀ ਮੁਕੇਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਬਖਸ਼ੀਸ਼ ਸਿੰਘ ਵਾਸੀ ਮਦੀਨਪੁਰ ਅਤੇ ਕਾਰ ਚਾਲਕ ਰੋਹਿਤ ਜੈਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਬਖਸ਼ੀਸ਼ ਸਿੰਘ ਨੂੰ ਜਲੰਧਰ ਦੇ ਇਕ ਨਿਜੀ ਹਸਪਤਾਲ ਦੇ ਲਈ ਰੈਫਰ ਕਰ ਦਿੱਤਾ ਹੈ। ਖ਼ਬਰ ਲਿਖੇ ਜਾਣ ਤੱਕ ਦੁਰਘਟਨਾ ਹੋਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News