''ਜਨਤਾ ਕਰਫਿਊ'' ਦੌਰਾਨ ਪੰਜਾਬ ਪੂਰੀ ਤਰ੍ਹਾਂ ਬੰਦ ਪਰ ਠੇਕੇ ਖੁੱਲ੍ਹੇ (ਤਸਵੀਰਾਂ)
Sunday, Mar 22, 2020 - 06:20 PM (IST)
ਜਲੰਧਰ (ਜਸਪ੍ਰੀਤ) : ਦੁਨੀਆ ਭਰ ਵਿਚ ਭਿਆਨਕ ਮਹਾਮਾਰੀ ਦਾ ਰੂਪ ਧਾਰਨ ਕਰ ਚੁੱਕੇ ਕੋਰੋਨਾ ਵਾਇਰਸ ਨੇ ਜਿੱਥੇ ਦੁਨੀਆ ਭਰ |'ਚ ਤਬਾਹੀ ਮਚਾਈ ਹੋਈ ਹੈ, ਉਥੇ ਭਾਰਤ ਦੇ ਪ੍ਰਧਾਨ ਮੰਤਰੀ ਵਲੋਂ ਇਸ 'ਤੇ ਕਾਬੂ ਪਾਉਣ ਲਈ ਅੱਜ 22 ਮਾਰਚ ਨੂੰ ਸਮੁੱਚੇ ਭਾਰਤ ਵਿਚ ਲਗਾਏ ਗਏ 'ਜਨਤਾ ਕਰਫਿਊ' ਨੂੰ ਪੰਜਾਬ ਭਰ ਵਿਚ ਭਰਵਾਂ ਹੁੰਗਾਰਾ ਮਿਲਿਆ। ਸੂਬੇ ਦੇ ਲੋਕਾਂ ਵਲੋਂ ਕਰਫਿਊ ਦਾ ਪੂਰਨ ਸਹਿਯੋਗ ਦਿੰਦਿਆਂ ਆਪਣੀਆਂ ਦੁਕਾਨਾਂ ਅਤੇ ਹੋਰ ਕਾਰੋਬਾਰ ਮੁਕੰਮਲ ਤੌਰ 'ਤੇ ਬੰਦ ਕਰਕੇ ਸਰਕਾਰ ਦੇ ਇਸ ਫੈਸਲੇ ਨੂੰ ਪ੍ਰਵਾਨਤ ਕੀਤਾ। ਇਸ ਦੌਰਾਨ ਜਿੱਥੇ ਦੁਕਾਨਦਾਰਾਂ ਵਲੋਂ ਦੁਕਾਨਾਂ ਬੰਦ ਕਰਕੇ ਕਾਨੂੰਨ ਦੀ ਪਾਲਣਾ ਕੀਤੀ, ਉਥੇ ਹੀ ਪੰਜਾਬ ਭਰ ਵਿਚ ਸ਼ਰਾਬ ਦੇ ਠੇਕੇਦਾਰਾਂ ਵਲੋ ਠੇਕੇ ਖੁੱਲ੍ਹੇ ਰੱਖੇ ਗਏ। ਜਲੰਧਰ ਵਿਚ ਕਈ ਥਾਈਂ ਸ਼ਰਾਬ ਦੇ ਠੇਕੇ ਖੁੱਲ੍ਹੇ ਰਹੇ।
ਇਹ ਵੀ ਪੜ੍ਹੋ : ਮੁੱਖ ਮੰਤਰੀ ਵਲੋਂ ਪੰਜਾਬ 31 ਮਾਰਚ ਤਕ ''ਲੌਕ ਡਾਊਨ'', ਇਹ ਸਹੂਲਤਾਂ ਰਹਿਣਗੀਆਂ ਜਾਰੀ
ਲੋਹੀਆਂ ਖ਼ਾਸ (ਮਨਜੀਤ) : ਕੋਰੋਨਾ ਨਾਂ ਦੇ ਫੈਲੇ ਭਿਆਨਕ ਵਾਇਰਸ ਨੂੰ ਖ਼ਤਮ ਕਰਨ ਦੇ ਮਕਸਦ ਨਾਲ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਜਾਰੀ ਕੀਤੇ ਗਏ ਜਨਤਾ ਕਰਫਿਊ ਨੂੰ ਲੋਹੀਆਂ ਵਾਸੀਆਂ ਅਤੇ ਦੁਕਾਨਦਾਰਾਂ ਨੇ ਪੂਰਨ ਸਹਿਯੋਗ ਦਿੰਦੇ ਹੋਏ ਜਿੱਥੇ ਦੁਕਾਨਾਂ ਬੰਦ ਰੱਖੀਆਂ, ਉੱਥੇ ਸ਼ਹਿਰ ਵਾਸੀ ਵੀ ਘਰਾਂ 'ਚੋਂ ਬਾਹਰ ਨਹੀਂ ਨਿਕਲੇ ਪਰ ਇਸ ਦੌਰਾਨ ਸ਼ਰਾਬ ਦੇ ਠੇਕਿਆਂ ਨੂੰ ਛੱਡ ਕੇ ਲੋਹੀਆਂ ਪੂਰਨ ਤੌਰ ਤੇ ਬੰਦ ਰਿਹਾ।
