ਮੋਹਾਲੀ ’ਚ ਕੈਮਿਸਟਾਂ ਦੀ ਹਡ਼ਤਾਲ ਨਾਲ ਲੋਕ ਪ੍ਰੇਸ਼ਾਨ

Tuesday, Jul 31, 2018 - 06:07 AM (IST)

ਮੋਹਾਲੀ, (ਨਿਆਮੀਆਂ)- ਸਰਕਾਰਾਂ ਦੀਆਂ ਗਲਤ ਨੀਤੀਆਂ ਨੂੰ ਲੈ ਕੇ ਕੈਮਿਸਟਾਂ ਵਲੋਂ ਅੱਜ ਦੇਸ਼-ਵਿਆਪੀ ਹਡ਼ਤਾਲ ਵਿਚ ਹਿੱਸਾ ਲਿਆ  ਗਿਆ ਅਤੇ ਮੋਹਾਲੀ ਵਿਚ ਕੈਮਿਸਟਾਂ ਦੀਆਂ ਦੁਕਾਨਾਂ ਬੰਦ ਰਹੀਆਂ। ਇਸ ਕਰਕੇ ਆਮ ਜਨਤਾ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜ਼ਿਲਾ ਕੈਮਿਸਟ ਐਸੋਸੀਏਸ਼ਨ ਮੋਹਾਲੀ ਦੇ ਬੁਲਾਰੇ ਡਾ. ਹਰਪ੍ਰੀਤ ਸਿੰਘ ਭਾਟੀਆ ਨੇ ਦੱਸਿਆ ਕਿ ਅੱਜ ਦੀ ਇਹ ਹਡ਼ਤਾਲ ਸਰਕਾਰ ਦੀਆਂ ਗਲਤ ਨੀਤੀਆਂ, ਪੁਲਸ ਵਲੋਂ ਕੈਮਿਸਟਾਂ ਨੂੰ ਬੇਲੋਡ਼ਾ ਤੰਗ ਕਰਨ ਅਤੇ ਬੇਲੋਡ਼ੀਆਂ ਰੋਕਾਂ ਲਾਉਣ ਦੇ ਵਿਰੁੱਧ ਕੀਤੀ ਗਈ ਸੀ। 
ਉਨ੍ਹਾਂ ਕਿਹਾ ਕਿ ਸਰਕਾਰ ਜਿਨ੍ਹਾਂ ਦਵਾਈਆਂ ’ਤੇ ਪਾਬੰਦੀ ਲਾਉਂਦੀ ਹੈ, ਉਹ ਦਵਾਈਆਂ ਆਨਲਾਈਨ 30 ਤੋਂ 40 ਫੀਸਦੀ ਡਿਸਕਾਊਂਟ ’ਤੇ ਕੋਈ ਵੀ ਵਿਅਕਤੀ ਘਰ ਬੈਠੇ ਮੰਗਵਾ ਸਕਦਾ ਹੈ, ਫਿਰ ਇਨ੍ਹਾਂ ਕਾਨੂੰਨਾਂ ਦੀ ਕੀ ਅਹਿਮੀਅਤ ਰਹਿ ਗਈ ਹੈ। ਇਸੇ ਦੌਰਾਨ ਅੱਜ ਸਮੂਹ ਕੈਮਿਸਟਾਂ ਨੇ ਫੇਜ਼-8 ਦੇ ਦੁਸਹਿਰਾ ਗਰਾਊਂਡ ਵਿਚ ਇਕੱਤਰ ਹੋ ਕੇ ਰੋਸ ਰੈਲੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਕੈਮਿਸਟਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇ, ਨਹੀਂ ਤਾਂ ਕੈਮਿਸਟ ਕੋਈ ਹੋਰ ਤਕਡ਼ਾ ਸੰਘਰਸ਼ ਉਲੀਕਣ ਲਈ ਮਜਬੂਰ ਹੋਣਗੇ।
 


Related News