ਕਿਸਾਨ ਅੰਦੋਲਨ ਨਾਲ 1350 ਯਾਤਰੀ ਟਰੇਨਾਂ ਤੇ 2225 ਮਾਲਗੱਡੀਆਂ ਦੇ ਪਹੀਏ ਰੁਕੇ

11/04/2020 9:26:18 PM

ਚੰਡੀਗੜ੍ਹ/ਨਵੀਂ ਦਿੱਲੀ,(ਬਿਊਰੋ)-ਪੰਜਾਬ 'ਚ ਰੇਲ ਪਟੜੀਆਂ ਨੂੰ ਰੋਕੇ ਜਾਣ ਨਾਲ ਮਾਲ ਭਾੜਾ ਢੁਆਈ ਸਰਗਰਮੀਆਂ ਠੱਪ ਹੋ ਗਈਆਂ ਹੈ, ਜਿਸਦੇ ਕਾਰਣ ਭਾਰਤੀ ਰੇਲਵੇ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਅਜੇ ਤੱਕ ਜ਼ਰੂਰੀ ਵਸਤੂਆਂ ਨੂੰ ਲਿਜਾਣ ਵਾਲੀ 2225 ਤੋਂ ਜ਼ਿਆਦਾ ਮਾਲ ਗੱਡੀਆਂ ਦਾ ਸੰਚਾਲਨ ਨਹੀਂ ਹੋਇਆ। ਇਸ ਨਾਲ ਹੋਣ ਵਾਲਾ ਨੁਕਸਾਨ 1200 ਕਰੋੜ ਰੁਪਏ ਤੋਂ ਜ਼ਿਆਦਾ ਹੋਣ ਦੀ ਉਮੀਦ ਹੈ। ਰੇਲ ਮੰਤਰਾਲਾ ਦਾ ਦਾਅਵਾ ਹੈ ਕਿ ਪ੍ਰਦਰਸ਼ਨਕਾਰੀ ਨੇ ਪਲੇਟਫਾਰਮਾਂ ਅਤੇ ਰੇਲ ਪਟੜੀਆਂ ਦੇ ਨੇੜੇ ਆਪਣਾ ਧਰਨਾ ਜਾਰੀ ਰੱਖਿਆ ਹੋਇਆ ਹੈ। ਇਸਦੇ ਕਾਰਣ ਸੰਚਾਲਨਾਤਮਕ ਅਤੇ ਸੁਰੱਖਿਆ ਕਾਰਣਾਂ ਸਬੰਧੀ ਟਰੇਨਾਂ ਦੀ ਆਵਾਜਾਈ ਇਕ ਵਾਰ ਫਿਰ ਰੱਦ ਕਰ ਦਿੱਤੀ ਗਈ ਹੈ। ਪ੍ਰਦਰਸ਼ਨਕਾਰੀਆਂ ਦੇ ਜੰਡਿਆਲਾ, ਨਾਭਾ, ਤਲਵੰਡੀ ਸਾਬੋ ਅਤੇ ਬਠਿੰਡਾ 'ਚ ਅਚਾਨਕ ਪਟੜੀਆਂ ਨੂੰ ਰੋਕੇ ਜਾਣ ਨਾਲ ਟਰੇਨਾਂ ਦੀ ਆਵਾਜਾਈ ਸੰਚਾਲਨ ਅਤੇ ਸੁਰੱਖਿਆ ਕਾਰਣਾਂ ਕਾਰਣ ਰੋਕੀ ਗਈ। ਅੱਜ ਸਵੇਰੇ 6 ਵਜੇ ਤਕ ਪ੍ਰਾਪਤ ਰਿਪੋਰਟ ਮੁਤਾਬਕ ਅੰਦੋਲਨ ਕੁਲ 32 ਸਥਾਨਾਂ 'ਤੇ ਜਾਰੀ ਸੀ। ਰੇਲ ਮੰਤਰਾਲਾ ਨੇ ਪਟੜੀਆਂ ਦੀ ਸੁਰੱਖਿਆ ਅਤੇ ਰੇਲਵੇ ਸਰਗਰਮੀਆਂ ਨੂੰ ਦੁਬਾਰਾ ਸ਼ੁਰੂ ਕਰਨ ਦੇ ਮੱਦੇਨਜ਼ਰ ਸਟਾਫ ਦੀ ਸੁਰੱਖਿਆ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਨੂੰ 26 ਅਕਤੂਬਰ ਨੂੰ ਪੱਤਰ ਲਿਖਿਆ ਸੀ। ਪੰਜਾਬ 'ਚ ਕਈ ਸਥਾਨਾਂ 'ਤੇ ਰੇਲ ਪਟੜੀਆਂ ਨੂੰ ਲਗਾਤਾਰ ਰੋਕੇ ਜਾਣ ਕਾਰਣ ਕਈ ਸਥਾਨਾਂ 'ਤੋਂ ਮਾਲਭਾੜਾ ਸਰਗਰਮੀਆਂ 'ਤੇ ਉਲਟ ਅਸਰ ਪੈਣ ਨਾਲ ਖੇਤੀ,ਉਦਯੋਗ ਅਤੇ ਆਧਾਰਭੂਤ ਢਾਂਚੇ ਨਾਲ ਜੁੜੇ ਖੇਤਰਾਂ ਨੂੰ ਜ਼ਰੂਰੀ ਵਸਤੂਆਂ ਦੀ ਉਪਲਬੱਧਤਾ 'ਤੇ ਅਸਰ ਪਿਆ ਹੈ।

