ਆਪਣੀ ਮੌਤ ਦਾ ਸਰਟੀਫ਼ਿਕੇਟ ਲੈ ਕੇ ਕਮਿਸ਼ਨਰ ਕੋਲ ਜਾ ਪਹੁੰਚਿਆ ਵਿਅਕਤੀ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ

Wednesday, Jul 17, 2024 - 12:16 PM (IST)

ਲੁਧਿਆਣਾ (ਹਿਤੇਸ਼): ਨਗਰ ਨਿਗਮ ਵਿਚ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਇਕ ਵਿਅਕਤੀ ਹੱਥ ਵਿਚ ਆਪਣਾ ਡੈੱਥ ਸਰਟੀਫ਼ਿਕੇਟ ਲੈ ਕੇ ਕਮਿਸ਼ਨਰ ਦੇ ਕੋਲ ਪਹੁੰਚ ਗਿਆ। ਉਕਤ ਵਿਅਕਤੀ ਪਵਨ ਕੁਮਾਰ ਵੱਲੋਂ ਦਿੱਤੀ ਗਈ ਸ਼ਿਕਾਇਤ ਮੁਤਾਬਕ ਗਲਤ ਤਰੀਕੇ ਨਾਲ ਉਸ ਦਾ ਡੈੱਥ ਸਰਟੀਫਿਕੇਟ ਬਣਾ ਦਿੱਤਾ ਗਿਆ ਹੈ। ਇਸ ਮਾਮਲੇ ਨੇ ਨਗਰ ਨਿਗਮ ਵੱਲੋਂ ਡੈੱਥ ਸਰਟੀਫਿਕੇਟ ਬਣਾਉਣ ਤੋਂ ਲੈ ਕੇ ਜਾਰੀ ਕਰਨ ਦੇ ਲਈ ਲਾਗੂ ਕੀਤੇ ਗਏ ਸਿਸਟਮ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਕਿਸ ਅਧਾਰ 'ਤੇ ਵਿਅਕਤੀ ਦੀ ਮੌਤ ਹੋਣ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਚਾਂਸਲਰ ਬਣੇ ਰਹਿਣਗੇ ਰਾਜਪਾਲ, ਰਾਸ਼ਟਰਪਤੀ ਨੇ ਵਾਪਸ ਮੋੜਿਆ ਬਿੱਲ

ਇਸ ਮਾਮਲੇ 'ਤੇ ਕਮਿਸ਼ਨਰ ਵੱਲੋਂ ਲੋਕਲ ਰਜਿਸਟਰਾਰ ਨੂੰ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਜਿਸ ਦੀ ਰਿਪੋਰਟ ਦੇ ਅਧਾਰ 'ਤੇ ਵਿਅਕਤੀ ਦੀ ਮੌਤ ਹੋਣ ਦੀ ਵੈਰੀਫਿਕੇਸ਼ਨ ਕਰਨ ਵਾਲੇ ਮੁਲਾਜ਼ਮਾਂ ਦੇ ਖ਼ਿਲਾਫ਼ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਜਾਵੇਗਾ। 

ਪ੍ਰਾਪਰਟੀ ਵੇਚਣ ਲਈ ਹੋਇਆ ਫਰਜ਼ੀਵਾੜਾ

ਜਿਹੜਾ ਵਿਅਕਤੀ ਨਗਰ ਨਿਗਮ ਵੱਲੋਂ ਜਾਰੀ ਕੀਤਾ ਗਿਆ ਆਪਣਾ ਡੈੱਥ ਸਰਟੀਫਿਕੇਟ ਲੈ ਕੇ ਕਮਿਸ਼ਨਰ ਦੇ ਕੋਲ ਪਹੁੰਚਿਆ, ਉਸ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਇਸ ਡੈੱਥ ਸਰਟੀਫਿਕੇਟ ਦੇ ਅਧਾਰ 'ਤੇ ਉਸ ਦੀ ਪ੍ਰਾਪਰਟੀ ਦੀ ਫਰਜ਼ੀ ਤਰੀਕੇ ਨਾਲ ਮਲਕੀਅਤ ਬਦਲਣ ਤੋਂ ਲੈ ਕੇ ਵੇਚਣ ਤਕ ਦਾ ਫਰਜ਼ੀਵਾੜਾ ਕੀਤਾ ਗਿਆ ਹੈ। ਇਸ ਨਾਲ ਆਉਣ ਵਾਲੇ ਦਿਨਾਂ ਵਿਚ ਪ੍ਰਾਪਰਟੀ ਟੈਕਸ ਬ੍ਰਾਂਚ ਵਿਚ ਇਸ ਮਾਮਲੇ ਨੂੰ ਲੈ ਕੇ ਹੋਏ ਘਪਲੇ ਦਾ ਵੀ ਖ਼ੁਲਾਸਾ ਹੋ ਸਕਦਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News