ਹਾਈ ਵੋਲਟੇਜ ਤਾਰਾਂ ਦੀ ਲਪੇਟ ''ਚ ਆਉਣ ਨਾਲ ਵਿਅਕਤੀ ਦੀ ਮੌਤ

Wednesday, May 15, 2019 - 06:40 PM (IST)

ਹਾਈ ਵੋਲਟੇਜ ਤਾਰਾਂ ਦੀ ਲਪੇਟ ''ਚ ਆਉਣ ਨਾਲ ਵਿਅਕਤੀ ਦੀ ਮੌਤ

ਕਾਲਾ ਸੰਘਿਆਂ (ਨਿੱਜਰ) : ਪਿੰਡ ਸੁੰਨੜਵਾਲਾ (ਕਪੂਰਥਲਾ) ਵਿਖੇ ਬੋਰ 'ਚੋਂ ਮੋਟਰ ਕੱਢਦੇ ਸਮੇਂ ਕਰੰਟ ਲੱਗਣ ਨਾਲ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਤਰਲੋਕ ਸਿੰਘ ਉਰਫ ਮਾਣਾ (42) ਪੁੱਤਰ ਜੀਤ ਸਿੰਘ ਵਾਸੀ ਪਿੰਡ ਸੁੰਨੜਵਾਲਾ ਜੋ ਕਾਲਾ ਸੰਘਿਆਂ ਵਿਖੇ ਮੋਟਰਾਂ ਰਿਪੇਅਰ ਵਾਲੀ ਦੁਕਾਨ 'ਤੇ ਕੰਮ ਕਰਦਾ ਸੀ ਅਤੇ ਪਿੰਡ ਸੁੰਨੜਵਾਲ ਵਿਖੇ ਇਕ ਕਿਸਾਨ ਦੇ ਖੇਤਾਂ 'ਚੋਂ ਖਰਾਬ ਮੋਟਰ ਰਿਪੇਅਰ ਲਈ ਕੱਢਦੇ ਸਮੇਂ ਉੱਪਰੋਂ ਲੰਗਦੀਆਂ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਵੱਲ ਧਿਆਨ ਨਹੀਂ ਗਿਆ ਅਤੇ ਮੋਟਰ ਦਾ ਪਾਈਪ ਬਿਜਲੀ ਦੀਆਂ ਤਾਰਾਂ ਨਾਲ ਲੱਗ ਗਿਆ।
ਇਸ ਦੌਰਾਨ ਤਰਲੋਕ ਸਿੰਘ ਨੂੰ ਬਿਜਲੀ ਦਾ ਇੰਨਾ ਜ਼ਬਰਦਸਤ ਝਟਕਾ ਲੱਗਾ ਕਿ ਉਹ ਬੇਹੋਸ਼ ਹੋ ਗਿਆ ਅਤੇ ਨੇੜੇ ਮੌਜੂਦ ਪਿੰਡ ਵਾਸੀਆਂ ਨੇ ਉਸਨੂੰ ਤੁਰੰਤ ਕਾਲਾ ਸੰਘਿਆਂ ਦੇ ਸਰਕਾਰੀ ਹਸਪਤਾਲ ਵਿਖੇ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਤਰਲੋਕ ਸਿੰਘ ਦਾ ਪਿੰਡ ਸੁੰਨੜਵਾਲ ਦੇ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।


author

Gurminder Singh

Content Editor

Related News