ਇਹ ਵੀ ਪੜ੍ਹੋ : ਦੁਆਬਾ ''ਚ ''ਜਨਤਾ ਕਰਫਿਊ'' ਦਾ ਅਸਰ ਸੜਕਾਂ ''ਤੇ ਪਸਰੀ ਸੁੰਨ, ਦੇਖੋ ਤਸਵੀਰਾਂ
ਸਮਾਸਲਸਰ (ਸੁਰਿੰਦਰ ਸੇਖਾਂ) : ਮੋਗਾ ਦੇ ਸਮਾਲਸਰ ਵਿਚ ਵੀ ਜਿੱਥੇ ਬਾਜ਼ਾਰ ਬੰਦ ਰਹੇ, ਉਥੇ ਹੀ ਸ਼ਰਾਬ ਦੇ ਠੇਕੇ ਖੁੱਲ੍ਹੇ ਦੇਖਣ ਨੂੰ ਮਿਲੇ। ਇਸ ਸਬੰਧੀ ਜਦੋਂ ਥਾਣਾ ਸਮਾਲਸਰ ਦੇ ਮੁੱਖ ਅਫਸਰ ਨਾਲ ਸ਼ਰਾਬ ਦੇ ਠੇਕੇ ਖੁੱਲ੍ਹੇ ਹੋਣ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਰਫਿਊ ਦੌਰਾਨ ਕਿਸੇ ਵੀ ਵਿਆਕਤੀ ਨੂੰ ਦੁਕਾਨ ਖੋਲ੍ਹਣ ਦੀ ਕੋਈ ਛੋਟ ਨਹੀਂ ਹੈ, ਉਲੰਘਣਾਂ ਕਰਨ ਵਾਲਿਆ ਖਿਲਾਫ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ''ਚ ਕੋਰੋਨਾ ਦਾ ਕਹਿਰ : ਨਵਾਂਸ਼ਹਿਰ ਦੇ 7 ਹੋਰ ਮਰੀਜ਼ ਆਏ ਪਾਜ਼ੇਟਿਵ
ਪਟਿਆਲਾ (ਪਰਮੀਤ) : ਜਨਤਾ ਕਰਫਿਊ ਦੌਰਾਨ ਅੱਜ ਭਾਵੇਂ ਸਾਰਾ ਸ਼ਹਿਰ ਬੰਦ ਰਿਹਾ ਪਰ ਸ਼ਹਿਰ ਵਿਚ ਵੱਖ-ਵੱਖ ਖੇਤਰਾਂ ਵਿਚ ਸ਼ਰਾਬ ਦੇ ਠੇਕੇ ਖੁੱਲ੍ਹੇ ਰਹੇ। 'ਜਗਬਾਣੀ' ਦੀ ਟੀਮ ਵਲੋਂ ਕੀਤੇ ਸਰਵੇਖਣ ਦੌਰਾਨ ਅਰਬਨ ਅਸਟੇਟ ਫੇਸ 1, ਰਾਜਪੁਰਾ ਰੋਡ ਨੇੜੇ ਵੱਡੀ ਨਦੀ ਅਤੇ ਰਾਜਪੁਰਾ ਰੋਡ ਸਾਹਮਣੇ ਹੋਟਲ ਇਕਬਾਲ ਇਨ ਵਿਖੇ ਠੇਕੇ ਖੁੱਲ੍ਹੇ ਮਿਲੇ।
ਇਹ ਵੀ ਪੜ੍ਹੋ : ਸ੍ਰੀ ਅਕਾਲ ਤਖਤ ਦੇ ਜਥੇਦਾਰ ਦਾ ਕੌਮ ਦੇ ਨਾਂ ਸੰਦੇਸ਼, ਪੀੜਤਾਂ ਲਈ ਗੋਲਕ ਦੇ ਮੂੰਹ ਖੋਲ੍ਹਣ ਲਈ ਕਿਹਾ
ਬਠਿੰਡਾ : ਬਠਿੰਡਾ ਵਿਚ ਬੰਦ ਦਾ ਖਾਸਾ ਅਸਰ ਦੇਖਣ ਨੂੰ ਮਿਲਿਆ ਪਰ ਇਸ ਦੌਰਾਨ ਸ਼ਰਾਬ ਦੇ ਠੇਕੇ ਜ਼ਰੂਰ ਖੁੱਲ੍ਹੇ ਦੇਖਣ ਨੂੰ ਮਿਲੇ। ਜਿੱਥੇ ਲੋਕਾਂ ਨੇ ਆਪਣੇ ਆਪ ਨੂੰ ਘਰਾਂ ਵਿਚ ਬੰਦ ਕਰੀ ਰੱਖਿਆ, ਉਥੇ ਹੀ ਸ਼ਹਿਰ ਵਿਚ ਕਈ ਥਾਈਂ ਸ਼ਰਾਬ ਦੇ ਠੇਕੇ ਆਮ ਵਾਂਗ ਖੁੱਲ੍ਹੇ ਦੇਖੇ ਗਏ।
ਇਹ ਵੀ ਪੜ੍ਹੋ : ਕੋਰੋਨਾ : ਸਟੈਂਪ ਲੱਗਣ ਦੇ ਬਾਵਜੂਦ 'ਕਰਫਿਊ' 'ਚ ਘੁੰਮ ਰਿਹਾ ਆਸਟਰੇਲੀਆ ਤੋਂ ਆਇਆ ਪਰਿਵਾਰ ਕਾਬੂ