ਖਾਨਕੋਟ ’ਚ ਗੰਦੇ ਪਾਣੀ ਕਾਰਨ ਪੀੜਤ ਮਰੀਜ਼ਾਂ ਦੀ ਗਿਣਤੀ ’ਚ ਹੋ ਰਿਹੈ ਵਾਧਾ, 3 ਨਵੇਂ ਮਾਮਲੇ ਆਏ ਸਾਹਮਣੇ
Friday, Aug 22, 2025 - 05:38 PM (IST)

ਅੰਮ੍ਰਿਤਸਰ(ਦਲਜੀਤ)-ਨਗਰ ਨਿਗਮ ਦੀ ਵਾਰਡ-35 ਦੇ ਇਲਾਕੇ ਖਾਨਕੋਟ ’ਚ ਗੰਦੇ ਪਾਣੀ ਕਾਰਨ ਪੀੜਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਪਿਛਲੇ 12 ਘੰਟਿਆਂ ’ਚ ਜਿੱਥੇ 3 ਹੋਰ ਨਵੇਂ ਮਰੀਜ਼ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਏ ਗਏ ਹਨ, ਉਥੇ ਹੀ ਅੱਧੀ ਦਰਜਨ ਦੇ ਕਰੀਬ ਮਰੀਜ਼ ਖਾਨਕੋਟ ’ਚ ਲਾਏ ਗਏ ਮੈਡੀਕਲ ਦੀ ਓ. ਪੀ. ਡੀ. ਵਿਚ ਉਲਟੀਆਂ ਦਸਤ ਆਦਿ ਬੀਮਾਰੀਆਂ ਦੀ ਸ਼ਿਕਾਇਤ ਲੈ ਕੇ ਦਵਾਈ ਲੈਣ ਆਏ ਹਨ। ਇਕ ਮਰੀਜ਼ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਸਰਕਾਰੀ ਹਸਪਤਾਲ ਮਾਨਾਂਵਾਲਾ ਵੱਲੋਂ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੀ ਐਮਰਜੈਂਸੀ ’ਚ ਰੈਫਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬੀਆਂ ਲਈ CM ਮਾਨ ਦਾ ਵੱਡਾ ਕਦਮ, ਹੁਣ ਹਰ ਨਾਗਰਿਕ ਨੂੰ ਮਿਲੇਗੀ ਖ਼ਾਸ ਸਹੂਲਤ
ਜਾਣਕਾਰੀ ਅਨੁਸਾਰ ਪਿਛਲੇ ਕੁਝ ਦਿਨਾਂ ਪਹਿਲਾਂ ਖਾਨਕੋਟ ਦੇ ਖੇਤਰਾਂ ’ਚ ਸੀਵਰੇਜ ਦਾ ਗੰਦਾ ਪਾਣੀ ਪੀਣ ਵਾਲੇ ਪਾਣੀ ’ਚ ਮਿਕਸ ਹੋ ਕੇ ਆ ਰਿਹਾ ਸੀ। ਇਲਾਕੇ ’ਚ ਗਲੀਆਂ, ਨਾਲੀਆਂ ਬੁਰੀ ਤਰ੍ਹਾਂ ਨਾਲ ਟੁੱਟੀਆਂ ਹੋਣ ਕਾਰਨ ਸਾਫ ਸਫਾਈ ਵੀ ਖੇਤਰ ’ਚ ਨਹੀਂ ਸੀ। ਇਲਾਕੇ ’ਚ ਉਲਟੀਆਂ, ਦਸਤ ਅਤੇ ਆਦਿ ਬੀਮਾਰੀਆਂ ਦੀ ਗ੍ਰਿਫਤ ’ਚ ਮਰੀਜ਼ ਆ ਰਹੇ ਸਨ ਅਤੇ ਕਈ ਮਰੀਜ਼ਾਂ ਦੀ ਇਸ ਕਾਰਨ ਜਾਨ ਵੀ ਚਲੀ ਗਈ।
ਇਹ ਵੀ ਪੜ੍ਹੋ- ਪੰਜਾਬ 'ਚ 1 ਸਤੰਬਰ ਨੂੰ ਵੀ ਛੁੱਟੀ ਦੀ ਮੰਗ!
