6 ਮਹੀਨੇ ਤੋਂ ਪੈਨਸ਼ਨ ਨਾ ਮਿਲਣ ਕਾਰਨ ਲਾਭਪਾਤਰੀ ਔਖੇ

12/15/2017 1:35:58 PM

 ਭੱਦੀ (ਚੌਹਾਨ) - ਸਰਕਾਰ ਭਾਵੇਂ ਲੋਕਾਂ ਨੂੰ ਵਾਧੂ ਸਹੂਲਤਾਂ ਦੇਣ ਦੇ ਦਾਅਵੇ ਕਰ ਰਹੀ ਹੈ ਪਰ ਕਈ ਲੋਕ ਹਾਲੇ ਵੀ ਪੈਨਸ਼ਨ ਵਰਗੀਆਂ ਮੁੱਢਲੀਆਂ ਸਹੂਲਤਾਂ ਲੈਣ ਲਈ ਦਰ-ਦਰ ਭਟਕ ਰਹੇ ਹਨ। 
ਪਿੰਡ ਬੂੰਗੜੀ ਦੀਆਂ ਔਰਤਾਂ ਬਿਮਲਾ ਦੇਵੀ, ਕ੍ਰਿਸ਼ਨਾ ਦੇਵੀ, ਗੀਤਾ ਦੇਵੀ ਤੇ ਸ਼ਿੰਦੋ ਨੇ ਸਰਕਾਰ ਪ੍ਰਤੀ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਉਹ ਕਾਫੀ ਸਮੇਂ ਤੋਂ ਵਿਧਵਾ ਪੈਨਸ਼ਨ ਦੀ ਉਡੀਕ ਕਰ ਰਹੀਆਂ ਹਨ ਪਰ ਲੱਗਭਗ 6 ਮਹੀਨੇ ਤੋਂ ਉਨ੍ਹਾਂ ਦੀ ਪੈਨਸ਼ਨ ਨਾ ਤਾਂ ਖਾਤੇ 'ਚ ਆ ਰਹੀ ਹੈ ਤੇ ਨਾ ਹੀ ਇਸ ਬਾਰੇ ਸਬੰਧਤ ਵਿਭਾਗ ਕੋਈ ਠੋਸ ਜਵਾਬ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਬਾਲ ਵਿਕਾਸ ਵਿਭਾਗ ਨੂੰ ਇਸ ਸਬੰਧੀ ਲਿਖਤੀ ਰੂਪ 'ਚ ਦੇ ਚੁੱਕੇ ਹਾਂ ਪਰ ਉਹ ਬੈਂਕ 'ਚ ਪਤਾ ਕਰਨ ਲਈ ਕਹਿੰਦੇ ਹਨ ਤੇ ਜਦੋਂ ਬੈਂਕ ਪਤਾ ਕਰਦੇ ਹਾਂ ਤਾਂ ਉਥੋਂ ਵੀ ਕੋਰਾ ਜਵਾਬ ਮਿਲਦਾ ਹੈ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਵਿਧਵਾ ਪੈਨਸ਼ਨ ਚਾਲੂ ਕਰ ਕੇ ਉਨ੍ਹਾਂ ਨੂੰ ਪੈਨਸ਼ਨ ਦਿਵਾਈ ਜਾਵੇ। 
 


Related News