ਹੜ੍ਹਾਂ ਵਿਚਾਲੇ ਇਕ ਹੋਰ ਵੱਡੀ ਮੁਸੀਬਤ ''ਚ ਘਿਰ ਸਕਦੇ ਨੇ ਪੰਜਾਬ ਵਾਸੀ, ਇਹ ਪੁਲ ਰੁੜ੍ਹਨ ਦਾ ਬਣਿਆ ਵੱਡਾ ਖ਼ਤਰਾ

Friday, Aug 29, 2025 - 06:59 PM (IST)

ਹੜ੍ਹਾਂ ਵਿਚਾਲੇ ਇਕ ਹੋਰ ਵੱਡੀ ਮੁਸੀਬਤ ''ਚ ਘਿਰ ਸਕਦੇ ਨੇ ਪੰਜਾਬ ਵਾਸੀ, ਇਹ ਪੁਲ ਰੁੜ੍ਹਨ ਦਾ ਬਣਿਆ ਵੱਡਾ ਖ਼ਤਰਾ

ਸੁਲਤਾਨਪੁਰ ਲੋਧੀ (ਸੋਢੀ)-ਭਾਰੀ ਬਰਸਾਤ ਕਾਰਨ ਜਿੱਥੇ ਬਿਆਸ ਦਰਿਆ ਨੇ ਮੰਡ ਖੇਤਰ ਵਿੱਚ ਭਾਰੀ ਤਬਾਹੀ ਮਚਾਈ ਹੈ, ਉਥੇ ਹੀ ਹੁਣ ਪਵਿੱਤਰ ਕਾਲੀ ਵੇਈਂ ਵੀ ਕੰਢਿਆਂ ਤੋਂ ਬਾਹਰ ਹੋ ਕੇ ਵਗ ਰਹੀ ਹੈ, ਜਿਸ ਕਾਰਨ ਵੇਂਈ ਨਦੀ ਨੇ ਨੀਵੇਂ ਖੇਤਾਂ ਦੀਆਂ ਫ਼ਸਲਾਂ ਨੂੰ ਮਾਰ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਪਿੰਡ ਕਾਲੇਵਾਲ-ਮਸੀਤਾਂ ਨੇੜੇ ਵੇਂਈ ਨਦੀ ਤੇ ਬਣੇ ਪੁਲ ਹੇਠਾਂ ਹਰੀ ਹਾਈਸਿੰਥ ਬੂਟੀ ਦੇ ਫਸਣ ਕਾਰਨ ਪਾਣੀ ਦੀ ਨਿਕਾਸੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਅਤੇ ਪਾਣੀ ਦੇ ਤੇਜ਼ ਵਹਾਅ ਨਾਲ ਪੁਲ ਰੁੜ੍ਹਨ ਦਾ ਖ਼ਤਰਾ ਬਣਿਆ ਹੋਇਆ ਹੈ। ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਸ਼ਿਕਾਰਪੁਰ ਦੇ ਨੇੜੇ ਵੇਂਈ ਦਾ ਪਾਣੀ ਖੇਤਾਂ ਵਿੱਚ ਦੀ ਹੋ ਕੇ ਪਾਣੀ ਵਗਣਾ ਸ਼ੁਰੂ ਹੋ ਗਿਆ ਹੈ।

PunjabKesari

ਇਹ ਵੀ ਪੜ੍ਹੋ: ਪੰਜਾਬ 'ਚ ਅਗਲੇ 48 ਘੰਟੇ ਖ਼ਤਰਨਾਕ! ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦਾ Alert, ਸਾਵਧਾਨ ਰਹਿਣ ਇਹ ਜ਼ਿਲ੍ਹੇ

ਅੱਜ ਪਵਿੱਤਰ ਵੇਈਂ ਦੇ ਪਿੰਡ ਕਾਲੇਵਾਲ ਨੇੜਲੇ ਪੁੱਲ 'ਤੇ ਇਕੱਤਰ ਹੋਏ ਇਲਾਕੇ ਦੇ ਕਿਸਾਨਾਂ ਸਰਪੰਚ ਪਿਆਰਾ ਸਿੰਘ ,ਸਰਪੰਚ ਗੁਰਦੇਵ ਸਿੰਘ,ਗਿਆਨ ਸਿੰਘ, ਬਿੰਦਰ ਕਾਲੇਵਾਲ, ਦਵਿੰਦਰ ਸਿੰਘ ਸੋਢੀ, ਸੁਖਦੇਵ ਸਿੰਘ, ਅਜੀਤ ਸਿੰਘ ਨੇ ਦੱਸਿਆ ਕਿ ਵੇਈ ਵਿੱਚ ਪੁਲ ਹੇਠਾਂ ਫਸੀ ਹਾਈਸਿੰਥ ਬੂਟੀ ਵੱਡੀ ਸਮੱਸਿਆ ਬਣੀ ਹੋਈ ਹੈ। ਉਹਨਾਂ ਨੇ ਕਿਹਾ ਕਿ ਭਾਰੀ ਮੀਂਹ ਪੈਣ ਤੋਂ ਬਾਅਦ ਵੇਈਂ ਵਿੱਚ ਬਹੁਤ ਜ਼ਿਆਦਾ ਪਾਣੀ ਆ ਗਿਆ ਹੈ ਪਰ ਇੱਥੇ ਪੁਲ ਹੇਠਾਂ ਬੂਟੀ ਫਸ ਜਾਣ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ । ਪਿਛਲੇ ਪਾਸੇ ਵੀ ਵੱਖ ਵੱਖ ਥਾਵਾਂ ਤੋਂ ਨੀਵੇਂ ਖੇਤਾਂ ਦੇ ਝੋਨੇ ਨੂੰ ਵੇਈਂ ਨੇ ਆਪਣੀ ਲਪੇਟ ਵਿੱਚ ਲੈ ਲਿਆ।