ਸਰਕਾਰੀ ਹਸਪਤਾਲ ਵੇਰਕਾ ਦੇ ਇੰਚਾਰਜ ਡਾ. ਰਾਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਹਸਪਤਾਲ ’ਚ 10 ਸਾਲਾਂ ਬੱਚੀ ਉਲਟੀਆਂ, ਦਸਤ ਦੀ ਬੀਮਾਰੀ ਦੀ ਸ਼ਿਕਾਇਤ ਨਾਲ ਦਾਖਲ ਕੀਤੀ ਗਈ ਸੀ, ਜਿਸ ਦੀ ਹਾਲਤ ’ਚ ਕਾਫੀ ਸੁਧਾਰ ਹੋਇਆ ਹੈ ਅਤੇ ਹੁਣ ਬੱਚੇ ਨੂੰ ਸ਼ੁਕਰਵਾਰ ਨੂੰ ਛੁੱਟੀ ਵੀ ਦੇ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਲਗਾਤਾਰ ਹਾਲਾਤ ਠੀਕ ਹੋ ਰਹੇ ਹਨ ਅਤੇ ਮਰੀਜ਼ ਉਕਤ ਬੀਮਾਰੀਆਂ ਦੀ ਗ੍ਰਿਫਤ ਤੋਂ ਬਾਹਰ ਆ ਰਹੇ ਹਨ। ਨਿਗਮ ਵੱਲੋਂ ਦਿੱਤਾ ਜਾ ਰਿਹਾ ਪਹਿਲਾਂ ਸਰਕਾਰੀ ਪਾਣੀ ਬੰਦ ਹੋਣ ਕਾਰਨ ਹੋਣ ਬੀਮਾਰੀਆਂ ਘੱਟ ਫੈਲ ਰਹੀਆਂ ਹਨ। ਡਾ. ਰਾਜ ਕੁਮਾਰ ਨੇ ਕਿਹਾ ਕਿ ਵਿਭਾਗ ਦੀਆਂ ਟੀਮਾਂ ਲਗਾਤਾਰ ਪ੍ਰਭਾਵਿਤ ਖੇਤਰ ’ਚ ਡਟੀਆਂ ਹੋਈਆਂ ਹਨ ਅਤੇ ਲੋਕਾਂ ਨੂੰ ਇਨਫੈਕਸ਼ਨ ਰੋਕਣ ਲਈ ਦਵਾਈ ਵੀ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 13 ਜ਼ਿਲ੍ਹਿਆਂ ਨੂੰ ਲੈ ਕੇ ਵੱਡੀ ਅਪਡੇਟ, ਮੌਸਮ ਵਿਭਾਗ ਵੱਲੋਂ ALERT ਜਾਰੀ
ਦੂਸਰੇ ਪਾਸੇ ਸਰਕਾਰੀ ਹਸਪਤਾਲ ਮਾਨਾਂਵਾਲਾ ਦੇ ਇੰਚਾਰਜ ਡਾ. ਮਨਜੀਤ ਸਿੰਘ ਰਟੋਲ ਨੇ ਦੱਸਿਆ ਕਿ ਅੱਜ ਸ਼ਾਮ ਨੂੰ 2 ਮਰੀਜ਼ ਉਨ੍ਹਾਂ ਕੋਲ ਆਏ ਸਨ, ਜਿਨਾਂ ’ਚੋਂ ਇਕ ਮਰੀਜ਼ ਦੀ ਹਾਲਤ ਗੰਭੀਰ ਸੀ, ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ’ਚ ਰੈਫਰ ਕਰ ਦਿੱਤਾ ਗਿਆ ਹੈ। ਹੁਣ ਹਸਪਤਾਲ ’ਚ 5 ਮਰੀਜ਼ ਜੇਰੇ ਇਲਾਜ ਹਨ। ਡਾ. ਰਟੋਲ ਅਨੁਸਾਰ ਵਿਭਾਗ ਵੱਲੋਂ ਲੋਕਾਂ ਨੂੰ ਮੁਫਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਅਤੇ 24 ਘੰਟੇ ਮਰੀਜ਼ਾਂ ਦੀ ਦੇਖ-ਰੇਖ ਲਈ ਸਟਾਫ ਤਾਇਨਾਤ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8