'ਪਵਨ ਬਾਂਸਲ' ਨੇ ਪਰਿਵਾਰ ਸਮੇਤ ਪਾਈ ਵੋਟ, ਕਿਰਨ ਖੇਰ 'ਤੇ ਕੱਢੀ ਭੜਾਸ
Sunday, May 19, 2019 - 08:43 AM (IST)

ਚੰਡੀਗੜ੍ਹ (ਭਗਵਤ) : ਚੰਡੀਗੜ੍ਹ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਬਾਂਸਲ ਨੇ ਆਪਣੇ ਪੂਰੇ ਪਰਿਵਾਰ ਸਮੇਤ ਵੋਟ ਪਾਈ। ਪਵਨ ਕੁਮਾਰ ਬਾਂਸਲ ਬੂਥ ਨੰਬਰ- 228, ਸਰਕਾਰੀ ਮਾਡਲ ਹਾਈ ਸਕੂਲ, ਸੈਕਟਰ-28ਸੀ 'ਚ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਪੁੱਜੇ। ਦੱਸ ਦੇਈਏ ਕਿ ਪਵਨ ਕੁਮਾਰ ਬਾਂਸਲ ਨੂੰ ਇਸ ਸੀਟ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੋਹਨ ਧਵਨ ਟੱਕਰ ਦੇ ਰਹੇ ਹਨ।
ਇਸ ਵਾਰ ਮੈਂ ਹੀ ਜਿੱਤਾਂਗਾ : ਬਾਂਸਲ
ਵੋਟ ਪਾਉਣ ਤੋਂ ਬਾਅਦ ਪਵਨ ਕੁਮਾਰ ਬਾਂਸਲ ਨੇ ਕਿਹਾ ਕਿ ਇਸ ਵਾਰ ਉਹ ਹੀ ਜਿੱਤਣਗੇ। ਉਨ੍ਹਾਂ ਕਿਰਨ ਖੇਰ 'ਤੇ ਵਾਰ ਕਰਦਿਆਂ ਕਿਹਾ ਕਿ ਪਿਛਲੀ ਵਾਰ ਕਿਰਨ ਖੇਰ ਦੀ ਕਾਰਗੁਜ਼ਾਰੀ ਪੂਰੇ ਚੰਡੀਗੜ੍ਹ ਨੇ ਦੇਖ ਲਈ ਹੈ ਅਤੇ ਇਸ ਵਾਰ ਉਹ ਹੀ ਜਿੱਤਣਗੇ। ਪਵਨ ਬਾਂਸਲ ਨੇ ਵੋਟਾਂ ਪ੍ਰਤੀ ਲੋਕਾਂ 'ਚ ਭਾਰੀ ਉਤਸ਼ਾਹ ਨੂੰ ਦੇਖਦੇ ਹੋਏ ਉਨ੍ਹਾਂ ਦੀ ਤਾਰੀਫ ਕੀਤੀ।
ਵੋਟਾਂ ਪਾਉਣ ਖਾਸਾ ਉਤਸ਼ਾਹ
ਚੰਡੀਗੜ੍ਹ ਦੇ ਲੋਕਾਂ 'ਚ ਵੋਟਾਂ ਪਾਉਣ ਲਈ ਕਾਫੀ ਉਤਸ਼ਾਹ ਦਿਖਾਈ ਦੇ ਰਿਹਾ ਹੈ। ਇਸ ਲਈ ਵੋਟਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਈ ਪੋਲਿੰਗ ਬੂਥਾਂ 'ਤੇ ਸਵੇਰੇ 6.30 ਵਜੇ ਹੀ ਲੰਬੀਆਂ ਲਾਈਨਾਂ ਲੱਗ ਗਈਆਂ। ਇਨ੍ਹਾਂ ਲਾਈਨਾਂ 'ਚ ਖੜ੍ਹੇ ਲੋਕ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ।