ਸ਼ੱਕੀ ਹਾਲਾਤ ’ਚ ਆਪਣੀਆਂ ਤਿੰਨ ਧੀਆਂ ਨਾਲ ਘਰੋਂ ਲਾਪਤਾ ਹੋਈ ਔਰਤ, ਪਤੀ ਨੇ ਕਿਹਾ- ''ਉਹ ਪ੍ਰੇਮ ਸਬੰਧ ''ਚ ਸੀ''
Friday, Aug 15, 2025 - 03:22 PM (IST)

ਅੰਮ੍ਰਿਤਸਰ (ਜਸ਼ਨ)-ਮਜੀਠਾ ਰੋਡ ਸਥਿਤ ਨੌਸ਼ਹਿਰਾ ਕਾਲੋਨੀ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਉਰਫ਼ ਮਨੀ ਆਪਣੀਆਂ ਤਿੰਨ ਧੀਆਂ ਨਾਲ ਭੇਤਭਰੇ ਹਾਲਾਤ ’ਚ ਘਰੋਂ ਲਾਪਤਾ ਹੋ ਗਈ। ਉਸ ਦੇ ਸਹੁਰੇ ਪਰਿਵਾਰ ਅਤੇ ਮਾਪਿਆਂ ਨੇ ਉਸ ਦੀ ਹਰ ਜਗ੍ਹਾ ਭਾਲ ਕੀਤੀ ਪਰ ਉਹ ਕਿਤੇ ਨਹੀਂ ਮਿਲੀ। ਇਹ ਜਾਣਕਾਰੀ ਉਸ ਦੇ ਪਤੀ ਮਨਪ੍ਰੀਤ ਸਿੰਘ ਅਤੇ ਉਸ ਦੇ ਸਹੁਰੇ ਮਲੂਕ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਆਪਣੀਆਂ ਤਿੰਨ ਧੀਆਂ ਨਾਲ ਬਿਨਾਂ ਕੁਝ ਦੱਸੇ ਘਰੋਂ ਚਲੀ ਗਈ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, ਜਾਣੋ 16, 17, 18, 19 ਤੱਕ ਦੀ ਨਵੀਂ Update
ਇਸ ਸਬੰਧੀ ਉਨ੍ਹਾਂ ਨੇ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਕੰਬੋਅ ਅਧੀਨ ਪੈਂਦੀ ਪੁਲਸ ਚੌਕੀ ਬੱਲ ਕਲਾਂ ’ਚ ਲਿਖਤੀ ਸ਼ਿਕਾਇਤ ਦਿੱਤੀ ਹੈ ਪਰ ਪੁਲਸ ਕੁਝ ਖਾਸ ਨਹੀਂ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਉਹ ਉਸ ਦੇ ਪੇਕੇ ਪਿੰਡ ਪੱਕਾ ਭੀਲੋਵਾਲ ਥਾਣਾ ਲੋਪੋਕੇ ਵੀ ਗਏ ਸਨ ਅਤੇ ਮਨੀ ਬਾਰੇ ਪੁੱਛਗਿੱਛ ਕੀਤੀ ਪਰ ਉਥੋਂ ਵੀ ਉਸ ਦਾ ਕੁਝ ਅਤਾ-ਪਤਾ ਲੱਗਾ। ਇਸ ਸਬੰਧੀ ਔਰਤ ਮਨੀ ਦੇ ਪਰਿਵਾਰਿਕ ਮੈਂਬਰਾਂ ਨੇ ਥਾਣਾ ਲੋਪੋਕੇ ’ਚ ਉਸ ਦੀ ਗੁੰਮਸ਼ੁਦਗੀ ਬਾਰੇ ਲਿਖਤੀ ਸ਼ਿਕਾਇਤ ਦਿੱਤੀ ਹੈ। ਉਸ ਦੇ ਪਤੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਅਕਸਰ ਉਸ ਨੂੰ ਕਿਰਾਏ ਦੇ ਘਰ ’ਚ ਵੱਖਰੇ ਰਹਿਣ ਲਈ ਉਕਸਾਉਂਦੀ ਸੀ, ਜਿਸ ਲਈ ਉਹ ਮਨੀ ਨੂੰ ਨਾਂਹ ਕਰਦਾ ਸੀ।
ਇਹ ਵੀ ਪੜ੍ਹੋ- ਸਿਹਤ ਕਰਮਚਾਰੀ ਦੀ ਸ਼ਰਮਨਾਕ ਕਰਤੂਤ, ਡੇਢ ਦਰਜਨ ਮਹਿਲਾ ਕਰਮਚਾਰੀਆਂ ਨੂੰ ਕਰਦਾ ਸੀ...
