ਪੰਜਾਬ ਹੋਮਗਾਰਡ ਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਣ ਹੋਈ ਮੌਤ

11/14/2019 10:47:11 AM

ਪੱਟੀ (ਪਾਠਕ) : ਪੰਜਾਬ ਹੋਮਗਾਰਡਜ਼ ਦੇ ਜਵਾਨ ਸੁਖਦੇਵ ਸਿੰਘ ਪੁੱਤਰ ਰੇਸ਼ਮ ਸਿੰਘ ਦੀ ਅੱਜ ਦਿਲ ਦਾ ਦੌਰਾ ਪੈਣ ਕਾਰਣ ਮੌਤ ਹੋ ਗਈ। ਉਸਦਾ ਅੰਤਿਮ ਸੰਸਕਾਰ ਅੱਜ ਸ਼ਮਸ਼ਾਨਘਾਟ ਸਰਹਾਲੀ ਰੋਡ ਪੱਟੀ ਵਿਖੇ ਕਰ ਦਿੱਤਾ ਗਿਆ। ਉਸ ਨੂੰ ਪੁਲਸ ਦੀ ਟੁਕੜੀ ਵਲੋਂ ਸਲਾਮੀ ਦਿੱਤੀ ਗਈ।

ਉਸ ਦੀ ਪਤਨੀ ਅਮਰਜੀਤ ਕੌਰ ਨੇ ਦੱਸਿਆ ਕਿ ਉਹ ਆਪਣੀ ਰਾਤ ਦੀ ਡਿਊਟੀ ਕਰਕੇ ਆਏ ਸਨ ਕਿ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਉਸਦੀ ਮੌਤ ਹੋ ਗਈ। ਬਲਵਿੰਦਰ ਸਿੰਘ ਥਾਣਾ ਮੁਖੀ ਪੱਟੀ, ਏ. ਐੱਸ. ਆਈ. ਨਿਰਮਲ ਸਿੰਘ, ਕੰਪਨੀ ਕਮਾਂਡਰ ਤਰਸੇਮ ਲਾਲ, ਜੈਪੀਦ ਸਹੋਤਾ, ਅਸ਼ੋਕ ਕੁਮਾਰ ਤੇ ਹੋਰਾਂ ਨੇ ਹੋਮਗਾਰਡ ਜਵਾਨ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ।


Baljeet Kaur

Content Editor

Related News