ਵੀਕੈਂਡ ਲਾਕਡਾਊਨ ਦੀ ਉਲੰਘਣਾ ਤੇ ਲਾਪ੍ਰਵਾਹੀ ਵਿਖਾ ਕੇ ਕੋਰੋਨਾ ਨੂੰ ਸੱਦਾ ਦੇ ਰਹੇ ਨੇ ਲੋਕ
Monday, Sep 07, 2020 - 02:31 AM (IST)
ਅੰਮ੍ਰਿਤਸਰ,(ਨੀਰਜ)- ਸਰਕਾਰ ਵਲੋਂ ਕੀਤੇ ਗਏ ਵੀਕੈਂਡ ਲਾਕਡਾਊਨ 'ਚ ਸਾਰੇ ਬਾਜ਼ਾਰਾਂ ਵਿੱਚ ਦੁਕਾਨਾਂ ਤਾਂ ਬੰਦ ਸਨ ਪਰ ਬਾਜ਼ਾਰਾਂ ’ਚ ਚਹਿਲ-ਪਹਿਲ ਨਜ਼ਰ ਆ ਰਹੀ ਹੈ । ਕੁਝ ਪਾਸ਼ ਇਲਾਕਿਆਂ ਨੂੰ ਛੱਡ ਕੇ ਜ਼ਿਆਦਾਤਰ ਇਲਾਕਿਆਂ ਵਿਚ ਲੋਕ ਕਰਫ਼ਿਊ ਦਾ ਮਤਲਬ ਤਾਂ ਸਮਝ ਰਹੇ ਹਨ ਪਰ ਲਾਕਡਾਊਨ ਦਾ ਮਤਲਬ ਨਹੀਂ ਸਮਝ ਰਹੇ ਹਨ। ਆਪਣੇ ਘਰਾਂ ਵਿਚੋਂ ਬਾਹਰ ਨਿਕਲਕੇ ਟੋਲੀਆਂ ਬਣਾ ਕੇ ਬੈਠਣਾ ਜਾਂ ਫਿਰ ਇਧਰ-ਉੱਧਰ ਘੁੰਮ-ਫ਼ਿਰ ਕੇ ਸਰਕਾਰ ਦੇ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਦੀ ਉਲੰਘਣਾ ਕਰਦੇ ਸ਼ਰੇਆਮ ਦੇਖਣ ਨੂੰ ਮਿਲ ਰਹੇ ਸਨ। ਵੀਕੈਂਡ ਲਾਕਡਾਊਨ ਕਰ ਕੇ ਸਰਕਾਰ ਦਾ ਇਹੀ ਮਕਸਦ ਹੈ ਕਿ ਲੋਕ ਘੱਟ ਤੋਂ ਘੱਟ 2 ਦਿਨ ਆਪਣੇ ਘਰਾਂ ਦੇ ਅੰਦਰ ਰਹੇ ਲੇਕਿਨ ਅਜਿਹਾ ਨਹੀਂ ਹੋ ਰਿਹਾ ਹੈ। ਜ਼ਿਆਦਾਤਰ ਲੋਕ ਆਪਣੇ ਘਰਾਂ ਵਿਚ ਲਾਕਡਾਊਨ ਰਹਿਣਾ ਹੀ ਭੁੱਲ ਗਏ ਲੱਗਦੇ ਹਨ ।
ਦੂਜੇ ਪਾਸੇ ਕੋਰੋਨਾ ਇਨਫੈਕਸ਼ਨ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਐਤਵਾਰ ਨੂੰ ਅੰਮ੍ਰਿਤਸਰ ਜ਼ਿਲੇ ਵਿਚ ਕੋਰੋਨਾ ਦੇ ਸਭ ਤੋਂ ਜ਼ਿਆਦਾ ਪਾਜ਼ੇਟਿਵ ਕੇਸ ਵੀ ਆ ਗਏ। ਪ੍ਰਸ਼ਾਸਨ ਹਰ ਰੋਜ਼ ਤਿੰਨ ਹਜ਼ਾਰ ਟੈਸਟ ਕਰਨ ਦੀ ਸਮਰੱਥਾ ਰੱਖਦਾ ਹੈ ਪਰ 1200 ਤੋਂ ਜ਼ਿਆਦਾ ਲੋਕ ਨਹੀਂ ਆ ਰਹੇ ਹਨ । ਜਦੋਂ ਕੋਰੋਨਾ ਸਰੀਰ ਵਿਚ ਪੂਰੀ ਤਰ੍ਹਾਂ ਆਪਣਾ ਅਸਰ ਵਿਖਾ ਦਿੰਦਾ ਹੈ ਤਦ ਹਸਪਤਾਲ ਵੱਲ ਰੁਖ਼ ਕਰਦੇ ਹਨ। ਉਥੇ ਹੀ ਦਵਾਈ ਦੀਆਂ ਦੁਕਾਨਾਂ ਨੂੰ ਲੈ ਕੇ ਵੀ ਦੁਕਾਨਦਾਰ ਭੰਬਲਭੂਸੇ ਵਿਚ ਹਨ । ਹੋਮ ਸੈਕਰੇਟਰੀ ਵੱਲੋਂ ਦਵਾਈ ਦੀਆਂ ਦੁਕਾਨਾਂ ਨੂੰ 24 ਘੰਟੇ ਖੋਲ੍ਹਣ ਦੇ ਨਿਰਦੇਸ਼ ਦਿੱਤੇ ਗਏ ਹਨ ਜਿਸ ਨੂੰ ਲੈ ਕੇ ਹੋਲ ਸੇਲ ਦਵਾਈ ਮਾਰਕੀਟ ਵੀ ਖੋਲ੍ਹੀ ਜਾ ਰਹੀ ਹੈ ਅਤੇ ਰਿਟੇਲ ਦੁਕਾਨਾਂ ਵੀ ਦੇਰ ਰਾਤ ਤੱਕ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ। ਡੀ. ਸੀ. ਗੁਰਪ੍ਰੀਤ ਸਿੰਘ ਖਹਿਰਾ ਵਾਰ-ਵਾਰ ਅਪੀਲ ਕਰ ਰਹੇ ਹਨ ਕਿ ਕੋਰੋਨਾ ਦੇ ਲੱਛਣ ਮਿਲਣ ’ਤੇ ਲੋਕ ਆਪਣਾ ਟੈਸਟ ਕਰਵਾਏ ਲੇਕਿਨ ਅਜਿਹਾ ਨਹੀਂ ਹੋ ਰਿਹਾ ਹੈ ।