ਉਸ ਦੇ ਪਤੀ ਨੇ ਆਪਣੀ ਪਤਨੀ ਮਨੀ ’ਤੇ ਇਲਜ਼ਾਮ ਲਾਇਆ ਕਿ ਉਸ ਦਾ ਪੇਕੇ ਘਰ ਨੇੜੇ ਪਿੰਡ ਕੱਚੇ ਭੀਲੋਵਾਲ ਦੇ ਇਕ ਨੌਜਵਾਨ ਨਾਲ ਪ੍ਰੇਮ ਸਬੰਧ ਚੱਲ ਰਿਹਾ ਸੀ ਅਤੇ ਜਾਂਚ ਕਰਨ ’ਤੇ ਪਤਾ ਲੱਗਾ ਕਿ ਉਹ ਨੌਜਵਾਨ ਵੀ ਉਸ ਦਿਨ ਤੋਂ ਆਪਣੇ ਘਰੋਂ ਲਾਪਤਾ ਹੈ। ਇਸ ’ਤੇ ਜਦੋਂ ਉਸ ਦੇ ਸਹੁਰੇ ਅਤੇ ਮਾਮੇ ਨੇ ਪੁੱਛਗਿੱਛ ਕੀਤੀ ਤਾਂ ਉਕਤ ਨੌਜਵਾਨ ਦੇ ਮਾਪਿਆਂ ਨੇ ਪੰਚਾਇਤ ਨੂੰ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਉਨ੍ਹਾਂ ਦੇ ਕਹਿਣੇ ਸੁਣਨੇ ਤੋਂ ਬਾਹਰ ਹੈ। ਔਰਤ ਮਨੀ ਦੇ ਸਹੁਰੇ ਮਲੂਕ ਸਿੰਘ ਨੇ ਦੱਸਿਆ ਕਿ ਜਦੋਂ ਤੋਂ ਮਨੀ ਆਪਣੀਆਂ ਤਿੰਨ ਧੀਆਂ ਨਾਲ ਘਰੋਂ ਗਾਇਬ ਹੋਈ ਹੈ, ਉਸ ਦਾ ਪਤੀ ਮਨਪ੍ਰੀਤ ਸਿੰਘ ਡਿਪਰੈਸ਼ਨ ਵਿਚ ਚਲਾ ਗਿਆ ਹੈ।
ਇਹ ਵੀ ਪੜ੍ਹੋ- ਆਜ਼ਾਦੀ ਮਗਰੋਂ ਵੀ 3 ਦਿਨ ਤੱਕ ਪਾਕਿ ਦਾ ਹਿੱਸਾ ਰਿਹਾ ਸੀ ਇਹ ਸਰਹੱਦੀ ਜ਼ਿਲ੍ਹਾ
ਮਲੂਕ ਸਿੰਘ ਨੇ ਦੱਸਿਆ ਕਿ ਪਿਛਲੇ ਦਿਨ ਮਨਪ੍ਰੀਤ ਸਿੰਘ ਦੀ ਇੱਕ ਲੜਕੀ ਨੇ ਉਸ ਨੂੰ ਫ਼ੋਨ ਕਰ ਕੇ ਦੱਸਿਆ ਕਿ ਉਹ ਇਕ ਮਸ਼ਹੂਰ ਗੁਰਦੁਆਰੇ ’ਚ ਹੈ, ਇਸ ਲਈ ਉਹ ਤੁਰੰਤ ਉਕਤ ਮਸ਼ਹੂਰ ਗੁਰਦੁਆਰੇ ਗਿਆ ਅਤੇ ਉੱਥੇ ਉਸ ਦੀ ਭਾਲ ਕੀਤੀ, ਪਰ ਉਹ ਕਿਤੇ ਨਹੀਂ ਮਿਲੀ। ਜਦੋਂ ਉਸ ਨੇ ਉਕਤ ਫ਼ੋਨ ਨੰਬਰ ’ਤੇ ਸੰਪਰਕ ਕੀਤਾ ਤਾਂ ਨੰਬਰ ਬੰਦ ਸੀ। ਉਸ ਨੇ ਪੁਲਸ ਨੂੰ ਅਪੀਲ ਕੀਤੀ ਹੈ ਕਿ ਮਨੀ ਅਤੇ ਉਸ ਦੀਆਂ ਤਿੰਨ ਧੀਆਂ ਨੂੰ ਜਲਦੀ ਤੋਂ ਜਲਦੀ ਲੱਭਿਆ ਜਾਵੇ। ਪੁਲਸ ਨਾਲ ਸੰਪਰਕ ਕਰਨ ’ਤੇ ਪਤਾ ਲੱਗਾ ਕਿ ਪੁਲਸ ਨੇ ਹਰ ਕੋਨੇ ਤੋਂ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿਛਲੇ ਕੁਝ ਦਿਨਾਂ ਦੀ ਇਲਾਕੇ ਦੀ ਸੀ. ਸੀ. ਟੀ. ਵੀ ਫੁਟੇਜ ਦੀ ਵੀ ਭਾਲ ਕੀਤੀ ਜਾ ਰਹੀ ਹੈ। ਪੁਲਸ ਨੇ ਦਾਅਵਾ ਕੀਤਾ ਕਿ ਉਹ ਉਸ ਨੂੰ ਜਲਦੀ ਹੀ ਲੱਭ ਲੈਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8