ਨੂਰਪੁਰਬੇਦੀ ਝੱਜ ਮਾਰਗ ਮੁਕੰਮਲ ਨਾ ਹੋਣ ਕਾਰਨ ਲੋਕਾਂ ''ਚ ਰੋਸ
Saturday, Apr 28, 2018 - 12:24 AM (IST)

ਨੂਰਪੁਰਬੇਦੀ, (ਅਵਿਨਾਸ਼)- ਨੂਰਪੁਰਬੇਦੀ ਝੱਜ ਮਾਰਗ ਦਾ ਕੰਮ ਮੁਕੰਮਲ ਨਾ ਹੋਣ ਕਾਰਨ ਲੋਕਾਂ 'ਚ ਭਾਰੀ ਰੋਸ ਹੈ। ਵਿਭਾਗ ਵੱਲੋਂ ਇਸ ਮਾਰਗ ਦੇ ਅੱਧੇ ਹਿੱਸੇ ਨੂੰ ਪੂਰਾ ਕਰ ਦਿੱਤਾ ਗਿਆ ਹੈ ਪਰ ਅੱਧੇ ਹਿੱਸੇ 'ਤੇ ਬਜਰੀ ਖਿੱਲਰੀ ਪਈ ਹੈ, ਜਿਸ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਖਿੱਲਰੀ ਬਜਰੀ 'ਤੇ ਵਾਹਨ ਸਲਿੱਪ ਹੋ ਜਾਂਦੇ ਹਨ। ਜਦੋਂ ਸੜਕ 'ਤੇ ਇਕ ਤੋਂ ਵੱਧ ਵਾਹਨ ਆਹਮੋ-ਸਾਹਮਣੇ ਲੰਘਦੇ ਹਨ ਤਾਂ ਹਾਦਸਾ ਵਾਪਰਣ ਦਾ ਡਰ ਰਹਿੰਦਾ ਹੈ। ਵਿਭਾਗ ਵੱਲੋਂ ਇਸ ਸੜਕ ਦੇ ਕੰਮ ਨੂੰ ਅਧੂਰਾ ਛੱਡਣ ਕਾਰਨ ਲੋਕਾਂ 'ਚ ਰੋਸ ਹੈ। ਇਸ ਸਬੰਧ 'ਚ ਇਲਾਕਾ ਸੰਘਰਸ਼ ਕਮੇਟੀ ਵੱਲੋਂ ਲਗਾਤਾਰ ਧਰਨਾ ਜਾਰੀ ਹੈ। ਸੰਘਰਸ਼ ਕਮੇਟੀ ਦਾ ਕਹਿਣਾ ਹੈ ਕਿ ਜਦੋਂ ਤੱਕ ਇਹ ਸੜਕ ਪੂਰੀ ਤਰ੍ਹਾਂ ਮੁਕੰਮਲ ਨਹੀਂ ਹੋ ਜਾਂਦੀ ਧਰਨਾ ਜਾਰੀ ਰਹੇਗਾ। ਉਨ੍ਹਾਂ ਮੰਗ ਕੀਤੀ ਕਿ ਅਬਿਆਣਾ ਤੋਂ ਝੱਜ ਤੱਕ ਦੀ ਸੜਕ ਨੂੰ ਪੂਰੀ ਤਰ੍ਹਾਂ ਮੁਕੰਮਲ ਕਰ ਕੇ ਲੋਕਾਂ ਨੂੰ ਰਾਹਤ ਪਹੁੰਚਾਈ ਜਾਵੇ, ਨਹੀਂ ਤਾਂ ਲੋਕ ਸੰਘਰਸ਼ ਲਈ ਮਜਬੂਰ ਹੋਣਗੇ। ਇਸ ਮੌਕੇ ਸੰਘਰਸ਼ ਕਮੇਟੀ ਦੇ ਅਹੁਦੇਦਾਰ ਮਾ. ਗੁਰਨੈਬ ਸਿੰਘ ਜੈਤੇਵਾਲ, ਕੈਪਟਨ ਜਤਿੰਦਰ, ਮਲਕੀਤ ਸਿੰਘ, ਡਾ. ਦਵਿੰਦਰ ਬਜਾੜ, ਹਰਪ੍ਰੀਤ ਸਿੰਘ, ਸੰਜੀਵ ਕੁਮਾਰ, ਸੁਖਦੇਵ ਸਿੰਘ ਤੇ ਅਜਮੇਰ ਸਿੰਘ ਸਮੇਤ ਹੋਰ ਵੀ ਹਾਜ਼ਰ ਸਨ।