ਵਿਅਕਤੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
Sunday, Dec 02, 2018 - 06:02 PM (IST)

ਗੁਰੂ ਕਾ ਬਾਗ (ਭੱਟੀ, ਨਿਰਵੈਲ) : ਬੀਤੀ ਰਾਤ ਗੁਰਦੁਆਰਾ ਗੁਰੂ ਕਾ ਬਾਗ ਨੇੜੇ ਇਕ ਅਣਪਛਾਤੇ ਵਿਅਕਤੀ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਝੰਡੇਰ ਦੇ ਐੱਸ. ਐੱਚ. ਓ. ਹਰਭਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਗੁਰਦੁਆਰ ਗੁਰੂ ਕਾ ਬਾਗ ਦੇ ਮੈਨੇਜਰ ਪ੍ਰਗਟ ਸਿੰਘ ਤੇੜਾ ਨੇ ਫੋਨ 'ਤੇ ਦੱਸਿਆ ਕਿ ਗੁਰਦੁਆਰਾ ਗੁਰੂ ਕਾ ਬਾਗ ਦੀ ਹਦੂਦ ਅੰਦਰ ਸਰਾਂ ਦੇ ਪਿਛਲੇ ਪਾਸੇ ਬਾਹਰਲੀ ਕੰਧ ਦੇ ਨਾਲ ਲੱਗੇ ਦਰੱਖਤ ਨਾਲ ਇਕ ਅਣਪਛਾਤੇ ਵਿਅਕਤੀ ਜਿਸ ਦੀ ਉਮਰ ਲਗਭਗ 42 ਸਾਲ ਤੇ ਸਿਰ ਤੋਂ ਮੋਨਾ ਹੈ ਤੇ ਉਸਨੇ ਬਿਸਕੁਟੀ ਰੰਗ ਦਾ ਪਜਾਮਾ ਕਮੀਜ ਪਾਇਆ ਹੋਇਆ ਹੈ, ਨੇ ਪਰਨੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।
ਇਸ ਦੌਰਾਨ ਤੁਰੰਤ ਉਨ੍ਹਾਂ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਹੇਠਾਂ ਲਾਇਆ ਤੇ 174 ਦੀ ਕਾਰਵਾਈ ਕਰਦਿਆਂ ਪਛਾਣ ਲਈ ਅਗਲੇ 72 ਘੰਟੇ ਸਿਵਲ ਹਸਪਤਾਲ ਅਜਨਾਲਾ ਵਿਖੇ ਜਮਾ ਕਰਵਾਇਆ ਗਿਆ ਹੈ।