ਫੈਂਸੀ ਨੰਬਰਾਂ ਦੇ ਸ਼ੌਕੀਨ ਚੰਡੀਗੜ੍ਹੀਏ, 20.70 ਲੱਖ ''ਚ ਵਿਕਿਆ ਇਹ ਨੰਬਰ
Friday, Nov 29, 2024 - 10:47 AM (IST)
ਚੰਡੀਗੜ੍ਹ (ਰੌਏ) : ਚੰਡੀਗੜ੍ਹ ਦੇ ਸੈਕਟਰ-17 ਸਥਿਤ ਰਜਿਸਟ੍ਰੇਸ਼ਨ ਐਂਡ ਲਾਇਸੈਂਸਿੰਗ ਅਥਾਰਟੀ (ਆਰ. ਐੱਲ. ਏ.), ਨੇ ਨਵੀਂ ਸੀਰੀਜ਼ ਸੀ. ਐੱਚ.01-ਸੀ.ਐਕਸ. ਦੇ ਫੈਂਸੀ ਨੰਬਰਾਂ ਦੀ ਈ-ਨਿਲਾਮੀ ਕੀਤੀ। ਇਸ ਵਾਰ 0001 ਨੰਬਰ ਸਭ ਤੋਂ ਮਹਿੰਗਾ 20.70 ਲੱਖ ਰੁਪਏ ਵਿਚ ਵਿਕਿਆ। ਇਸ ਤੋਂ ਬਾਅਦ 8.90 ਲੱਖ ਰੁਪਏ ਵਿਚ 0007 ਨੰਬਰ ਦੀ ਬੋਲੀ ਹੋਈ। ਇਸ ਨਿਲਾਮੀ ਵਿਚ ਆਰ. ਐੱਲ. ਏ. ਕੁੱਲ 382 ਫੈਂਸੀ ਨੰਬਰ ਵੇਚਣ ’ਚ ਕਾਮਯਾਬ ਰਿਹਾ ਹੈ। ਵਿਭਾਗ ਨੂੰ 1.92 ਕਰੋੜ ਰੁਪਏ ਦੀ ਆਮਦਨ ਹੋਈ ਹੈ।
ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਦੀ ਚੰਡੀਗੜ੍ਹ ਫੇਰੀ ਦੌਰਾਨ ਪੁਲਸ ਚੌਕਸ, ਥਾਂ-ਥਾਂ 'ਤੇ ਲਾਏ ਨਾਕੇ
ਪੁਰਾਣੀ ਸੀਰੀਜ਼ ਦੇ ਨੰਬਰ ਵੀ ਰੱਖੇ ਗਏ ਸਨ, ਜਿਨ੍ਹਾਂ ’ਚ ਸੀ. ਐੱਚ.01-ਸੀ.ਡਬਲਿਊ., ਸੀ.ਵੀ., ਸੀ. ਯੂ., ਸੀ. ਟੀ., ਸੀ. ਐੱਸ, ਸੀ.ਆਰ., ਸੀ. ਕਿਊ., ਸੀ. ਪੀ., ਸੀ. ਐੱਲ., ਸੀ. ਐੱਮ., ਸੀ. ਐੱਲ., ਸੀ. ਕੇ., ਸੀ. ਜੇ., ਸੀ. ਜੀ., ਸੀ. ਐੱਫ., ਸੀ. ਈ., ਸੀ. ਡੀ., ਸੀ. ਸੀ., ਸੀ. ਬੀ., ਸੀ. ਏ. ਸਮੇਤ ਹੋਰ ਸੀਰੀਜ਼ ਦੇ ਨੰਬਰ ਵੀ ਸ਼ਾਮਲ ਕੀਤੇ ਗਏ ਸਨ, ਜਿਨ੍ਹਾਂ ’ਚੋਂ ਵੀ ਵਿਭਾਗ ਕੁੱਝ ਨੰਬਰਾਂ ਦੀ ਨਿਲਾਮੀ ਕਰਨ ’ਚ ਸਫ਼ਲ ਰਿਹਾ ਹੈ। ਅਧਿਕਾਰੀ ਨੇ ਦੱਸਿਆ ਕਿ 25 ਤੋਂ 27 ਨਵੰਬਰ ਸ਼ਾਮ 5 ਵਜੇ ਤੱਕ ਨੰਬਰਾਂ ਲਈ ਬੋਲੀ ਲੱਗੀ ਸੀ। ਫੈਂਸੀ ਨੰਬਰਾਂ ਦੀ ਨਵੀਂ ਤੇ ਪੁਰਾਣੀ ਸੀਰੀਜ਼ ਨੂੰ ਚੰਗਾ ਹੁੰਗਾਰਾ ਮਿਲਿਆ ਹੈ। ਹੁਣ ਬਾਕੀ ਬਚੇ ਨੰਬਰਾਂ ਨੂੰ ਦੁਬਾਰਾ ਨਿਲਾਮੀ ’ਚ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਨਹੀਂ ਹੋਵੇਗਾ ਸਰਕਾਰੀ ਕੰਮ! ਦਫ਼ਤਰਾਂ 'ਚ ਜਾਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
2.26 ਕਰੋੜ ਰੁਪਏ ’ਚ ਵਿਕੇ ਸਨ ਸੀ. ਐੱਚ.01-ਸੀ.ਡਬਲਿਊ. ਦੇ ਨੰਬਰ
ਪਿਛਲੀ ਵਾਰ ਸੀ. ਐੱਚ.01-ਸੀ. ਡਬਲਿਊ. ਸੀਰੀਜ਼ ਦੇ ਨੰਬਰਾਂ ਦੀ ਨਿਲਾਮੀ ’ਚ ਵੀ ਵਿਭਾਗ ਨੂੰ ਚੰਗਾ ਹੁੰਗਾਰਾ ਮਿਲਿਆ ਸੀ, ਜਿਸ ਤੋਂ ਕੁੱਲ 2 ਕਰੋੜ 26 ਲੱਖ ਰੁਪਏ ਦੀ ਆਮਦਨ ਹੋਈ। ਇਸ ਵਿਚ ਸਭ ਤੋਂ ਵੱਧ 0001 ਨੰਬਰ 16.50 ਲੱਖ ਰੁਪਏ ਵਿਚ ਨਿਲਾਮ ਹੋਇਆ ਸੀ। ਇਸ ਤੋਂ ਬਾਅਦ 10 ਲੱਖ ਰੁਪਏ ’ਚ 0009 ਨੰਬਰ ਦੀ ਬੋਲੀ ਹੋਈ। ਇਸ ਨਿਲਾਮੀ ਵਿਚ ਆਰ. ਐੱਲ. ਏ. ਕੁੱਲ 489 ਫੈਂਸੀ ਨੰਬਰਾਂ ਨੂੰ ਵੇਚਣ ਵਿਚ ਸਫ਼ਲ ਰਿਹਾ ਸੀ। ਇਸ ਈ-ਨਿਲਾਮੀ ’ਚ ਸਿਰਫ਼ ਚੰਡੀਗੜ੍ਹ ਦੇ ਲੋਕ ਹੀ ਹਿੱਸਾ ਲੈ ਸਕਦੇ ਹਨ। ਇਸ ਲਈ ਨੈਸ਼ਨਲ ਟਰਾਂਸਪੋਰਟ ਦੀ ਵੈੱਬਸਾਈਟ ’ਤੇ ਰਜਿਸਟ੍ਰੇਸ਼ਨ ਕਰਵਾਉਣੀ ਹੁੰਦੀ ਹੈ। ਸਭ ਤੋਂ ਵੱਧ ਬੋਲੀ ਲਾਉਣ ਵਾਲੇ ਨੂੰ ਰਕਮ ਜਮ੍ਹਾਂ ਕਰਵਾਉਣ ਤੋਂ ਬਾਅਦ ਹੀ ਨੰਬਰ ਦਿੱਤਾ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8