ਗਮ ’ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਵਿਆਹ ਦੇ ਡੱਬੇ ਵੰਡਣ ਗਏ ਭਰਾ ਦੀ ਹਾਦਸੇ ’ਚ ਦਰਦਨਾਕ ਮੌਤ

Thursday, Mar 25, 2021 - 06:54 PM (IST)

ਗਮ ’ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਵਿਆਹ ਦੇ ਡੱਬੇ ਵੰਡਣ ਗਏ ਭਰਾ ਦੀ ਹਾਦਸੇ ’ਚ ਦਰਦਨਾਕ ਮੌਤ

ਪੱਟੀ (ਪਾਠਕ, ਸੋਢੀ) - ਪੱਟੀ ਵਿਖੇ ਇਕ ਘਰ ’ਚ ਰੱਖੇ ਵਿਆਹ ਸਮਾਗਮ ਦੀਆਂ ਖੁਸ਼ੀਆਂ ਉਸ ਵੇਲੇ ਗਮ ’ਚ ਬਦਲ ਗਈਆਂ, ਜਦੋਂ ਛੋਟੇ ਭਰਾ ਦੀ ਵਿਆਹ ਦੇ ਡੱਬੇ ਵੰਡਣ ਜਾਣ ਸਮੇਂ ਸੜਕ ਹਾਦਸੇ ’ਚ ਮੌਤ ਹੋ ਜਾਣ ਦੀ ਸੂਚਨਾ ਮਿਲੀ। ਇਹ ਦਰਦਨਾਕ ਘਟਨਾ ਮੰਗਲਵਾਰ ਰਾਤ ਦੀ ਹੈ, ਜਿਸ ਤੋਂ ਬਾਅਦ ਪਰਿਵਾਰ ਅਤੇ ਰਿਸ਼ਤੇਦਾਰਾਂ ਵਿਚ ਸ਼ੋਕ ਦੀ ਲਹਿਰ ਦੌੜ ਗਈ। ਮ੍ਰਿਤਕ ਦੀ ਪਛਾਣ ਗਗਨਦੀਪ ਸਿੰਘ ਪੁੱਤਰ ਸਤਪਾਲ ਸਿੰਘ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਸੁਖਵਿੰਦਰ ਸਿੰਘ ਪਟਵਾਰੀ ਦਾ ਭਤੀਜਾ ਸੀ। 

ਪੀੜਤ ਪਰਿਵਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗਗਨਦੀਪ ਸਿੰਘ ਪੁੱਤਰ ਸਤਪਾਲ ਸਿੰਘ ਦੇ ਵੱਡੇ ਭਰਾ ਯੁਗਰਾਜ ਸਿੰਘ ਦਾ ਲਿਆਹ 10 ਅਪ੍ਰੈਲ ਨੂੰ ਰੱਖਿਆ ਹੋਇਆ ਸੀ। ਵਿਆਹ ਵਾਲੇ ਮੁੰਡੇ ਦਾ ਛੋਟਾ ਭਰਾ ਗਗਨਦੀਪ ਸਿੰਘ ਆਪਣੀ ਭੂਆ ਦੇ ਮੁੰਡੇ ਨਾਲ ਰਿਸ਼ਤੇਦਾਰਾਂ ਨੂੰ ਵਿਆਹ ਦੇ ਡੱਬੇ ਦੇਣ ਲਈ ਜਾ ਰਿਹਾ ਸੀ। ਰਾਸਤੇ ’ਚ ਪਿੰਡ ਚੂਸਲੇਵੜ ਦੇ ਨੇੜੇ ਜਦੋਂ ਉਹ ਪੁੱਜਾ ਤਾਂ ਉਨ੍ਹਾਂ ਦਾ ਮੋਟਰਸਾਈਕਲ ਹਾਦਸਾ ਗ੍ਰਸਤ ਹੋ ਗਿਆ। ਇਸ ਹਾਦਸੇ ’ਚ ਗਗਨਦੀਪ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੌਕੇ ’ਤੇ ਪੁੱਜੀ ਪੁਲਸ ਵਲੋਂ ਸਿਵਲ ਹਸਪਤਾਲ ’ਚ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ, ਜਿਸ ਤੋਂ ਬਾਅਦ ਉਸਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।


author

rajwinder kaur

Content Editor

Related News