ਦੋ ਬਰੇਨ ਡੈੱਡ ਮਰੀਜ਼ਾਂ ਦੀ ਬਦੌਲਤ 5 ਲੋਕਾਂ ਨੂੰ ਮਿਲੀ ਨਵੀਂ ਜ਼ਿੰਦਗੀ

02/23/2018 4:30:48 PM

ਚੰਡੀਗੜ੍ਹ (ਪਾਲ) : ਬੀਤੇ ਪੰਜ ਦਿਨਾਂ ਵਿਚ ਦੋ ਬਰੇਨ ਡੈੱਡ ਮਰੀਜ਼ਾਂ ਦੇ ਪਰਿਵਾਰਾਂ ਦੀ ਸਹਿਮਤੀ ਕਾਰਨ 5 ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲ ਸਕੀ ਹੈ। ਇਸੇ ਦੇ ਨਾਲ ਹੀ ਪੀ. ਜੀ. ਆਈ. ਨੇ ਇਸ ਸਾਲ ਦਾ ਆਪਣਾ 5ਵਾਂ ਆਰਗਨ ਟ੍ਰਾਂਸਪਲਾਂਟ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਜਨਵਰੀ ਵਿਚ ਸੰਸਥਾ ਨੇ ਇਸ ਸਾਲ ਦਾ ਪਹਿਲਾ ਟ੍ਰਾਂਸਪਲਾਂਟ ਕੀਤਾ ਸੀ, ਜਦ ਕਿ ਫਰਵਰੀ ਵਿਚ ਹੀ ਚਾਰ ਬਰੇਨ ਡੈੱਡ ਮਰੀਜ਼ਾਂ ਦੇ ਆਰਗਨ ਟ੍ਰਾਂਸਪਲਾਂਟ ਕੀਤੇ ਜਾ ਚੁੱਕੇ ਹਨ। ਪੀ. ਜੀ. ਆਈ. ਆਰਗਨ ਟ੍ਰਾਂਸਪਲਾਂਟ ਡਿਪਾਰਟਮੈਂਟ ਦੇ ਨੋਡਲ ਅਫਸਰ ਡਾ. ਵਿਪਨ ਕੌਸ਼ਲ ਦੀ ਮੰਨੀਏ ਤਾਂ ਪਰਿਵਾਰਾਂ ਦੀ ਸਹਿਮਤੀ ਦੇ ਬਿਨਾਂ ਕੁਝ ਵੀ ਸੰਭਵ ਨਹੀਂ ਸੀ। ਪਿਛਲੇ ਦੋ ਮਹੀਨਿਆਂ ਵਿਚ 14 ਲੋਕਾਂ ਦੀ ਜਾਨ ਇਨ੍ਹਾਂ ਮਰੀਜ਼ਾਂ ਦੀ ਬਦੌਲਤ ਬਚ ਸਕੀ ਹੈ। ਇਨ੍ਹਾਂ ਵਿਚੋਂ ਕੁਝ ਮਰੀਜ਼ ਆਪਣੀ ਜ਼ਿੰਦਗੀ ਦੇ ਆਖਰੀ ਸਾਹ ਲੈ ਰਹੇ ਸਨ ਪਰ ਹਰ ਟ੍ਰਾਂਸਪਲਾਂਟ ਦੇ ਨਾਲ ਹੀ ਕਿਸੇ ਨੂੰ ਜਿਊਣ ਦਾ ਇਕ ਨਵਾਂ ਮੌਕਾ ਮਿਲ ਰਿਹਾ ਹੈ। ਲੋਕਾਂ ਵਿਚ ਆ ਰਹੀ ਜਾਗਰੂਕਤਾ ਕਾਰਨ ਹੀ ਪੀ. ਜੀ. ਆਈ. ਵਿਚ ਅੰਗ ਦਾਨ ਦਾ ਗ੍ਰਾਫ ਚੜ੍ਹ ਰਿਹਾ ਹੈ।


Related News