ਪਟਿਆਲਾ 'ਚ ਫੈਲਿਆ ਖ਼ਤਰਨਾਕ ਵਾਇਰਸ, 30 ਸਤੰਬਰ ਤੱਕ ਲੱਗੀਆਂ ਪਾਬੰਦੀਆਂ, ਆਵਾਜਾਈ ਰੋਕੀ ਗਈ
Friday, Aug 01, 2025 - 02:38 PM (IST)

ਪਟਿਆਲਾ (ਬਲਜਿੰਦਰ) : ਪਟਿਆਲਾ ਸ਼ਹਿਰ ਤੋਂ ਸੂਰਾਂ ਵਿਚ ਅਫਰੀਕਨ ਸਵਾਈਨ ਫੀਵਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਪਸ਼ੂ ਪਾਲਣ ਵਿਭਾਗ ਅਲਰਟ 'ਤੇ ਆ ਗਿਆ ਹੈ। ਦਰਅਸਲ ਪਿੰਡ ਰਵਾਸ ਬ੍ਰਾਹਮਣਾਂ ਦੇ ਇਕ ਪਿੱਗ ਫਾਰਮ ਦੇ ਸੂਰਾਂ ਵਿਚ ਅਫਰੀਕਨ ਸਵਾਈਨ ਬੁਖ਼ਾਰ (ਏ.ਐੱਸ.ਐੱਫ) ਦੀ ਬਿਮਾਰੀ ਦੀ ਰਿਪੋਰਟ ਆਉਣ 'ਤੇ ਜ਼ਿਲ੍ਹਾ ਪਟਿਆਲਾ ਦੇ ਪਿੰਡ ਰਵਾਸ ਬ੍ਰਾਹਮਣਾਂ ਨੂੰ ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ ਰਾਹੀਂ ਲਾਗ ਵਾਲਾ ਖੇਤਰ ਐਲਾਨਿਆ ਗਿਆ ਹੈ। ਇਸ ਸੰਬੰਧੀ ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਇਸ਼ਾ ਸਿੰਗਲ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਤੁਰੰਤ ਪ੍ਰਭਾਵ ਨਾਲ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਪੈਨਸ਼ਨ ਧਾਰਕਾਂ ਲਈ ਅਹਿਮ ਖਬਰ, ਜਾਰੀ ਹੋਏ ਨਵੇਂ ਹੁਕਮ
31 ਜੁਲਾਈ ਤੋਂ 30 ਸਤੰਬਰ 2025 ਤੱਕ ਲਾਗੂ ਪਾਬੰਦੀਆਂ ਮੁਤਾਬਕ ਪ੍ਰਭਾਵਿਤ ਇਲਾਕੇ ਵਿਚੋਂ ਜਿੰਦਾ/ਮ੍ਰਿਤਕ ਸੂਰ (ਜੰਗਲੀ ਸੂਰ ਵੀ), ਸੂਰ ਦਾ ਮੀਟ, ਫੀਡ, ਫਾਰਮ ਨਾਲ ਸਬੰਧਤ ਸਮਾਨ/ਮਸ਼ੀਨਰੀ ਦੀ ਪ੍ਰਭਾਵਿਤ ਇਲਾਕੇ ਤੋਂ ਬਾਹਰ ਜਾ ਬਾਹਰਲੇ ਇਲਾਕੇਂ ਤੋਂ ਪ੍ਰਭਾਵਿਤ ਇਲਾਕੇ ਵਿਚ ਲਿਜਾਣ ‘ਤੇ ਪੂਰਨ ਰੋਕ ਲਗਾਈ ਗਈ ਹੈ।
ਇਹ ਵੀ ਪੜ੍ਹੋ : ਮਾਨ ਸਰਕਾਰ ਵੱਲੋਂ ਸੂਬੇ 'ਚ ਆਂਗਨਵਾੜੀ ਵਰਕਰਾਂ ਦੀ ਭਰਤੀ ਦਾ ਐਲਾਨ, ਜਾਣੋ ਪੂਰੀ ਜਾਣਕਾਰੀ
ਏਡੀਸੀ ਵਲੋਂ ਜਾਰੀ ਹੁਕਮਾਂ ਅਨੁਸਾਰ ਨੈਸ਼ਨਲ ਇੰਸਟੀਚਿਊਟ ਆਫ ਹਾਈ ਸਕਿਓਰਿਟੀ ਐਨੀਮਲ ਡਿਸੀਜਸ ਭੋਪਾਲ ਵੱਲੋਂ ਜਾਰੀ ਰਿਪੋਰਟਾਂ ਦੇ ਅਧਾਰ 'ਤੇ ਪਿੰਡ ਰਵਾਸ ਬ੍ਰਾਹਮਣਾਂ ਵਿਚ ਆਏ ਕੇਸ ਦੇ ਮੱਦੇਨਜ਼ਰ, ਬਿਮਾਰੀ ਦੇ ਕੇਂਦਰ ਤੋਂ 0 ਤੋਂ 1 ਕਿਲੋਮੀਟਰ ਤੱਕ ਦੇ ਖੇਤਰ ਨੂੰ ਲਾਗ ਵਾਲਾ (ਇਨਫੈਕਟਿਡ ਜ਼ੋਨ) ਅਤੇ 1 ਤੋਂ 10 ਕਿਲੋਮੀਟਰ ਤੱਕ ਦੇ ਖੇਤਰ ਨੂੰ ਨਿਗਰਾਨੀ ਜ਼ੋਨ ਐਲਾਨ ਕੀਤਾ ਗਿਆ ਹੈ। ਇਨ੍ਹਾਂ ਜ਼ੋਨਾਂ ਵਿੱਚ ਵਧੇਰੇ ਸਰਵੇਖਣ, ਨਿਗਰਾਨੀ ਅਤੇ ਸੰਭਾਵਿਤ ਕਾਰਵਾਈ ਲਈ ਜ਼ਿਲ੍ਹਾ ਪਸ਼ੂ ਪਾਲਣ ਵਿਭਾਗ ਵੱਲੋਂ ਲਗਾਤਾਰ ਨਿਗਰਾਨੀ ਕੀਤੀ ਜਾਵੇਗੀ। ਜ਼ਿਲ੍ਹਾ ਪ੍ਰਸ਼ਾਸਨ ਨੇ ਪਟਿਆਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰੀ ਹਦਾਇਤਾਂ ਦੀ ਪੂਰੀ ਪਾਲਣਾ ਕਰਨ ਅਤੇ ਬਿਮਾਰੀ ਨੂੰ ਫੈਲਣ ਤੋਂ ਰੋਕਣ ਵਿਚ ਸਹਿਯੋਗ ਦੇਣ। ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਇਤਿਹਾਸਕ ਫ਼ੈਸਲਾ, ਸੂਬੇ ਦੇ ਸਾਰੇ ਸਕੂਲਾਂ ਵਿਚ ਅੱਜ ਤੋਂ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e