ਪੰਚਾਇਤੀ ਚੋਣਾਂ ''ਚ ਵੰਡਣ ਲਈ ਸਕਾਰਪੀਓ ''ਚ ਆ ਰਹੀ ਸੀ ਸ਼ਰਾਬ! ਪੁਲਸ ਨੇ ਪਾ ਲਿਆ ਘੇਰਾ
Monday, Oct 14, 2024 - 11:31 AM (IST)
ਮੁੱਲ਼ਾਂਪੁਰ ਦਾਖਾ (ਕਾਲੀਆ)- ਸੂਬੇ ਵਿਚ ਭਲਕੇ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਵਿਚ ਵੰਡਣ ਲਈ ਸਕਾਰਪੀਓ ਗੱਡੀ ਵਿਚ ਸ਼ਰਾਬ ਲਿਜਾ ਰਹੇ ਇਕ ਵਿਅਕਤੀ ਨੂੰ ਥਾਣਾ ਦਾਖਾ ਦੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਛੁੱਟੀ ਦਾ ਐਲਾਨ! ਸਕੂਲਾਂ-ਕਾਲਜਾਂ ਤੋਂ ਇਲਾਵਾ ਦੁਕਾਨਾਂ ਤੇ ਫੈਕਟਰੀਆਂ 'ਚ ਵੀ ਛੁੱਟੀ
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਏ. ਐੱਸ. ਆਈ. ਸੁਰਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਦਾਖਾ ਦੀ ਪੁਲਸ ਨੇ ਇਕ ਸਕਾਰਪੀਓ ਗੱਡੀ ਵਿਚ 34 ਪੇਟੀਆਂ ਸ਼ਰਾਬ ਲਿਜਾਂਦੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਵਿਰੁੱਧ ਐਕਸਾਈਜ਼ ਐਕਟ ਅਧੀਨ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਸ਼ਰਾਬ ਪੰਚਾਇਤੀ ਚੋਣਾਂ ਦੌਰਾਨ ਵੋਟਰਾਂ ਨੂੰ ਵੋਟਾਂ ਪਵਾਉਣ ਲਈ ਉਮੀਦਵਾਰ ਵੱਲੋਂ ਵੋਟਰਾਂ ਵਿਚ ਵੰਡੀ ਜਾਣੀ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8