ਚੰਡੀਗੜ੍ਹ : ਬਾਂਸਲ ਨੇ ਭਰੀ ਨਾਮਜ਼ਦਗੀ, ''ਕਿਰਨ ਖੇਰ'' ਖਿਲਾਫ ਕੱਢੀ ਭੜਾਸ
Friday, Apr 26, 2019 - 04:27 PM (IST)
ਚੰਡੀਗੜ੍ਹ : ਲੋਕ ਸਭਾ ਚੋਣਾਂ ਸਬੰਧੀ ਚੰਡੀਗੜ੍ਹ ਤੋਂ ਕਾਂਗਰਸੀ ਉਮੀਦਵਾਰ ਪਵਨ ਕੁਮਾਰ ਬਾਂਸਲ ਨੇ ਸ਼ੁੱਕਰਵਾਰ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਮੌਕੇ ਉਨ੍ਹਾਂ ਨੇ ਭਾਜਪਾ ਉਮੀਦਵਾਰ ਕਿਰਨ ਖੇਰ 'ਤੇ ਖੂਬ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਕਿਰਨ ਖੇਰ ਨਾਲ ਤਾਂ 2 ਮੁੱਖ ਮੰਤਰੀ ਨਾਮਜ਼ਦਗੀ ਭਰਨ ਆ ਗਏ ਪਰ ਉਨ੍ਹਾਂ ਨਾਲ ਲੋਕ ਚੱਲ ਕੇ ਆਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਨਤਾ ਦਾ ਸਾਥ ਮਿਲ ਰਿਹਾ ਹੈ, ਉਸ ਲਈ ਉਹ ਜ਼ਰੂਰ ਇਹ ਚੋਣਾਂ ਜਿੱਤਣਗੇ। ਇਸ ਦੌਰਾਨ ਪਵਨ ਬਾਂਸਲ ਨੇ ਜਿੱਥੇ ਆਪਣੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਦਾ ਜ਼ਿਕਰ ਕੀਤਾ, ਉੱਥੇ ਹੀ ਕਿਰਨ ਖੇਰ 'ਤੇ ਤੰਜ ਕੱਸਦਿਆਂ ਕਿਹਾ ਕਿ ਖੇਰ ਨੇ ਤਾਂ ਕੰਮ ਬਾਰੇ ਪੁੱਛੇ ਜਾਣ 'ਤੇ 'ਭਾਰਤ ਮਾਤਾ ਕੀ ਜੈ' ਕਹਿ ਕੇ ਹੀ ਸਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਲੋਕ ਸਿਰਫ ਨਤੀਜਿਆਂ ਦਾ ਇੰਤਜ਼ਾਰ ਕਰਨ ਅਤੇ ਕਿਸ ਨੇ ਕਿੰਨਾ ਕੰਮ ਕੀਤਾ ਹੈ, ਇਹ ਸਭ 23 ਤਰੀਕ ਨੂੰ ਨਤੀਜਿਆਂ ਵਾਲੇ ਦਿਨ ਸਾਫ ਹੋ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਗਰਜਦੇ ਹੋਏ ਪਵਨ ਬਾਂਸਲ ਨੇ ਕਿਹਾ ਕਿ ਜਿੱਤਣ ਦਾ ਜਿਹੜਾ ਭਰਮ ਮੋਦੀ ਨੇ ਮਨ 'ਚ ਰੱਖਿਆ ਹੋਇਆ ਹੈ, ਉਹ ਟੁੱਟ ਜਾਵੇਗਾ।