ਲੁਧਿਆਣਾ 'ਚ ਪੈਟਰੋਲ ਪੰਪਾਂ 'ਤੇ ਭਿੜਨ ਲੱਗੇ ਲੋਕ, ਡੀਲਰਾਂ ਨੇ ਖੜ੍ਹੇ ਕੀਤੇ ਹੱਥ, ਦੇਖੋ ਤਾਜ਼ਾ ਤਸਵੀਰਾਂ
Tuesday, Jan 02, 2024 - 02:05 PM (IST)
ਲੁਧਿਆਣਾ : ਪੰਜਾਬ 'ਚ ਪੈਟਰੋਲ-ਡੀਜ਼ਲ ਦੀ ਕਮੀ ਨੂੰ ਲੈ ਕੇ ਲੁਧਿਆਣਾ ਜ਼ਿਲ੍ਹੇ ਦੇ ਪੈਟਰੋਲ ਪੰਪਾਂ 'ਤੇ ਲੋਕ ਆਪਸ 'ਚ ਭਿੜਨ ਲੱਗੇ ਹਨ ਅਤੇ ਹਾਲਾਤ ਤਣਾਅਪੂਰਨ ਬਣਦੇ ਜਾ ਰਹੇ ਹਨ। ਤੇਲ ਭਰਵਾਉਣ ਲਈ ਲਗਾਤਾਰ ਪੈਟਰੋਲ ਪੰਪਾਂ 'ਤੇ ਲੋਕਾਂ ਦੀ ਭੀੜ ਲੱਗੀ ਹੋਈ ਹੈ ਅਤੇ ਮੌਕੇ 'ਤੇ ਪੁਲਸ ਵੀ ਪਹੁੰਚੀ ਹੋਈ ਹੈ।
ਹਾਲਾਂਕਿ ਸਥਿਤੀ ਨਾਲ ਨਜਿੱਠਣ ਲਈ ਪੁਲਸ ਕਮਿਸ਼ਨਰ ਨੇ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੀ ਮੀਟਿੰਗ ਵੀ ਬੁਲਾਈ ਹੋਈ ਹੈ। ਪੰਪਾਂ 'ਤੇ ਤੇਲ ਭਰਵਾਉਣ ਵਾਲਿਆਂ ਲਈਆਂ ਲੰਬੀਆਂ-ਲੰਬੀਆਂ ਲਾਈਆਂ ਲੱਗੀਆਂ ਹੋਈਆਂ ਹਨ।
ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਮਗਰੋਂ Gas Cylinder ਨੂੰ ਲੈ ਕੇ ਆਈ ਵੱਡੀ ਖ਼ਬਰ, ਵਿਗੜ ਸਕਦੇ ਨੇ ਹਾਲਾਤ
ਇੱਥੋਂ ਤੱਕ ਕਿ ਕਈ ਥਾਵਾਂ 'ਤੇ ਤਾਂ ਵਾਹਨ ਚਾਲਕ ਗਾਲੀ-ਗਲੌਚ 'ਤੇ ਵੀ ਉਤਰ ਆਏ ਹਨ। ਇੱਥੋਂ ਤੱਕ ਕਿ ਵਾਹਨ ਚਾਲਕਾਂ ਦੀ ਭੀੜ ਨੂੰ ਦੇਖ ਕੇ ਪੈਟਰੋਲੀਅਮ ਡੀਲਰਾਂ ਨੇ ਹੱਥ ਖੜ੍ਹੇ ਕਰ ਦਿੱਤੇ ਹਨ। ਹਾਲਾਤ ਬਹੁਤ ਹੀ ਤਣਾਅਪੂਰਨ ਬਣੇ ਹੋਏ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8