ਭੇਤਭਰੇ ਹਾਲਾਤ ''ਚ ਵਿਅਕਤੀ ਦੀ ਮੌਤ

Sunday, Feb 18, 2018 - 12:50 PM (IST)

ਭੇਤਭਰੇ ਹਾਲਾਤ ''ਚ ਵਿਅਕਤੀ ਦੀ ਮੌਤ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)—ਇਕ ਵਿਅਕਤੀ ਦੀ ਤੜਕਸਾਰ ਭੇਤਭਰੇ ਹਾਲਾਤ ਵਿਚ ਮੌਤ ਹੋ ਗਈ। ਪੁਲਸ ਚੌਕੀ ਇੰਡਸਟਰੀ ਏਰੀਆ ਦੇ ਸਹਾਇਕ ਥਾਣੇਦਾਰ ਸਤਵਿੰਦਰਪਾਲ ਸਿੰਘ ਤਿਵਾਰੀ ਨੇ ਦੱਸਿਆ ਕਿ ਗੁਲਾਬ ਸਿੰਘ (24) ਪੁੱਤਰ ਰਣਜੀਤ ਸਿੰਘ ਵਾਸੀ ਨੇੜੇ ਕੈਸਲ ਰਿਜ਼ੋਰਟ ਰਾਏਕੋਟ ਰੋਡ ਸਾਧੂ ਸਿੰਘ ਨਗਰ ਗਲੀ ਨੰਬਰ 10 ਬਰਨਾਲਾ ਸ਼ਨੀਵਾਰ ਸਵੇਰੇ ਆਪਣੇ ਘਰ ਤੋਂ ਕੰਮ-ਕਾਰ ਲਈ ਗਿਆ ਸੀ ਅਤੇ ਕੁਝ ਸਮੇਂ ਬਾਅਦ ਗੁਲਾਬ ਸਿੰਘ ਸੰਘੇੜਾ ਬੱਸ ਸਟੈਂਡ ਤੋਂ ਕਰਮਗੜ੍ਹ ਨੂੰ ਮੁੜਦੇ ਕੱਚੇ ਰਸਤੇ 'ਤੇ ਪਿਆ ਸੀ, ਜਿਸ ਨੂੰ 108 ਐਂਬੂਲੈਂਸ ਦੇ ਈ. ਐੱਮ. ਟੀ. ਮਨਦੀਪ ਸਿੰਘ ਨੇ ਚੁੱਕ ਕੇ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਆਂਦਾ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਸ ਨੇ ਮ੍ਰਿਤਕ ਦੇ ਪਿਤਾ ਰਣਜੀਤ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਬਰਨਾਲਾ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 174 ਤਹਿਤ ਕਾਰਵਾਈ ਕਰਨ ਉਪਰੰਤ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News