CBSE ਦਸਵੀਂ ਦੇ ਨਤੀਜਿਆਂ 'ਚ ਪੀ.ਪੀ.ਐੱਸ ਚੀਮਾਂ ਦੇ ਬੱਚਿਆਂ ਦਾ ਨਤੀਜਾ ਰਿਹਾ 100%

Thursday, Jul 16, 2020 - 04:07 PM (IST)

CBSE ਦਸਵੀਂ ਦੇ ਨਤੀਜਿਆਂ 'ਚ ਪੀ.ਪੀ.ਐੱਸ ਚੀਮਾਂ ਦੇ ਬੱਚਿਆਂ ਦਾ ਨਤੀਜਾ ਰਿਹਾ 100%

ਚੀਮਾ ਮੰਡੀ ( ਗੋਇਲ) - ਸੀ.ਬੀ.ਐੱਸ.ਈ. ਦਿੱਲੀ ਵੱਲੋਂ ਦਸਵੀਂ ਜਮਾਤ ਦਾ ਨਤੀਜਾ ਘੋਸ਼ਿਤ ਕੀਤਾ ਗਿਆ ਜਿਸ ਵਿਚ ਪੈਰਾਮਾਊਂਟ ਪਬਲਿਕ ਸਕੂਲ, ਚੀਮਾਂ ਦੇ ਬੱਚਿਆਂ ਦਾ ਨਤੀਜਾ 100% ਰਿਹਾ। ਕੁੱਲ 63 ਬੱਚਿਆਂ ਨੇ ਦਸਵੀਂ ਦੀ ਪ੍ਰੀਖਿਆਂ ਦਿਤੀ ਜਿਸ ਵਿਚੋਂ ਸਾਰੇ 63 ਬੱਚੇ ਚੰਗੇ ਅੰਕ ਲੈ ਕੇ ਪਾਸ ਹੋਏ। ਇਸ ਤੋਂ ਇਲਾਵਾ ਸਕੂਲ ਦੇ ਤਿੰਨ ਬੱਚਿਆਂ ਨੇ ਹਿੰਦੀ ਵਿਸ਼ੇ ਵਿਚ 100 ਵਿੱਚੋਂ 100 ਅੰਕ ਪ੍ਰਾਪਤ ਕੀਤੇ। ਇਨ੍ਹਾਂ ਵਿਚ ਯੋਗਿਤਾ ਨੇ (94%), ਇੰਦਰਪ੍ਰੀਤ ਕੌਰ ਨੇ (92%), ਅਰਮਾਨ ਗੋਇਲ ਨੇ (91%), ਰਾਜਕਰਨ ਸਿੰਘ (90.4%), ਰਾਧਿਕਾ ਰਾਣੀ (90.4%), ਬਵਨੀਤ ਕੋਰ (88%), ਹਰਮਨਦੀਪ ਕੋਰ (87%), ਸੁਖਵਿੰਦਰ ਸਿੰਘ (85%), ਮਹਿਕਦੀਪ ਸਿੰਘ (83.4%), ਪਰਦੀਪ ਸਿੰਘ (83.2%), ਜਸਕਮਲ ਸਿੰਘ (83%), ਕੁਨਾਲ ਗੋਇਲ (83%), ਜਸਪ੍ਰੀਤ ਸਿੰਘ (82%), ਕੁਲਵਿੰਦਰ ਸਿੰਘ (81%), ਸਤਿਨਾਮ ਸਿੰਘ (80.2%) ਅੰਕ ਪ੍ਰਾਪਤ ਕਰਕੇ ਸਕੂਲ, ਇਲਾਕੇ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕੀਤਾ।

