ਵਿਆਹ ਲਈ ਕੁੜੀ ਦੇਖਣ ਆਏ ਵਿਅਕਤੀਆਂ ਨੇ ਕਰ ਦਿੱਤਾ ਕੁਝ ਅਜਿਹਾ ਕਾਰਾ, ਸੁਣ ਸਭ ਹੋਏ ਹੈਰਾਨ

Friday, Sep 30, 2022 - 09:19 AM (IST)

ਵਿਆਹ ਲਈ ਕੁੜੀ ਦੇਖਣ ਆਏ ਵਿਅਕਤੀਆਂ ਨੇ ਕਰ ਦਿੱਤਾ ਕੁਝ ਅਜਿਹਾ ਕਾਰਾ, ਸੁਣ ਸਭ ਹੋਏ ਹੈਰਾਨ

ਲੁਧਿਆਣਾ (ਰਾਜ) - ਮੁੰਡੇ ਦੇ ਵਿਆਹ ਲਈ ਕੁੜੀ ਦੇਖਣ ਲਈ ਆਏ 2 ਲੋਕਾਂ ਨੇ ਪਰਿਵਾਰ ਦੇ ਮੈਂਬਰਾਂ ਨੂੰ ਨਸ਼ੀਲਾ ਪ੍ਰਸਾਦ ਖੁਆ ਦਿੱਤਾ, ਜਿਸ ਨੂੰ ਖਾਣ ਤੋਂ ਬਾਅਦ ਮਾਮੇ-ਭਾਣਜੇ ਦੀ ਹਾਲਤ ਵਿਗੜ ਗਈ। ਦੋਵਾਂ ਨੂੰ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਇਸ ਮਾਮਲੇ ’ਚ ਥਾਣਾ ਟਿੱਬਾ ਦੀ ਪੁਲਸ ਨੇ ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਸੋਹਣ ਲਾਲ ਅਤੇ ਅਖਿਲੇਸ਼ ਯਾਦਵ ’ਚੋਂ ਪੁਲਸ ਨੇ ਮੁਲਜ਼ਮ ਸੋਹਣ ਨੂੰ ਕਾਬੂ ਕਰ ਲਿਆ ਹੈ ਅਤੇ ਦੂਜੇ ਦੀ ਭਾਲ ਜਾਰੀ ਹੈ। 

ਪੜ੍ਹੋ ਇਹ ਵੀ ਖ਼ਬਰ : ਤਰਨਤਾਰਨ ਦੇ ਝਬਾਲ ’ਚ ਚੜ੍ਹਦੀ ਸਵੇਰ ਵਾਪਰੀ ਵਾਰਦਾਤ: ਪੁੱਤ ਨੇ ਪਿਓ ਦਾ ਗੋਲੀ ਮਾਰ ਕੀਤਾ ਕਤਲ

ਪੁਲਸ ਬਿਆਨਾਂ ’ਚ ਸਾਲਿਕ ਰਾਮ ਨੇ ਦੱਸਿਆ ਕਿ ਕਰੀਬ ਡੇਢ ਮਹੀਨਾ ਪਹਿਲਾਂ ਉਸ ਦੇ ਸਾਲੇ ਅਨਿਲ ਕੁਮਾਰ ਦੇ ਸਾਲੇ ਨੇ ਆਪਣੀ ਦੀ ਸਾਲੀ ਦੀ ਮੰਗਣੀ ਲਈ ਦੋ ਲੋਕਾਂ ਨੂੰ ਘਰ ਬੁਲਾਇਆ ਸੀ। 4 ਦਿਨ ਪਹਿਲਾਂ ਦੋਵੇਂ ਫਿਰ ਸਾਡੇ ਘਰ ਆ ਗਏ। ਪੂਜਾ ਦੇ ਬਹਾਨੇ ਮੁਲਜ਼ਮਾਂ ਨੇ ਘਰ ਵਿਚ ਮੌਜੂਦ ਸਾਰੇ ਲੋਕਾਂ ਨੂੰ ਪ੍ਰਸਾਦ ਖੁਆਇਆ, ਜਿਸ ’ਚ ਨਸ਼ੀਲਾ ਪਦਾਰਥ ਮਿਲਿਆ ਹੋਇਆ ਸੀ। ਮੁਲਜ਼ਮਾਂ ਨੇ ਘਰ ਵਿਚ ਚੋਰੀ ਕਰਨ ਦੀ ਨੀਅਤ ਨਾਲ ਅਜਿਹਾ ਕੀਤਾ। ਪ੍ਰਸਾਨ ਖਾਂਦੇ ਸਾਰ ਦੋਵੇਂ ਪਰਿਵਾਰ ਦੇ ਮੈਂਬਰ ਬੇਹੋਸ਼ ਹੋ ਗਏ। ਪੋਲ ਖੁੱਲ੍ਹਦੀ ਦੇਖ ਦੋਵੇਂ ਮੁਲਜ਼ਮ ਉਥੋਂ ਫ਼ਰਾਰ ਹੋ ਗਏ। ਜਾਂਚ ਦੌਰਾਨ ਪੁਲਸ ਨੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।

ਪੜ੍ਹੋ ਇਹ ਵੀ ਖ਼ਬਰ : ਪੱਟੀ ’ਚ ਰੂਹ ਕੰਬਾਊ ਵਾਰਦਾਤ: ਰਿਸ਼ਤੇਦਾਰੀ 'ਚ ਗਏ 2 ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

 


author

rajwinder kaur

Content Editor

Related News