ਸੀਵਰੇਜ ਜਾਮ ਨੂੰ ਲੈ ਕੇ ਦੂਜੀ ਵਾਰ ਸੜਕਾਂ ’ਤੇ ਉਤਰੇ ਵਾਰਡ 12 ਦੇ ਲੋਕ, ਨਗਰ ਨਿਗਮ ਨੂੰ ਦਿੱਤੀ ਚਿਤਾਵਨੀ
Saturday, Jul 13, 2024 - 02:47 PM (IST)
ਲੁਧਿਆਣਾ (ਹਿਤੇਸ਼)– ਨਗਰ ਨਿਗਮ ਵੱਲੋਂ ਬਾਰਿਸ਼ ਦੇ ਮੱਦੇਨਜ਼ਰ ਸੀਵਰੇਜ ਅਤੇ ਰੋਡ ਜਾਲੀਆਂ ਦੀ ਸਫਾਈ ਨੂੰ ਲੈ ਕੇ ਜੋ ਦਾਅਵੇ ਕੀਤੇ ਜਾ ਰਹੇ ਹਨ ਉਨਾਂ ਦੀ ਜ਼ਮੀਨੀ ਹਕੀਕਤ ਬਿਲਕੁਲ ਉਲਟ ਹੈ। ਜਿਸ ਦੇ ਸਬੂਤ ਦੇ ਤੌਰ ’ਤੇ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਨੂੰ ਲੈ ਕੇ ਵਾਰਡ 12 ਦੇ ਲੋਕ ਇਕ ਹਫਤੇ ਦੇ ਅੰਦਰ ਦੂਜੀ ਵਾਰ ਸੜਕਾਂ ’ ਤੇ ਉਤਰੇ।
ਇਹ ਖ਼ਬਰ ਵੀ ਪੜ੍ਹੋ - ਨੀਲੇ ਬਾਣੇ ਦੀ ਬਦਨਾਮੀ ਕਰ ਰਹੇ ਨਕਲੀ ਸਿੰਘਾਂ ਨੂੰ ਨਿਹੰਗ ਸਿੰਘ ਜਥੇਬੰਦੀਆਂ ਦੀ ਚਿਤਾਵਨੀ!
ਇਸ ਸਬੰਧ ਵਿਚ ਸਾਬਕਾ ਕੌਂਸਲਰ ਨਰੇਸ ਉੱਪਲ ਨੇ ਕਿਹਾ ਕਿ ਪਹਿਲਾ ਨਗਰ ਨਿਗਮ ਵਲੋਂ ਹਰ ਸਾਲ ਬਾਰਿਸ਼ ਤੋਂ ਪਹਿਲਾ ਮਈ ਜੂਨ ਵਿਚ ਸੀਵਰੇਜ ਅਤੇ ਰੋਡ ਜਾਲੀਆਂ ਦੀ ਸਫਾਈ ਕੀਤੀ ਜਾਂਦੀ ਸੀ ਪਰ ਲਗਭਗ ਡੇ ਢ ਸਾਲ ਤੋਂ ਇਹ ਕੰਮ ਠੱਪ ਪਿਆ ਹੋਇਆ ਹੈ। ਇਸ ਦੀ ਵਜ੍ਹਾ ਨਾਲ ਕਰਮਸਰ ਕਾਲੋਨੀ, ਬੰਦਾ ਬਹਾਦਰ ਕਾਲੋਨੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਹੀਰਾ ਵਿਹਾਰ ਵਿਚ ਸੀਵਰੇਜ ਦਾ ਪਾਣੀ ਬਾਰਿਸ਼ ਦੇ ਬਿਨਾ ਹੀ ਓਵਰਫਲੋ ਹੋ ਕੇ ਗਲੀਆਂ ਵਿਚ ਜਮਾ ਹੋ ਜਾਂਦਾ ਹੈ। ਇਸ ਸਮੱਸਿਆ ਨੂੰ ਲੈ ਕੇ ਉਹ ਇਕ ਮਹੀਨੇ ਤੋਂ ਜ਼ੋਨ ਬੀ ਦੀ ਓ ਐੱਮ ਸੈਲ ਦੇ ਜੇ.ਈ, ਐੱਸ.ਡੀ.ਓ ਅਤੇ ਐਕਸੀਅਨ ਦੀ ਸ਼ਿਕਾਇਤ ਕਰ ਰਹੇ ਹਨ ਪਰ ਕੋਈ ਸੁਣਵਾਈ ਨਹੀਂ ਹੋਈ। ਇਸ ਦਾ ਨਤੀਜਾ ਇਹ ਹੋਇਆ ਕਿ ਗੰਦਗੀ ਅਤੇ ਬਦਬੂ ਦੇ ਕਾਰਨ ਇਲਾਕੇ ਵਿਚ ਬੀਮਾਰੀ ਫੈਲਣ ਦਾ ਡਰ ਹੈ ਤੇ ਰਾਹਗੀਆਂ ਅਤੇ ਸਕੂਲੀ ਬੱਚੇ ਦੇ ਪਾਣੀ ਵਿਚ ਡਿੱਗ ਕੇ ਜ਼ਖਮੀ ਹੋਣ ਦੇ ਮਾਮਲੇ ਵਿਚ ਆਏ ਦਿਨ ਸਾਹਮਣੇ ਆ ਰਹੇ ਹਨ ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਨਗਰ ਨਿਗਮ ਦੇ ਆਫਿਸ ਦਾ ਘਿਰਾਓ ਕੀਤਾ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਸਰਕਾਰੀ ਸਕੂਲ ਦੀ ਅਧਿਆਪਕਾ ਨੇ ਕਰ ਦਿੱਤਾ ਵੱਡਾ ਕਾਂਡ! ਭੜਕ ਉੱਠੇ ਲੋਕ
ਇਸ ਸਬੰਧੀ ਐਕਸੀਅਨ ਰਣਵੀਰ ਸਿੰਘ ਨੇ ਕਿਹਾ ਕਿ ਮਾਇਆਪੁਰੀ, ਭਗਵਾਨ ਨਗਰ, ਸ਼ਕਤੀ ਨਗਰ, ਡਿਸਪੋਜਲ ’ਤੇ ਮੋਟਰ ਖਰਾਬ ਹੋਣ ਦੀ ਵਜ੍ਹਾ ਨਾਲ ਨਾਲ ਲੱਗਦੇ ੲ ੇਰੀਆ ਵਿਚ ਸੀਵਰੇਜ ਜਾਮ ਹੋਣ ਦੀ ਸਮੱਸਿਆ ਆਈ ਸੀ ਜਿਸ ਨੂੰ ਹੱਲ ਕਰਵਾ ਦਿੱਤਾ ਗਿਆ ਹੈ। ਇਸਦੇ ਇਲਾਵਾ ਕੁਝ ਏਰੀਆ ਸੜਕਾਂ ਬਣਾਉਣ ਦੇ ਬਾਅਦ ਰੋਡ ਜਾਲੀਆਂ ਵਿਚ ਮਲਬਾ ਡਿੱਗਣ ਦੀ ਵਜ੍ਹਾ ਨਾਲ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਆਈ ਸੀ ਉਥੇ ਵੀ ਸਫਾਈ ਕਰਵਾ ਦਿੱਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8