ਪਟਿਆਲਾ ਜ਼ਿਲੇ 'ਚ ਦੁਕਾਨਾਂ ਖੋਲ੍ਹਣ ਲਈ ਬਣਾਇਆ ਤਿੰਨ-ਤਿੰਨ ਦਿਨ ਦਾ ਰੋਸਟਰ

Monday, May 18, 2020 - 10:56 AM (IST)

ਪਟਿਆਲਾ ਜ਼ਿਲੇ 'ਚ ਦੁਕਾਨਾਂ ਖੋਲ੍ਹਣ ਲਈ ਬਣਾਇਆ ਤਿੰਨ-ਤਿੰਨ ਦਿਨ ਦਾ ਰੋਸਟਰ

ਪਟਿਆਲਾ (ਪਰਮੀਤ) :  ਜ਼ਿਲਾ ਪ੍ਰਸ਼ਾਸਨ ਨੇ ਜ਼ਿਲੇ 'ਚ ਤਿੰਨ-ਤਿੰਨ ਦੁਕਾਨਾਂ ਖੋਲ੍ਹਣ ਲਈ ਰੋਸਟਰ ਤੈਅ ਕਰ ਦਿੱਤਾ ਹੈ ਤੇ ਦੁਕਾਨਾਂ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਹੁਕਮ ਕੱਲ੍ਹ ਪਹਿਲਾਂ ਕੇਂਦਰ ਸਰਕਾਰ ਤੇ ਫਿਰ ਪੰਜਾਬ ਸਰਕਾਰ ਵਲੋਂ ਹਦਾਇਤਾਂ ਜਾਰੀ ਕਰਨ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਵਲੋਂ ਦੇਰ ਰਾਤ 2.30 ਵਜੇ ਜਾਰੀ ਕੀਤੇ ਗਏ।ਜਾਰੀ ਹੁਕਮਾਂ ਵਿਚ ਕਿਹਾ ਗਿਆ ਕਿ ਕੰਟੇਨਮੈਂਟ ਜ਼ੋਨਾਂ ਵਿਚ ਸਿਰਫ ਜ਼ਰੂਰੀ ਵਸਤਾਂ ਦੀ ਹੀ ਸਪਲਾਈ ਹੋ ਸਕੇਗੀ ਤੇ ਰੈਡ ਤੇ ਆਰੇਂਜ ਜ਼ੋਨ ਸਬੰਧਤ ਵਿਭਾਗਾਂ ਵਲੋਂ ਤੈਅ ਨਿਯਮਾਂ ਮੁਤਾਬਕ ਨਿਸ਼ਚਿਤ ਕੀਤੇ ਜਾਣਗੇ। ਜ਼ਿਲੇ 'ਚ ਵਿਦਿਅਕ ਅਦਾਰੇ, ਧਾਰਮਿਕ ਸਥਾਨ, ਸ਼ਾਪਿੰਗ ਮਾਲ, ਜਿੰਮ, ਸਵੀਮਿੰਗ ਪੂਲ ਆਦਿ ਬੰਦ ਰਹਿਣਗੇ।

PunjabKesari

ਸ਼ਹਿਰੀ ਤੇ ਦਿਹਾਤੀ ਦੋਵੇਂ ਖੇਤਰਾਂ ਵਿਚ ਦੁਕਾਨਾਂ ਖੋਲਣਗੀਆਂ ਪਰ ਦੁਕਾਨਾਂ ਜ਼ਿਲੇ ਵਾਸਤੇ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਦਾ ਇਕ ਗਰੁੱਪ ਅਤੇ ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਦਾ ਦੂਜਾ ਗਰੁੱਪ ਹੋਵੇਗਾ ਤੇ ਦੁਕਾਨਾਂ ਇਸ ਰੋਸਟਰ ਅਨੁਸਾਰ ਖੁੱਲ੍ਹ•ਣਗੀਆਂ। ਕੁਝ ਦੁਕਾਨਾਂ ਜਿਵੇਂ ਮੈਡੀਕਲ ਸਟੋਰ, ਬੇਕਰੀ, ਕਰਿਆਨਾ, ਆਟੋ ਗੈਰੇਜ, ਸਪੇਅਰ ਪਾਰਟਸ ਆਦਿ ਨੂੰ ਰੋਜ਼ਾਨਾ ਖੋਲ੍ਹਣ ਦੀ ਛੋਟ ਦਿੱਤੀ ਗਈ ਹੈ।

PunjabKesari


author

Shyna

Content Editor

Related News