ਹੁਣ ਟਾਂਡਾ ਵਿਖੇ ਵੀ ਭਾਜਪਾ ਉਮੀਦਵਾਰ ਦਾ ਵਿਰੋਧ, ਨੌਜਵਾਨ ਕਿਸਾਨਾਂ ਨੇ ਪਾੜੇ ਪੋਸਟਰ

02/12/2021 6:23:55 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਸਬਜ਼ੀ ਮੰਡੀ ਟਾਂਡਾ ਵਿੱਚ ਅੱਜ ਸਵੇਰੇ ਉਸ ਵੇਲੇ ਜ਼ਬਰਦਸਤ ਹੰਗਾਮਾ ਹੋ ਗਿਆ ਜਦੋਂ ਮੰਡੀ ਵਿੱਚ ਨੌਜਵਾਨ ਕਿਸਾਨਾਂ ਨੇ ਨਗਰ ਕੌਂਸਲ ਟਾਂਡਾ ਦੇ ਵਾਰਡ-8 ਤੋਂ ਉਮੀਦਵਾਰ ਬਲਜੀਤ ਸਿੰਘ ਦਾ ਜ਼ੋਰਦਾਰ ਵਿਰੋਧ ਕਰਦੇ ਹੋਏ ਉਸ ਨਾਲ ਧੱਕਾ ਮੁੱਕੀ ਕੀਤੀ ਗਈ। 

PunjabKesari

ਕੀ ਹੈ ਮਾਮਲਾ  
ਵਿਰੋਧ ਦਾ ਸ਼ਿਕਾਰ ਹੋਇਆ ਬਲਜੀਤ ਸਿੰਘ ਵਾਸੀ ਦਸ਼ਮੇਸ਼ ਨਗਰ ਟਾਂਡਾ ਸਬਜ਼ੀ ਮੰਡੀ ਵਿੱਚ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ ਅਤੇ ਉਹ ਵਾਰਡ-8 ਤੋਂ ਭਾਜਪਾ ਦਾ ਉਮੀਦਵਾਰ ਵੀ ਹੈ। ਉਧਰ ਖੇਤੀ ਕਾਨੂੰਨਾਂ ਖਿਲਾਫ਼ ਪਿਛਲੇ ਕਈ ਮਹੀਨਿਆਂ ਤੋਂ ਕਿਸਾਨ ਮੋਦੀ ਸਰਕਾਰ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ ਅਤੇ ਬੀਤੇ ਦਿਨ ਵੀ ਕਿਸਾਨ ਜਥੇਬੰਦੀਆਂ ਵੱਲੋਂ ਟਾਂਡਾ ਵਿੱਚ ਭਾਜਪਾ ਦੇ ਬਾਈਕਾਟ ਲਈ ਰੋਸ ਮਾਰਚ ਵੀ ਕੱਢਿਆ ਗਿਆ ਸੀ। 

PunjabKesari

ਭਾਜਪਾ ਅਤੇ ਉਸ ਦੇ ਉਮੀਦਵਾਰਾਂ ਖ਼ਿਲਾਫ਼ ਕਿਸਾਨਾਂ ਵਿੱਚ ਗੁੱਸੇ ਦੇ ਮਾਹੌਲ ਵਿੱਚ ਜਦੋਂ ਬਲਜੀਤ ਸਿੰਘ ਆਪਣੀ ਗੱਡੀ ਵਿਚ ਮੰਡੀ ਪਹੁੰਚਿਆ ਅਤੇ ਉਸ ਦੀ ਗੱਡੀ ਵਿੱਚ ਪ੍ਰਚਾਰ ਪੋਸਟਰ ਵੀ ਸਨ। ਉਹ ਆਪਣੀ ਗੱਡੀ ਉਤੇ ਪੋਸਟਰ ਲਗਾ ਰਿਹਾ ਸੀ। 

ਇਹ ਵੀ ਪੜ੍ਹੋ :  ਗਰਲਫਰੈਂਡ ਲਈ NRI ਕੁੜੀ ਨਾਲ ਵਿਆਹ ਕਰਵਾ ਕੈਨੇਡਾ ਪੁੱਜਾ ਨੌਜਵਾਨ, ਪੂਰਾ ਮਾਮਲਾ ਕਰੇਗਾ ਹੈਰਾਨ

PunjabKesari

ਭਾਜਪਾ ਦੀ ਪ੍ਰਚਾਰ ਸਮੱਗਰੀ ਵੇਖ ਉੱਥੇ ਮੌਜੂਦ ਨੌਜਵਾਨਾਂ ਕਿਸਾਨਾਂ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਦਿਆਂ ਆਖਿਆ ਕਿ ਕਿਸਾਨ ਅੰਦੋਲਨ ਦੌਰਾਨ ਕਈ ਕਿਸਾਨ ਸ਼ਹੀਦ ਹੋ ਚੁੱਕੇ ਹਨ, ਤੁਸੀਂ ਆਪਣਾ ਪ੍ਰਚਾਰ ਬੰਦ ਕਰੋ। 

ਇਹ ਵੀ ਪੜ੍ਹੋ : ਦਿੱਲੀ ਪੁਲਸ ਵੱਲੋਂ ਹੁਸ਼ਿਆਰਪੁਰ ਦਾ ਨੌਜਵਾਨ ਗ੍ਰਿਫ਼ਤਾਰ, ਪਰਿਵਾਰ ਨੇ ਸਰਕਾਰ ਨੂੰ ਕੀਤੀ ਇਹ ਅਪੀਲ (ਵੀਡੀਓ)

PunjabKesari

ਜਿਸ ਤੋਂ ਬਾਅਦ ਉਨ੍ਹਾਂ ਦੀ ਤਕਰਾਰ ਸ਼ੁਰੂ ਹੋ ਗਈ ਅਤੇ ਮੌਕੇ ਉਤੇ ਮੌਜੂਦ ਨੌਜਵਾਨ ਕਿਸਾਨ ਭੜਕ ਗਏ ਅਤੇ ਉਨ੍ਹਾਂ ਭਾਜਪਾ ਉਮੀਦਵਾਰ ਨਾਲ ਧੱਕਾ-ਮੁੱਕੀ ਕਰਦੇ ਹੋਏ ਉਸ ਦੇ ਪੋਸਟਰ ਗੱਡੀ ਵਿੱਚੋਂ ਕੱਢ ਕੇ ਸੁੱਟ ਦਿੱਤੇ ਅਤੇ ਉਸ ਕੋਲੋਂ ਵੀ ਗੱਡੀ ਤੋਂ ਪੋਸਟਰ ਲੁਆਏ। ਕਿਸਾਨਾਂ ਦੇ ਵਿਰੋਧ ਵਿੱਚ ਬਲਜੀਤ ਸਿੰਘ ਉੱਥੇ ਚਲਾ ਗਿਆ। ਦੱਸ ਦੇਈਏ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਹਰ ਪੰਜਾਬ ਵਿਖੇ ਹਰ ਥਾਂ ਉਤੇ ਕਿਸਾਨਾਂ ਵੱਲੋਂ ਭਾਜਪਾਈਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। 
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News