ਇਸਦੇ ਕਾਰਣ ਪੰਜਾਬ 'ਚੋਂ ਲੱਘਣ ਵਾਲੀਆਂ ਸਾਰੀਆਂ ਯਾਤਰੀ ਰੇਲਗੱਡੀਆਂ 'ਤੇ ਇਸਦਾ ਉਲਟ ਅਸਰ ਪਿਆ ਹੈ। ਅੱਜ ਤਕ 1350 ਤੋਂ ਜ਼ਿਆਦਾ ਯਾਤਰੀ ਟਰੇਨਾਂ ਨੂੰ ਰੱਦ ਕੀਤਾ ਗਿਆ। ਮਾਰਗ ਬਦਲਕੇ ਜਾਂ ਕੁਝ ਸਮੇਂ ਤਕ ਇਨ੍ਹਾਂ ਨੂੰ ਬੰਦ ਕਰਨ ਨਾਲ ਕੋਵਿਡ-19 ਮਹਾਮਾਰੀ ਦੇ ਸਮੇਂ ਯਾਤਰੀਆਂ ਨੂੰ ਗੰਭੀਰ ਅਸਹੂਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ, ਜੰਮੂ-ਕਸ਼ਮੀਰ, ਲੱਦਾਖ ਅਤੇ ਹਿਮਾਚਲ ਪ੍ਰਦੇਸ਼ 'ਚ ਜ਼ਰੂਰੀ ਵਸਤੂਆਂ ਨੂੰ ਲਿਆਉਣ ਅਤੇ ਲਿਜਾਣ ਵਾਲੀਆਂ ਸਾਰੀਆਂ ਰੇਲਗੱਡੀਆਂ 'ਤੇ ਉਲਟ ਅਸਰ ਪਿਆ ਹੈ। ਰੇਲ ਮੰਤਰਾਲਾ ਦੇ ਬੁਲਾਰੇ ਦੀ ਮੰਨੀਏ ਤਾਂ ਅੰਦੋਲਨ ਕਾਰਣ ਵੱਡੀ ਗਿਣਤੀ 'ਚ ਮਾਲਭਾੜਾ ਢੁਲਾਈ ਰੇਲ ਗੱਡੀਆਂ ਅਤੇ ਭਰੀਆਂ ਹੋਈਆਂ ਰੇਲ ਗੱਡੀਆਂ 15 ਤੋਂ 20 ਦਿਨਾਂ ਤੋਂ ਫਸੀਆਂ ਹੋਈਆਂ ਹਨ।


Deepak Kumar

Content Editor

Related News