ਜਲੰਧਰ: ਨਿੱਜੀ ਹਸਪਤਾਲ 'ਚ ਮਰੀਜ਼ ਦੀ ਮੌਤ, ਪਰਿਵਾਰ ਨੇ ਡਾਕਟਰਾਂ 'ਤੇ ਲਗਾਏ ਗੰਭੀਰ ਦੋਸ਼ (ਵੀਡੀਓ)

Wednesday, Nov 11, 2020 - 06:20 PM (IST)

ਜਲੰਧਰ (ਸੋਨੂੰ)— ਜਲੰਧਰ ਦੇ ਜੇ.ਪੀ. ਨਗਰ 'ਚ ਸਥਿਤ ਅਗਰਵਾਲ ਹਸਪਤਾਲ ਇਕ ਵਾਰ ਫਿਰ ਤੋਂ ਉਸ ਸਮੇਂ ਸੁਰਖੀਆਂ 'ਚ ਆ ਗਿਆ ਜਦੋਂ ਇਥੇ ਡਾਕਟਰਾਂ ਦੀ ਲਾਪਰਵਾਹੀ ਕਰਕੇ ਇਕ ਸਰਕਾਰੀ ਕਾਮੇ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਡਾਕਟਰਾਂ ਦੀ ਲਾਪਰਵਾਹੀ ਕਰਕੇ ਉਨ੍ਹਾਂ ਦੇ ਘਰ ਦੇ ਮੈਂਬਰ ਦੀ ਜਾਨ ਗਈ ਹੈ। ਮ੍ਰਿਤਕ ਦੀ ਪਛਾਣ ਸੱਤਪਾਲ ਪੁੱਤਰ ਬਲਦੇਵ ਕੁਮਾਰ  ਵਾਸੀ ਬਸਤੀ ਗੁਜ਼ਾ ਵਜੋਂ ਹੋਈ ਹੈ। ਸੱਤਪਾਲ ਬਸਤੀ ਦਾਨਿਸ਼ਮੰਦਾ ਸਥਿਤ ਸਰਕਾਰੀ ਡਿਸਪੈਂਸਰੀ 'ਚ ਦਰਜਾ ਚਾਰ ਦਾ ਕਾਮਾ ਸੀ।

ਇਹ ਵੀ ਪੜ੍ਹੋ: ਕੋਰੋਨਾ ਦੀ ਦੂਜੀ ਲਹਿਰ ਦੀ ਸੰਭਾਵਨਾ ਦੇ ਮੱਦੇਨਜ਼ਰ ਕੈਪਟਨ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ

PunjabKesari

ਜਾਣੋ ਕੀ ਹੈ ਪੂਰਾ ਮਾਮਲਾ

ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਸੱਤਪਾਲ ਨੂੰ ਸੋਮਵਾਰ ਸਿਹਤ ਖਰਾਬ ਹੋਣ ਕਰਕੇ ਅਗਰਵਾਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਸ਼ਾਮ ਨੂੰ ਡਾਕਟਰਾਂ ਵੱਲੋਂ ਛੁੱਟੀ ਦੇ ਦਿੱਤੀ ਗਈ ਸੀ। ਉਸ ਸਮੇਂ ਡਾਕਟਰਾਂ ਨੇ ਅਗਲੇ ਦਿਨ ਫਿਰ ਤੋਂ ਹਸਪਤਾਲ ਲੈ ਕੇ ਆਉਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਮੰਗਲਵਾਰ ਜਦੋਂ ਫਿਰ ਤੋਂ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਤਾਂ ਡਾਕਟਰਾਂ ਨੇ ਖ਼ੂਨ ਚੜ੍ਹਾਉਣ ਦੀ ਗੱਲ ਕਹੀ।

ਇਹ ਵੀ ਪੜ੍ਹੋ: ਜਲੰਧਰ ਦੀ ਮਸ਼ਹੂਰ ਹੋਈ 'ਪਰੌਂਠਿਆਂ ਵਾਲੀ ਬੇਬੇ' ਲਈ ਸਰਕਾਰ ਨੇ ਦਿੱਤੀ ਵਿੱਤੀ ਮਦਦ

PunjabKesari

ਸਟਾਫ਼ ਨੇ ਦੱਸਿਆ ਬਲੱਡ ਗਰੁੱਪ ਗਲਤ

ਇਥੇ ਲੈਬ ਵੱਲੋਂ ਟੈਸਟ ਕਰਨ ਉਪਰੰਤ ਸਟਾਫ਼ ਨੇ 'ਏ' ਪਾਜ਼ੇਟਿਵ ਬਲੱਡ ਲਿਆਉਣ ਲਈ ਕਿਹਾ। ਇਸ ਤੋਂ ਬਾਅਦ ਪਰਿਵਾਰ ਵਾਲੇ ਜਦੋਂ ਸਿਵਲ ਹਸਪਤਾਲ ਬਲੱਡ ਲੈਣ ਗਏ ਤਾਂ ਉਥੇ ਦੀ ਲੈਬਾਰੋਟਰੀ ਵੱਲੋਂ ਟੈਸਟ ਕਰਨ ਉਪਰੰਤ ਮਰੀਜ਼ ਦਾ ਬਲੱਡ ਗਰੁੱਪ 'ਓ' ਪਾਜ਼ੇਟਿਵ ਦੱਸਿਆ ਗਿਆ। ਬਾਅਦ 'ਚ ਡਾਕਟਰਾਂ ਨੂੰ ਜਦੋਂ ਆ ਕੇ ਇਥੇ ਦੱਸਿਆ ਗਿਆ ਤਾਂ ਇਥੋਂ ਡਾਕਟਰ ਮੁਨੀਸ਼ ਅਗਰਵਾਲ ਸਿਵਲ ਹਸਪਤਾਲ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਖੜ੍ਹੇ ਕੀਤੇ। ਬਾਅਦ 'ਚ ਬਾਹਰੋਂ ਕਿਸੇ ਪ੍ਰਾਈਵੇਟ ਲੈਬ 'ਚੋਂ ਟੈਸਟ ਕਰਵਾਇਆ ਗਿਆ ਤਾਂ ਫਿਰ 'ਓ' ਪਾਜ਼ੇਟਿਵ ਹੀ ਨਿਕਲਿਆ ਜਦਕਿ ਇਸ ਹਸਪਤਾਲ ਵੱਲੋਂ 'ਏ' ਪਾਜ਼ੇਟਿਵ ਲਿਆਉਣ ਲਈ ਕਿਹਾ ਗਿਆ ਸੀ।

