ਸਿਵਲ ਹਸਪਤਾਲ ''ਚ ਜਾਅਲੀ ਡਾਕਟਰ ਨੇ ਬਜ਼ੁਰਗ ਨਾਲ ਕਰ ''ਤਾ ਕਾਂਡ, CMO ਕੋਲ ਪਹੁੰਚੀ ਸ਼ਿਕਾਇਤ
Friday, Aug 02, 2024 - 10:27 AM (IST)
ਮੋਹਾਲੀ (ਸੰਦੀਪ): ਫੇਜ਼-6 ਸਥਿਤ ਸਿਵਲ ਹਸਪਤਾਲ ’ਚ ਠੱਗ ਨੇ ਖ਼ੁਦ ਨੂੰ ਡਾਕਟਰ ਦੱਸ ਕੇ ਬਜ਼ੁਰਗ ਤੋਂ 20 ਹਜ਼ਾਰ ਦੀ ਧੋਖਾਧੜੀ ਕਰ ਲਈ। ਪੀੜਤ ਨੇ ਸ਼ਿਕਾਇਤ ਪੁਲਸ ਤੇ CMO ਨੂੰ ਦਿੱਤੀ। ਪੁਲਸ ਨੇ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ’ਤੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਚੰਡੀਗੜ੍ਹ ਦੇ ਸੈਕਟਰ-56 ਵਸਨੀਕ ਈਸ਼ਵਰ ਦੱਤ ਸ਼ਰਮਾ ਨੇ ਦੱਸਿਆ ਕਿ ਉਹ ਈ.ਸੀ.ਜੀ. ਕਰਵਾਉਣ ਲਈ ਖੜ੍ਹਾ ਸੀ। ਉਸੇ ਸਮੇਂ ਉਕਤ ਵਿਅਕਤੀ ਨੇ ਖ਼ੁਦ ਨੂੰ ਡਾਕਟਰ ਸ਼ਰਮਾ ਦੱਸਿਆ ਤੇ ਈ.ਸੀ.ਜੀ. ਰੂਮ ਦੇ ਅੰਦਰ ਚਲਾ ਗਿਆ। ਕੁਝ ਦੇਰ ਬਾਅਦ ਬਾਹਰ ਆਇਆ ਤੇ ਕਿਹਾ ਕਿ ਹਾਲੇ ਕੁੜੀਆਂ ਦੀ ਈ.ਸੀ.ਜੀ. ਚੱਲ ਰਹੀ ਹੈ, ਤੁਹਾਨੂੰ ਉਡੀਕ ਕਰਨੀ ਪਵੇਗੀ। ਇਸ ਤੋਂ ਬਾਅਦ ਪਰਚੀ ਦੇਖ ਕੇ ਕਿਹਾ ਕਿ ਇੰਨੀ ਦੇਰ ’ਚ ਤੁਹਾਡੇ ਖ਼ੂਨ ਦੇ ਟੈਸਟ ਕਰਵਾ ਲੈਂਦੇ ਹਾਂ।
ਇਹ ਖ਼ਬਰ ਵੀ ਪੜ੍ਹੋ - ਪਿਤਾ ਦੀ ਸਿਹਤ ਵਿਗੜਣ 'ਤੇ PGI ਲੈ ਕੇ ਗਿਆ ਸੀ ਪਰਿਵਾਰ, ਫ਼ਿਰ ਜੋ ਹੋਇਆ ਉਹ ਸੋਚਿਆ ਨਾ ਸੀ
ਪੀੜਤ ਨੂੰ ਗੱਲਾਂ ’ਚ ਉਲਝਾ ਕੇ ਕਿਹਾ ਕਿ ਉਸ ਕੋਲ 200 ਰੁਪਏ ਦੇ ਨੋਟ ਹਨ ਜਦਕਿ ਉਸ ਨੂੰ 500 ਰੁਪਏ ਦੇ ਨੋਟ ਚਾਹੀਦੇ ਹਨ। ਬਜ਼ੁਰਗ ਤੋਂ 20 ਹਜ਼ਾਰ ਰੁਪਏ ਲੈ ਲਏ ਤੇ ਸੈਂਪਲ ਦੇਣ ਲਈ ਹੈਲਮੇਟ ਬਾਹਰ ਰੱਖਣ ਲਈ ਕਿਹਾ। ਜਿਵੇਂ ਹੀ ਬਜ਼ੁਰਗ ਹੈਲਮੇਟ ਰੱਖਣ ਲਈ ਗਿਆ ਤਾਂ ਠੱਗ ਫਰਾਰ ਹੋ ਗਿਆ। ਇਸ ਬਾਰੇ CMO ਐੱਚ.ਐੱਸ. ਚੀਮਾ ਨੇ ਦੱਸਿਆ ਕਿ ਕੈਮਰਿਆਂ ’ਚ ਮੁਲਜ਼ਮ ਬਜ਼ੁਰਗ ਨਾਲ ਨਜ਼ਰ ਆ ਰਿਹਾ ਹੈ। ਇਲਾਜ ਲਈ ਆਉਣ ਵਾਲੇ ਲੋਕਾਂ ਨੂੰ ਬੇਨਤੀ ਹੈ ਕਿ ਜੇ ਕੋਈ ਵਿਅਕਤੀ ਤੁਹਾਡੇ ਤੋਂ ਪੈਸਿਆਂ ਦੀ ਮੰਗ ਕਰਦਾ ਹੈ ਤਾਂ ਤੁਰੰਤ ਦਫ਼ਤਰ ਨੂੰ ਸੂਚਿਤ ਕਰੋ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8