GNDU ਨੇ ਸੈਂਟਰ ਆਫ ਐਕਸੀਲੈਂਸ ਇਨ ਅਰਬਨ ਪਲੈਨਿੰਗ ਐਂਡ ਡਿਜ਼ਾਈਨ ਨਾਲ ਕੀਤਾ ਸਮਝੌਤਾ
Thursday, Aug 21, 2025 - 11:22 AM (IST)

ਅੰਮ੍ਰਿਤਸਰ(ਸੰਜੀਵ)–ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਦੀ ਅਗਵਾਈ ਹੇਠ ਸਕੂਲ ਆਫ ਪਲੈਨਿੰਗ ਐਂਡ ਆਰਕੀਟੈਕਚਰ, ਨਵੀਂ ਦਿੱਲੀ (ਐੱਸ. ਪੀ. ਏ-ਡੀ.) ਦੇ ਸੈਂਟਰ ਆਫ ਐਕਸੀਲੈਂਸ ਇਨ ਅਰਬਨ ਪਲਾਨਿੰਗ ਐਂਡ ਡਿਜ਼ਾਈਨ (ਸੀ. ਓ. ਈ.-ਯੂ. ਪੀ. ਡੀ.) ਨਾਲ ਤਿੰਨ ਸਾਲਾਂ ਦੇ ਸਮਝੌਤੇ (ਐੱਮ. ਓ.ਯੂ.) ’ਤੇ ਹਸਤਾਖਰ ਕੀਤੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ 5 ਦਿਨ ਅਹਿਮ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ
ਇਹ ਸਮਝੌਤਾ ਪੰਜਾਬ ਅਤੇ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਲਈ ਵਾਈਸ ਚਾਂਸਲਰ ਦੇ ਦੂਰਦਰਸ਼ੀ ਨਜ਼ਰੀਏ ਨੂੰ ਦਰਸਾਉਂਦਾ ਹੈ, ਜਿਸ ਵਿੱਚ ਪਲੈਨਿੰਗ ਅਤੇ ਡਿਜ਼ਾਈਨ ਦੇ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੈ। ਐੱਸ. ਪੀ. ਏ.-ਡੀ. ਨੂੰ ਸੰਸਦ ਦੇ ਐੱਸ. ਪੀ. ਏ. ਐਕਟ 2014, ਸਿੱਖਿਆ ਮੰਤਰਾਲੇ, ਭਾਰਤ ਸਰਕਾਰ ਅਧੀਨ ਰਾਸ਼ਟਰੀ ਮਹੱਤਵ ਦਾ ਸੰਸਥਾਨ ਮਾਨਿਆ ਜਾਂਦਾ ਹੈ। ਇਸ ਨੂੰ ਸ਼ਹਿਰੀ ਅਤੇ ਸੰਘਣੀ ਵਸੋਂ ਮੰਤਰਾਲੇ (ਐੱਮ. ਓ. ਐੱਚ. ਯੂ. ਏ.) ਵੱਲੋਂ ‘ਸੈਂਟਰ ਆਫ ਐਕਸੀਲੈਂਸ ਇਨ ਅਰਬਨ ਪਲੈਨਿੰਗ ਐਂਡ ਡਿਜ਼ਾਈਨ’ ਦਾ ਦਰਜਾ ਦਿੱਤਾ ਗਿਆ ਹੈ। ਕੇਂਦਰੀ ਬਜਟ 2022-23 ਅਨੁਸਾਰ, ਹਰੇਕ ਸੀ. ਓ. ਈ.-ਯੂ. ਪੀ. ਡੀ. ਨੂੰ ਸ਼ਹਿਰੀ ਪਲੈਨਿੰਗ ਅਤੇ ਡਿਜ਼ਾਈਨ ਵਿੱਚ ਭਾਰਤ-ਵਿਸ਼ੇਸ਼ ਗਿਆਨ ਵਿਕਸਿਤ ਕਰਨ ਅਤੇ ਸਰਟੀਫਾਈਡ ਸਿਖਲਾਈ ਪ੍ਰਦਾਨ ਕਰਨ ਲਈ 250 ਕਰੋੜ ਰੁਪਏ ਦੀ ਐਂਡੋਮੈਂਟ ਫੰਡ ਪ੍ਰਦਾਨ ਕੀਤਾ ਜਾਵੇਗਾ। ਇਸ ਸਮਝੌਤੇ ’ਤੇ ਜੀ. ਐੱਨ. ਡੀ. ਯੂ. ਦੇ ਰਜਿਸਟਰਾਰ ਪ੍ਰੋ. ਕੇ. ਐੱਸ ਚਾਹਲ ਅਤੇ ਐੱਸ. ਪੀ. ਏ.-ਡੀ. ਦੇ ਡਾਇਰੈਕਟਰ ਤੇ ਸੀ. ਓ. ਈ.-ਯੂ. ਪੀ. ਡੀ. ਦੇ ਟੀਮ ਲੀਡਰ ਪ੍ਰੋ. ਵੀਰੇਂਦਰ ਕੁਮਾਰ ਪਾਲ ਨੇ ਹਸਤਾਖਰ ਕੀਤੇ।
ਇਹ ਵੀ ਪੜ੍ਹੋ- ਪੰਜਾਬ ਦੀਆਂ ਔਰਤਾਂ ਲਈ ਖ਼ੁਸ਼ਖ਼ਬਰੀ! 20, 21 ਤੇ 22 ਅਗਸਤ ਨੂੰ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8