ਇਹ ਵੀ ਪੜ੍ਹੋ : ਨਾਬਾਲਗ ਕੁੜੀ ਨਾਲ ਜ਼ਬਰਨ ਸਰੀਰਕ ਸਬੰਧ ਬਣਾਉਂਦਾ ਰਿਹਾ ਦਰਿੰਦਾ, ਰੋਕਣ 'ਤੇ ਦਿੰਦਾ ਸੀ ਵੱਡੀ ਧਮਕੀ

PunjabKesari

ਅੱਗੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਫਿਰ ਸਾਢੇ ਤਿੰਨ ਵਜੇ ਦੇ ਕਰੀਬ ਬਲੱਡ ਲਿਆਂਦਾ ਗਿਆ, ਜੋਕਿ ਮਰੀਜ਼ ਨੂੰ ਚੜ੍ਹਾਇਆ ਹੀ ਨਹੀਂ ਗਿਆ। ਡਾਕਟਰਾਂ ਨੇ ਸ਼ਾਮ ਸਾਢੇ 7 ਦੇ ਕਰੀਬ ਬਾਅਦ 'ਚ ਕਿਸੇ ਹੋਰ ਹਸਪਤਾਲ 'ਚ ਮਰੀਜ਼ ਨੂੰ ਲੈ ਕੇ ਜਾਣ ਲਈ ਕਹਿ ਦਿੱਤਾ। ਉਨ੍ਹਾਂ ਦੱਸਿਆ ਕਿ ਮਰੀਜ਼ ਨੂੰ ਜਦੋਂ ਕਿਸੇ ਹੋਰ ਹਸਪਤਾਲ 'ਚ ਲਿਜਾਣ ਲਈ ਐਂਬੂਲੈਂਸ ਲਿਆਂਦੀ ਗਈ ਅਤੇ ਬਾਹਰ ਕਰੀਬ ਅੱਧੇ ਘੰਟੇ ਤੱਕ ਐਂਬੂਲੈਂਸ ਵੀ ਖੜ੍ਹੀ ਰਹੀ।

PunjabKesari

ਬਾਅਦ 'ਚ ਮਰੀਜ਼ ਨੂੰ ਡਿਸਚਾਰਜ ਕਰਨ ਦੌਰਾਨ ਪਤਾ ਲੱਗਾ ਕਿ ਮਰੀਜ਼ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਜਦਕਿ ਡਾਕਟਰਾਂ ਵੱਲੋਂ ਮਰੀਜ਼ ਦੀ ਮੌਤ ਦੇ ਬਾਰੇ ਕੁਝ ਨਹੀਂ ਦੱਸਿਆ ਗਿਆ।ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਹਸਪਤਾਲ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਇਹ ਤੱਕ ਨਹੀਂ ਦੱਸਿਆ ਕਿ ਮਰੀਜ਼ ਦੀ ਮੌਤ ਹੋ ਚੁੱਕੀ ਹੈ। ਬਾਅਦ 'ਚ ਪਰਿਵਾਰ ਵਾਲਿਆਂ ਵੱਲੋਂ ਹਸਪਤਾਲ ਦੇ ਬਾਹਰ ਜੰਮ ਕੇ ਹੰਗਾਮਾ ਕੀਤਾ ਗਿਆ।

ਇਹ ਵੀ ਪੜ੍ਹੋ : ਦਿਲ 'ਚ ਸੁਫ਼ਨੇ ਸੰਜੋਈ ਪਰਿਵਾਰ ਸਣੇ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌਤ, ਡੂੰਘੇ ਸਦਮੇ 'ਚ ਪਰਿਵਾਰ

PunjabKesari

ਸੂਚਨਾ ਪਾ ਕੇ ਮੌਕੇ 'ਤੇ ਪਹੁੰਚੇ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ 'ਚ ਰੱਖਵਾ ਦਿੱਤਾ ਹੈ, ਜਿੱਥੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਦੇ ਹਵਾਲੇ ਕੀਤੀ ਜਾਵੇਗੀ।ਬਸਤੀ ਥਾਣਾ ਬਾਵਾ ਖੇਲ ਦੇ ਐੱਸ. ਐੱਚ. ਓ. ਨੇ ਅਨਿਲ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਵੱਲੋਂ ਉਨ੍ਹਾਂ ਨੂੰ ਇਸ ਸਬੰਧੀ ਸ਼ਿਕਾਇਤ ਦੇ ਦਿੱਤੀ ਗਈ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਦੇ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਨਿੱਜੀ ਹਸਪਤਾਲ 'ਚੋਂ ਅਜਿਹੇ ਕੇਸ ਸਾਹਮਣੇ ਆ ਚੁੱਕੇ ਹਨ।


shivani attri

Content Editor

Related News