PunjabKesari

ਇਹ ਵੀ ਪੜ੍ਹੋ: ਪੰਜਾਬ 'ਚ ਹੜ੍ਹਾਂ ਨਾਲ ਹੋ ਰਹੀ ਤਬਾਹੀ ਵਿਚਾਲੇ ਨਵੇਂ ਹੁਕਮ ਜਾਰੀ, 24 ਘੰਟੇ...

ਕਿਸਾਨਾਂ ਦੱਸਿਆ ਕਿ ਇਸ ਸਬੰਧੀ ਐੱਸ. ਡੀ. ਐੱਮ. ਸੁਲਤਾਨਪੁਰ ਲੋਧੀ ਨੂੰ ਲਗਾਤਾਰ ਦੋ ਦਿਨ ਅਸੀਂ ਲਿਖਤੀ ਤੌਰ 'ਤੇ ਦਰਖ਼ਾਸਤ ਦਿੱਤੀ ਹੈ ਪਰ ਇਸ ਤੋਂ ਬਾਅਦ ਅਜੇ ਤੱਕ ਡ੍ਰੇਨੇਜ ਵਿਭਾਗ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਇਸ ਦੀ ਸਫ਼ਾਈ ਸ਼ੁਰੂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਡ੍ਰੇਨੇਜ ਵਿਭਾਗ ਵੱਲੋਂ ਬਰਸਾਤਾਂ ਤੋਂ ਪਹਿਲਾਂ ਇਸ ਦੀ ਸਫ਼ਾਈ ਨਹੀਂ ਕੀਤੀ ਜਾਂਦੀ ਅਤੇ ਇਸ ਵਿੱਚ ਹਾਈਸਿੰਥ ਬੂਟੀ ਦੀ ਭਰਮਾਰ ਹਮੇਸ਼ਾ ਹੀ ਰਹਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਪਿਛਲੇ ਇਲਾਕਿਆਂ ਵਿੱਚ ਲਗਾਤਾਰ ਬਰਸਾਤਾਂ ਹੋ ਰਹੀਆਂ ਅਤੇ ਆਉਣ ਵਾਲੇ ਦਿਨ ਵੇਈਂ ਦੇ ਵਿੱਚ ਪਾਣੀ ਦਾ ਪੱਧਰ ਹੋਰ ਵਧੇਗਾ ਜੇਕਰ ਇਹ ਵੇਈ ਦੀ ਸਫ਼ਾਈ ਨਾ ਹੋਈ ਤਾਂ ਹੋਈ ਤਾਂ ਨੇੜਲੇ ਪਿੰਡਾਂ ਵਿੱਚ ਵੇਈਂ ਦਾ ਪਾਣੀ ਮਾਰ ਕਰੇਗਾ ਅਤੇ ਕਿਸਾਨਾਂ ਦੀਆਂ ਫ਼ਸਲਾਂ ਅਤੇ ਪੁਲ ਦਾ ਨੁਕਸਾਨ ਕਰੇਗਾ। ਇਸ ਮੌਕੇ ਉਨ੍ਹਾਂ ਨੇ ਮੰਗ ਕੀਤੀ ਕਿ ਵੇਈ ਦੇ ਪੁਲ ਹੇਠ ਜਮ੍ਹਾ ਹੋਈ ਬੂਟੀ ਨੂੰ ਤੁਰੰਤ ਸਾਫ਼ ਕੀਤਾ ਜਾਵੇ ਅਤੇ ਕਿਸਾਨਾਂ ਦਾ ਨੁਕਸਾਨ ਹੋਣੋ ਬਚ ਸਕੇ ।

ਇਹ ਵੀ ਪੜ੍ਹੋ: CISF ਸੰਭਾਲੇਗੀ 31 ਅਗਸਤ ਤੋਂ ਭਾਖੜਾ ਡੈਮ ਦੀ ਸੁਰੱਖਿਆ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News