ਕਾਲਜ ਰੋਡ ''ਤੇ ਪੰਪ ''ਤੇ ਪੈਟਰੋਲ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ

Thursday, Aug 24, 2017 - 01:47 AM (IST)

ਕਾਲਜ ਰੋਡ ''ਤੇ ਪੰਪ ''ਤੇ ਪੈਟਰੋਲ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ

ਰੂਪਨਗਰ,   (ਕੈਲਾਸ਼)-  ਕਾਲਜ ਰੋਡ 'ਤੇ ਪੈਟਰੋਲ ਪੰਪ 'ਤੇ ਅੱਜ ਲੋਕਾਂ ਨੂੰ ਪੈਟਰੋਲ ਨਾ ਮਿਲਣ ਕਾਰਨ ਜਿਥੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਉਥੇ ਹੀ ਸ਼ਹਿਰ ਨਿਵਾਸੀਆਂ ਨੂੰ ਪੈਟਰੋਲ ਲਈ ਦੋ ਕਿਲੋਮੀਟਰ ਦੂਰ ਪੁਰਾਣੇ ਬੱਸ ਅੱਡੇ ਵੱਲ ਜਾਣਾ ਪਿਆ। 
ਜਾਣਕਾਰੀ ਅਨੁਸਾਰ ਅੱਜ ਸਵੇਰ ਤੋਂ ਹੀ ਉਕਤ ਪੈਟਰੋਲ ਪੰਪ 'ਤੇ ਪੈਟਰੋਲ ਨਹੀਂ ਸੀ ਅਤੇ ਪੈਟਰੋਲ ਪੰਪ ਦੇ ਕਰਮਚਾਰੀ ਵੀ ਉਥੇ ਖਾਲੀ ਦੇਖੇ ਗਏ ਅਤੇ ਪੈਟਰੋਲ ਪੰਪ 'ਤੇ ਸੰਨਾਟਾ ਛਾਇਆ ਰਿਹਾ। ਇਸ ਮੌਕੇ ਲੋਕਾਂ ਨੇ ਦੱਸਿਆ ਕਿ ਉਹ ਜਦੋਂ ਵੀ ਪੈਟਰੋਲ ਪੰਪ 'ਤੇ ਪੈਟਰੋਲ ਭਰਵਾਉਣ ਲਈ ਜਾਂਦੇ ਸੀ ਤਾਂ ਉਨ੍ਹਾਂ ਦੇ ਕਰਮਚਾਰੀ ਜੋ ਕੁਰਸੀਆਂ 'ਤੇ ਬੈਠੇ ਸਨ, ਦੂਰੋਂ ਹੀ ਗਾਹਕਾਂ ਨੂੰ ਇਥੇ ਪੈਟਰੋਲ ਨਾ ਹੋਣ ਦਾ ਕਹਿ ਕੇ ਵਾਪਸ ਭੇਜ ਦਿੰਦੇ ਸਨ। ਦੂਜੇ ਪਾਸੇ, ਸੂਤਰ ਦੱਸਦੇ ਹਨ ਕਿ ਜੇਕਰ ਕਿਸੇ ਪੈਟਰੋਲ ਪੰਪ ਦਾ ਪਹਿਲੇ ਦਿਨ ਦਾ ਕੁਝ ਵੀ ਬਕਾਇਆ ਹੋਵੇ ਤਾਂ ਉਸ ਨੂੰ ਵਿਭਾਗ ਦੁਆਰਾ ਪੈਟਰੋਲ ਡਲਿਵਰੀ ਨਹੀਂ ਦਿੱਤੀ ਜਾਂਦੀ, ਜਦੋਂਕਿ ਨੋਟਬੰਦੀ ਤੋਂ ਬਾਅਦ ਸਰਕਾਰ ਨੇ ਪੈਟਰੋਲ ਪੰਪਾਂ (ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਆਦਿ) ਨੂੰ ਆਦੇਸ਼ ਜਾਰੀ ਕੀਤੇ ਸੀ ਕਿ ਬੈਂਕਾਂ 'ਚ ਕਿਸੇ ਕਾਰਨ ਛੁੱਟੀ ਜਾਂ ਹੜਤਾਲ ਹੋਵੇ ਤਾਂ ਪੈਟਰੋਲ ਪੰਪਾਂ ਦੀ ਪੈਟਰੋਲ ਦੀ ਡਲਿਵਰੀ ਨਹੀਂ ਰੋਕੀ ਜਾਵੇਗੀ।
ਕੀ ਕਹਿੰਦੇ ਨੇ ਪ੍ਰਬੰਧਕ : ਇਸ ਸੰਬੰਧੀ ਪੈਟਰੋਲ ਪੰਪ ਦੇ ਪ੍ਰਬੰਧਕ ਭੁਪਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਬੈਂਕਾਂ 'ਚ ਹੜਤਾਲ ਕਰਕੇ ਉਨ੍ਹਾਂ ਦੀ ਪੇਮੈਂਟ ਸੰਬੰਧਤ ਵਿਭਾਗ ਨੂੰ ਨਹੀਂ ਜਾ ਸਕੀ, ਜਿਸ ਕਾਰਨ ਅੱਜ ਪੈਟਰੋਲ ਦੀ ਗੱਡੀ ਨਹੀਂ ਪਹੁੰਚੀ। ਅੱਜ ਉਨ੍ਹਾਂ ਪੇਮੈਂਟ ਭਿਜਵਾ ਦਿੱਤੀ ਹੈ ਤੇ ਸ਼ਾਮ 7 ਵਜੇ ਤੋਂ ਬਾਅਦ ਪੈਟਰੋਲ ਆਉਣ ਦੀ ਸੰਭਾਵਨਾ ਹੈ।


Related News