PunjabKesari

ਨਤੀਜਾ ਘੋਸ਼ਤ ਹੋਣ ਤੇ ਸਾਰੇ ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਵਿਚ ਖੁਸ਼ੀ ਦੀ ਲਹਿਰ ਦੇਖੀ ਗਈ। ਸਕੂਲ ਦੇ ਐੱਮ.ਡੀ. ਸ. ਜਸਵੀਰ ਸਿੰਘ ਚੀਮਾਂ ਨੇ ਬੱਚਿਆਂ ਨੂੰ ਚੰਗੇ ਨਤੀਜੇ ਲਈ ਵਧਾਈ ਦਿੱਤੀ ਅਤੇ ਸੁਭ-ਕਾਮਨਾਵਾਂ ਦਿੱਤੀਆਂ। ਇਸ ਮੌਕੇ ਪ੍ਰਿਸੀਪਲ ਸੰਜੇ ਕੁਮਾਰ ਅਤੇ ਮੈਡਮ ਕਿਰਨਪਾਲ ਕੋਰ ਅਤੇ ਸਕੂਲ ਦੇ ਸਾਰੇ ਅਧਿਆਪਕ ਸ਼ਾਮਲ ਸਨ।

ਜਦੋਂ ਮਨ ਕੀਤਾ ਪੜ੍ਹ ਲਿਆ, ਰਹੀ ਤਨਾਅ ਮੁਕਤ-ਅਨੀਸ਼ਾ

PunjabKesari
ਤਪਾ ਮੰਡੀ(ਸ਼ਾਮ,ਗਰਗ)-ਸ਼ਿਵਾਲਿਕ ਪਬਲਿਕ ਸਕੂਲ ਤਪਾ 'ਚ ਪੜ੍ਹਦੀ ਹੋਣਹਾਰ ਵਿਦਿਆਰਥਣ ਅਨੀਸ਼ਾ ਪੁੱਤਰੀ ਮਨੀਸ਼ ਕੁਮਾਰ  ਨੇ 96.8% ਅੰਕ ਲੈ ਕੇ ਤਪਾ ਸ਼ਹਿਰ ਵਿੱਚੋਂ ਅਵਲ ਦਰਜਾ ਪ੍ਰਾਪਤ ਕੀਤਾ ਹੈ। ਅਨੀਸ਼ਾ ਦਾ ਜਨਮ 2005 ਵਿੱਚ ਕੋਟਕਪੂਰਾ ਵਿਖੇ ਮਾਤਾ ਅਮਿਤਵਾ ਦੀ ਕੁੱਖੋਂ ਹੋਇਆ ਉਸ ਨੇ ਦੱਸਿਆ ਕਿ ਉਹ ਆਪਣੇ ਦਾਦਾ ਸ੍ਰੀ ਸੋਮਨਾਥ ਬਹਾਵਲਪੁਰੀਆ ਜੀ ਦੀ ਪ੍ਰੇਰਨਾ ਸਦਕਾ ਡਾਕਟਰ ਬਣ ਕੇ ਸਮਾਜ ਅਤੇ ਗਰੀਬ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਚਾਹੁੰਦੀ ਹੈ। ਅਨੀਸ਼ਾ ਨੇ ਦੱਸਿਆ ਕਿ ਉਹ ਸਵੇਰੇ 5 ਵਜੇ ਉਠਦੀ ਸੀ,ਸਾਇਕਲ ਚਲਾਉਣ ਉਪਰੰਤ ਥੋੜ੍ਹਾ ਜਿਹਾ ਖੇਡਣਾ ਪਸੰਦ ਕਰਦੀ ਸੀ ਅਤੇ ਕਦੇ ਵੀ ਤਨਾਅ ਲੈਕੇ ਪੜ੍ਹਾਈ ਨਹੀਂ ਕੀਤੀ। ਉਸ ਦੇ ਅੱਵਲ ਆਉਣ ਦੀ ਖ਼ੁਸ਼ੀ ਵਿੱਚ ਉਸ ਦੇ ਆਂਢ-ਗੁਆਂਢ ਦੇ ਲੋਕਾਂ ਨੇ ਵਧਾਈਆਂ ਦਿੱਤੀਆਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਲੱਡੂ ਵੰਡ ਕੇ ਉਸਦਾ ਮੂੰਹ ਮਿੱਠਾ ਕਰਵਾਇਆ ਗਿਆ ਇਸ ਮੌਕੇ ਉਸ ਦਾ ਭਰਾ ਅਨੁਭਵ ਵੀ ਹਾਜ਼ਰ ਸੀ। 

