ਜੰਮੂ ਤੋਂ ਚੰਡੀਗੜ੍ਹ ਜਾ ਰਹੇ ਪਵਨ ਹੰਸ ਹੈਲੀਕਾਪਟਰ ਦੀ ਭੋਗਪੁਰ ਨੇੜੇ ਐਮਰਜੈਂਸੀ ਲੈਂਡਿੰਗ

Thursday, Dec 16, 2021 - 06:01 PM (IST)

ਜੰਮੂ ਤੋਂ ਚੰਡੀਗੜ੍ਹ ਜਾ ਰਹੇ ਪਵਨ ਹੰਸ ਹੈਲੀਕਾਪਟਰ ਦੀ ਭੋਗਪੁਰ ਨੇੜੇ ਐਮਰਜੈਂਸੀ ਲੈਂਡਿੰਗ

ਭੋਗਪੁਰ (ਰਾਜੇਸ਼ ਸੂਰੀ)- ਜੰਮੂ ਤੋਂ ਚੰਡੀਗੜ੍ਹ ਜਾ ਰਹੇ ਕੇਂਦਰ ਸਰਕਾਰ ਦੇ ਪਵਨ ਹੰਸ ਹੈਲੀਕਾਪਟਰ ਦੀ ਅਚਾਨਕ ਵਿਜ਼ੀਬਿਲਟੀ ਘਟਣ ਕਾਰਨ ਭੋਗਪੁਰ ਨੇੜੇ ਇਕ ਨਿੱਜੀ ਸਕੂਲ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਇਸ ਹੈਲੀਕਾਪਟਰ ਵਿਚ ਹੈਲੀਕਾਪਟਰ ਦੇ ਪਾਇਲਟ ਰਵਿੰਦਰ ਸਿੰਘ ਅਤੇ ਉਨ੍ਹਾਂ ਦੇ ਨਾਲ ਇੰਜੀਨੀਅਰ ਸਤਨਾਮ ਸਿੰਘ ਸਵਾਰ ਸਨ।ਇਕੱਤਰ ਜਾਣਕਾਰੀ ਅਨੁਸਾਰ ਇਸ ਹੈਲੀਕਾਪਟਰ ਦੇ ਉਡਾਣ ਭਰਨ ਤੋਂ ਬਾਅਦ ਜਦੋਂ ਇਹ ਹੈਲੀਕਾਪਟਰ ਜਲੰਧਰ ਜ਼ਿਲ੍ਹੇ ਵਿਚ ਦਾਖ਼ਲ ਹੋਇਆ ਤਾਂ ਅਚਾਨਕ ਵਿਜ਼ੀਬਿਲਟੀ ਬਹੁਤ ਜ਼ਿਆਦਾ ਘਟ ਗਈ ਹੈਲੀਕਾਪਟਰ ਦੇ ਪਾਇਲਟ ਨੇ ਦੱਸਿਆ ਕਿ 25 ਕਿਲੋਮੀਟਰ ਦੇ ਘੇਰੇ ਵਿੱਚ ਉਸ ਨੂੰ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ, ਇਸ ਦਾ ਕਾਰਨ ਅਸਮਾਨ ਵਿੱਚ ਬੱਦਲ ਅਤੇ ਪਈ ਧੁੰਦ ਸੀ।

ਇਹ ਵੀ ਪੜ੍ਹੋ:  ਬਾਦਲਾਂ ਦੇ ਗੜ੍ਹ ਲੰਬੀ 'ਚ ਬੋਲੇ ਕੇਜਰੀਵਾਲ, ਚੰਨੀ ਸਰਕਾਰ ਸਭ ਤੋਂ ਵੱਡੀ ਨੌਟਕੀਬਾਜ਼ ਤੇ ਡਰਾਮੇਬਾਜ਼ ਦੀ ਸਰਕਾਰ

ਐਮਰਜੈਂਸੀ ਹਾਲਾਤ ਨੂੰ ਵੇਖਦਿਆਂ ਪਾਇਲਟ ਵੱਲੋਂ ਇਸ ਹੈਲੀਕਾਪਟਰ ਨੂੰ ਭੋਗਪੁਰ ਨੇੜਲੇ ਪਿੰਡ ਸੱਧਾ ਚੱਕ ਵਿਚ ਸਥਿਤ ਸੇਂਟ ਮੇਰੀ ਕਾਨਵੈਂਟ ਸਕੂਲ ਵਿੱਚ ਸੁਰੱਖਿਅਤ ਉਤਾਰ ਲਿਆ ਗਿਆ ਹੈ। ਭੋਗਪੁਰ ਵਿਚ ਅਚਾਨਕ ਹੈਲੀਕਾਪਟਰਾਂ ਦੀ ਲੈਂਡਿੰਗ ਕਾਰਨ ਪ੍ਰਸ਼ਾਸਨ ਹਰਕਤ ਵਿੱਚ ਹੈ। ਹੈਲੀਕਾਪਟਰ ਦੀ ਸੁਰੱਖਿਆ ਲਈ ਫੋਰਸ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ:  ਨਵੇਂ ਸਾਲ ਤੋਂ ਜਲੰਧਰ ਤੋਂ ਨਕੋਦਰ ਤੇ ਲੋਹੀਆਂ ਰੇਲ ਸੈਕਸ਼ਨ ’ਤੇ ਦੌੜਨਗੀਆਂ ਇਲੈਕਟ੍ਰਿਕ ਟਰੇਨਾਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News