ਨਸ਼ਿਆਂ ਦੇ ਇਲਾਜ ਲਈ 1 ਦਿਨ ਦੀ ਥਾਂ ਹਫ਼ਤੇ ਦੀ ਦਵਾਈ ਦੇਣ ਲਈ ਮਰੀਜ਼ਾਂ ਨੇ ਲਗਾਈ ਗੁਹਾਰ

Tuesday, Jun 09, 2020 - 06:26 PM (IST)

ਨਸ਼ਿਆਂ ਦੇ ਇਲਾਜ ਲਈ 1 ਦਿਨ ਦੀ ਥਾਂ ਹਫ਼ਤੇ ਦੀ ਦਵਾਈ ਦੇਣ ਲਈ ਮਰੀਜ਼ਾਂ ਨੇ ਲਗਾਈ ਗੁਹਾਰ

ਭਵਾਨੀਗੜ੍ਹ(ਕਾਂਸਲ) - ਨਸ਼ਿਆਂ ਦਾ ਤਿਆਗ ਕਰਨ ਲਈ ਇਲਾਜ ਦਾ ਸਹਾਰਾ ਲੈਣ ਵਾਲੇ ਸਥਾਨਕ ਇਲਾਕੇ ਦੇ ਪਿੰਡਾਂ ਅਤੇ ਹੋਰ ਦੂਰ ਦੁਰਾਡੇ ਤੋਂ ਸਥਾਨਕ ਹਸਪਤਾਲ ਵਿਖੇ ਦਵਾਈ ਲੈਣ ਲਈ ਆਉਂਦੇ ਵਿਅਕਤੀਆਂ ਵੱਲੋਂ ਸਿਹਤ ਵਿਭਾਗ, ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਇਕ ਦਿਨ ਥਾਂ ਘੱਟੋ-ਘੱਟ ਇਕ ਹਫ਼ਤੇ ਦੀ ਇਕੱਠੀ ਦਵਾਈ ਦਿੱਤੀ ਜਾਵੇ। 

ਇਸ ਮੌਕੇ 'ਤੇ ਰਾਮ ਆਸਰਾ ਸਿੰਘ ਮਾਝੀ, ਮੱਖਣ ਸਿੰਘ ਨੰਬਰਦਾਰ ਮਾਝੀ, ਜਸਵੰਤ ਸਿੰਘ, ਅਮਨਦੀਪ ਸਿੰਘ, ਮੁਖਤਿਆਰ ਸਿੰਘ ਅਤੇ ਰਣਜੀਤ ਸਿੰਘ ਸਮੇਤ ਹੋਰ ਵੱਡੀ ਗਿਣਤੀ ਵਿਚ ਭੂੱਕੀ, ਅਫ਼ੀਮ, ਸਮੈਕ ਆਦਿ ਵਰਗੇ ਸਰੀਰ ਨੂੰ ਖੋਰਾ ਲਗਾਉਣ ਵਾਲੇ ਨਸ਼ਿਆਂ ਦਾ ਤਿਆਗ ਕਰਨ ਵਾਲੇ ਵਿਅਕਤੀਆਂ ਨੇ ਦੱਸਿਆ ਕਿ ਉਹ ਕਿਸਾਨੀ, ਮਿਹਨਤ-ਮਜ਼ਦੂਰੀ ਅਤੇ ਟਰੱਕ ਡਰਾਇਵਰੀ ਦੇ ਕਿੱਤੇ ਨਾਲ ਜੁੜੇ ਹੋਏ ਹਨ ਅਤੇ ਉਹ ਕਿਸੇ ਤਰ੍ਹਾਂ ਗੁੰਮਰਾਹ ਹੋ ਕੇ ਨਸ਼ਿਆ ਦੀ ਦਲਦਲ ਵਿਚ ਫਸ ਗਏ ਸਨ। ਪਰ ਹੁਣ ਉਨ੍ਹਾਂ ਨੇ ਨਸ਼ਿਆਂ ਦਾ ਤਿਆਗ ਕਰਨ ਦਾ ਪੱਕਾ ਮਨ ਬਣਾ ਕੇ ਆਪਣਾ ਇਲਾਜ਼ ਸ਼ੁਰੂ ਕੀਤਾ ਹੈ। ਪਰ ਇਥੇ ਹਸਪਤਾਲ ਵਿਖੇ ਉਨ੍ਹਾਂ ਨੂੰ ਸਿਰਫ ਇਕ ਦਿਨ ਦੀ ਹੀ ਦਵਾਈ ਦਿੱਤੀ ਜਾਂਦੀ ਹੈ। ਜਿਸ ਕਰਕੇ ਉਨ੍ਹਾਂ ਨੂੰ ਰੋਜਾਨਾਂ ਆਪਣੇ ਕੰਮ-ਧੰਦੇ ਛੱਡ ਕੇ ਪਹਿਲਾਂ ਸਵੇਰੇ ਇਥੇ ਦਵਾਈ ਲੈਣ ਲਈ ਆਉਣਾ ਪੈਂਦਾ ਹੈ ਜਿਥੇ ਉਨ੍ਹਾਂ ਦੀ ਪੂਰੀ ਦੀ ਪੂਰੀ ਦਿਹਾੜੀ ਦਵਾਈ ਲੈਣ ਲਈ ਲਾਇਨਾਂ ਵਿਚ ਖੜ੍ਹੇ ਹੋਣਾ ਪੈਂਦਾ ਹੈ ਅਤੇ ਕਈ ਵਾਰ ਦਵਾਈ ਨਾ ਮਿਲਣ ਕਾਰਨ ਨਰਾਸ਼ ਹੋ ਕੇ ਘਰ ਵਾਪਿਸ ਪਰਤਨਾ ਪੈਂਦਾ ਹੈ। ਜਿਸ ਕਾਰਨ ਫਿਰ ਉਨ੍ਹÎਾਂ ਦਾ ਧਿਆਨ ਨਸ਼ਿਆ ਦੇ ਸੇਵਨ ਵੱਲ ਜਾਂਦਾ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਡੀ.ਸੀ ਸੰਗਰੂਰ ਤੱਕ ਆਪਣੀ ਮੰਗ ਪਹੁੰਚਾਉਣ ਲਈ ਇਕ ਮੰਗ ਪੱਤਰ ਸਥਾਨਕ ਹਸਪਤਾਲ ਦੇ ਐਸ.ਐਮ.ਓ ਨੂੰ ਡਾਕਟਰ ਪ੍ਰਵੀਨ ਗਰਗ ਨੂੰ ਦਿੰਦਿਆਂ ਮੰਗ ਕੀਤੀ ਕਿ ਉਨ੍ਹਾਂ ਨੂੰ ਇਕ ਦਿਨ ਦੀ ਥਾਂ ਘੱਟੋ-ਘੱਟ ਇਕ ਹਫ਼ਤੇ ਦੀ ਇਕੱਠੀ ਦਵਾਈ ਦਿੱਤੀ ਜਾਵੇ। 

 


author

Harinder Kaur

Content Editor

Related News