ਡਾਕਟਰ ਬਣਕੇ ਲੋੜਵੰਦਾਂ ਦੀ ਮੁਫਤ ਸੇਵਾ ਕਰਾਂਗੀ—ਹਰਮਨਦੀਪ ਕੋਰ

PunjabKesari

ਤਪਾ ਮੰਡੀ(ਸ਼ਾਮ,ਗਰਗ) - ਸ਼ਿਵਾਲਿਕ ਪਬਲਿਕ ਸਕੂਲ ਤਪਾ ਦੀ ਹਰਮਨਦੀਪ ਕੌਰ ਪੁਤਰੀ ਰਤਨਦੀਪ ਸਿੰਘ(ਮੋੜ ਨਾਭਾ) ਨੇ ਦਸਵੀਂ ਦੀ ਸੀਬੀਐਸਈ ਪ੍ਰੀਖਿਆ ਵਿੱਚੋਂ 96.4 ਅੰਕ ਲੈ ਕੇ ਤਪਾ ਇਲਾਕੇ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕਰਕੇ ਆਪਣੇ ਮਾਤਾ ਪਿਤਾ ਅਤੇ ਇਲਾਕੇ ਦਾ ਨਾਮ ਰੋਸ਼ਨ  ਕੀਤਾ। ਇਸ ਮੌਕੇ ਹਰਮਨਦੀਪ ਕੌਰ ਨੇ ਦੱਸਿਆ ਕਿ ਉਹ ਵੱਡੀ ਹੋ ਕੇ ਇੱਕ ਵਧੀਆ ਡਾਕਟਰ ਬਣਨਾ ਚਾਹੁੰਦੀ ਹੈ ਤਾਂ ਜੋ ਲੋੜਵੰਦ ਲੋਕਾਂ ਦੀ ਸੇਵਾ ਕਰ ਸਕਾ,ਕਿਉਂਕਿ ਕੋਰੋਨਾ ਦੀ ਲਾਗ 'ਚ ਲੋੜਵੰਦ ਲੋਕ ਬਹੁਤ ਦੁੱਖੀ ਹੋਏ ਹਨ ਅਤੇ ਮੇਰਾ ਇਹ ਸੰਦੇਸ਼ ਹੈ ਕਿ ਮੈਂ ਡਾਕਟਰ ਬਣਕੇ ਮੁਫਤ ਸੇਵਾ ਕਰਾਂਗੀ। ਹਰਮਨਦੀਪ ਕੌਰ ਦੇ ਮਾਤਾ ਅਤੇ ਪਿਤਾ ਦੋਵੇਂ ਸਰਕਾਰੀ ਅਧਿਆਪਕ ਹਨ ਉਨ੍ਹਾਂ ਦੇ ਦਾਦਾ ਜੀ ਸੇਵਾ ਮੁਕਤ ਸਰਕਾਰੀ ਅਧਿਆਪਕ ਸਨ। ਹਰਮਨਦੀਪ ਕੌਰ ਨੇ ਦੱਸਿਆ ਕਿ ਉਹ ਆਪਣੇ ਦਾਦਾ ਜੀ ਦੀ ਪ੍ਰੇਰਨਾ ਸਦਕਾ ਦਿਨ ਰਾਤ ਪੜ੍ਹਾਈ ਕਰਕੇ ਡਾਕਟਰ ਬਣਨਾ ਚਾਹੁੰਦੀ ਹੈ ਤਾਂ ਜੋ ਕਿ ਉਹ ਸਮਾਜ ਦਾ ਭਲਾ ਕਰ ਸਕੇ। ਵਿਦਿਆਰਥਣ ਦਾ ਕਹਿਣਾ ਹੈ ਕਿ ਉਹ ਦਿਨ-ਰਾਤ 'ਚ 14 ਘੰਟੇ ਪੜ੍ਹਾਈ ਕਰਕੇ ਇਸ ਮੁਕਾਮ 'ਤੇ ਪੁੱਜੀ ਹੈ। 


author

Harinder Kaur

Content Editor

Related News