ਮੋਹਾਲੀ: ਸ਼ਰਾਬ ਪੀ ਕੇ ਡਿਊਟੀ ਕਰਨ ਦੇ ਦੋਸ਼ 'ਚ ਡੀ. ਸੀ. ਨੇ ਪਟਵਾਰੀ ਸਮੇਤ 3 ਨੂੰ ਕੀਤਾ ਮੁਅੱਤਲ

Thursday, Mar 01, 2018 - 06:50 PM (IST)

ਮੋਹਾਲੀ: ਸ਼ਰਾਬ ਪੀ ਕੇ ਡਿਊਟੀ ਕਰਨ ਦੇ ਦੋਸ਼ 'ਚ ਡੀ. ਸੀ. ਨੇ ਪਟਵਾਰੀ ਸਮੇਤ 3 ਨੂੰ ਕੀਤਾ ਮੁਅੱਤਲ

ਮੋਹਾਲੀ— ਮੋਹਾਲੀ ਦੇ ਡਿਪਟੀ ਕਮਿਸ਼ਨਰ ਵੱਲੋਂ ਸ਼ਰਾਬ ਪੀ ਕੇ ਡਿਊਟੀ ਕਰਨ ਦੇ ਦੋਸ਼ 'ਚ ਖਰੜ੍ਹ ਦੇ ਕਾਨੂੰਗੋ ਨਿਰਭੈ ਸਿੰਘ, ਪਟਵਾਰੀ ਸਵਰਨ ਸਿੰਘ ਅਤੇ ਜੂਨੀਅਰ ਸਹਾਇਕ ਮਨੋਜ ਕੁਮਾਰ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। 
ਮਿਲੀ ਜਾਣਕਾਰੀ ਮੁਤਾਬਕ ਐੱਸ. ਡੀ. ਐੱਮ. ਖਰੜ੍ਹ ਵੱਲੋਂ ਕਾਨੂੰਗੋ ਅਤੇ ਪਟਵਾਰੀ ਨੂੰ ਸ਼ਰਾਬ ਪੀਂਦੇ ਫੜਿਆ ਗਿਆ ਸੀ, ਇਸ ਦੇ ਨਾਲ ਹੀ ਜੂਨੀਅਰ ਸਹਾਇਕ ਦੀਆਂ ਲੋਕਾਂ ਵੱਲੋਂ ਕਈ ਸ਼ਿਕਾਇਤਾਂ ਕਰਕੇ ਉਸ ਦੀ ਸ਼ਿਕਾਇਤ ਡੀ.ਸੀ. ਮੋਹਾਲੀ ਨੂੰ ਕੀਤੀ ਗਈ ਸੀ।


Related News