ਪਾਵਰਕਾਮ ਦੇ ਡਰਾਈਵਰਾਂ ਨੂੰ ਮਹਿੰਗਾ ਪਵੇਗਾ 200 ਲੀਟਰ ਤੋਂ ਵੱਧ ਤੇਲ ਫੂਕਣਾ

Tuesday, Jun 25, 2019 - 10:49 AM (IST)

ਪਾਵਰਕਾਮ ਦੇ ਡਰਾਈਵਰਾਂ ਨੂੰ ਮਹਿੰਗਾ ਪਵੇਗਾ 200 ਲੀਟਰ ਤੋਂ ਵੱਧ ਤੇਲ ਫੂਕਣਾ

ਪਟਿਆਲਾ (ਪਰਮੀਤ) : ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਫੈਸਲਾ ਕੀਤਾ ਹੈ ਕਿ ਅਦਾਰੇ ਵਿਚ ਕੰਮ ਕਰਦੇ ਡਰਾਈਵਰ ਜੋ ਨਿਰਧਾਰਤ ਹੱਦ ਤੋਂ 200 ਮੀਟਰ ਜਾਂ ਇਸ ਤੋਂ ਵੀ ਵੱਧ ਤੇਲ ਫੂਕਣਗੇ, ਇਸ ਦੀ ਕੀਮਤ ਦੀ ਵਸੂਲੀ ਉਨ੍ਹਾਂ ਤੋਂ ਹੀ ਕੀਤੀ ਜਾਵੇ। ਇਸ ਬਾਬਤ ਫੈਸਲਾ ਬੋਰਡ ਆਫ ਡਾਇਰੈਕਟਰਜ਼ ਵੱਲੋਂ ਲਿਆ ਗਿਆ ਹੈ।

ਫੈਸਲੇ ਦੀ ਜਾਣਕਾਰੀ ਸਮੂਹ ਫੀਲਡ ਅਫਸਰਾਂ ਨੂੰ ਦਿੰਦਿਆਂ ਜਾਰੀ ਕੀਤੇ ਗਏ ਪੱਤਰ ਵਿਚ ਕਿਹਾ ਗਿਆ ਹੈ ਕਿ ਜੇਕਰ ਕੋਈ ਡਰਾਈਵਰ ਤੈਅ ਹੱਦ ਤੋਂ 100 ਲਿਟਰ ਤੇਲ ਵੱਧ ਫੂਕਦਾ ਹੈ ਤਾਂ ਵਿਭਾਗ ਮੁਖੀ ਜਾਂ ਡਾਇਰੈਕਟਰ ਇੰਚਾਰਜ ਦੀ ਪ੍ਰਵਾਨਗੀ ਨਾਲ ਇਸ ਦੀ ਛੋਟ ਦਿੱਤੀ ਜਾਵੇ। ਜੇਕਰ ਕੋਈ ਡਰਾਈਵਰ 100 ਤੋਂ ਲੈ ਕੇ 200 ਮੀਟਰ ਤੱਕ ਤੇਲ ਨਿਰਧਾਰਤ ਹੱਦ ਤੋਂ ਵੱਧ ਫੂਕਦਾ ਹੈ ਤਾਂ ਅਜਿਹੇ ਡਰਾਈਵਰ ਨੂੰ ਸਬੰਧਤ ਵਿਭਾਗ ਮੁਖੀ ਜਾਂ ਡਾਇਰੈਕਟਰ ਇੰਚਾਰਜ ਦੀ ਪ੍ਰਵਾਨਗੀ ਨਾਲ ਲਿਖਤੀ ਚਿਤਾਵਨੀ ਦਿੱਤੀ ਜਾਵੇ ਕਿ ਉਹ ਭਵਿੱਖ ਵਿਚ ਵੀ ਅਜਿਹੀ ਕੁਤਾਹੀ ਨਾ ਕਰੇ।

ਤੀਜੇ ਮਾਮਲੇ ਵਿਚ ਜੇਕਰ ਡਰਾਈਵਰ ਤੈਅ ਹੱਦ ਤੋਂ 200 ਮੀਟਰ ਜਾਂ ਇਸ ਤੋਂ ਵੱਧ ਤੇਲ ਫੂਕਦਾ ਹੈ ਤਾਂ ਇਸ ਤੇਲ ਦੀ ਕੀਮਤ ਦੀ ਵਸੂਲੀ ਇਸ ਡਰਾਈਵਰ ਕੋਲੋਂ ਕੀਤੀ ਜਾਵੇ। ਵਸੂਲੀ ਤੋਂ ਪਹਿਲਾਂ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਜਾਵੇ। ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਵਿਚ ਹੋਇਆ ਇਹ ਫੈਸਲਾ ਸਿਰਫ ਇਨੋਵਾ ਕਾਰ ਦੇ ਡਰਾਈਵਰਾਂ 'ਤੇ ਲਾਗੂ ਹੋਵੇਗਾ। ਬੋਰਡ ਨੇ ਇਹ ਵੀ ਫੈਸਲਾ ਕੀਤਾ ਕਿ ਇਸ ਫੈਸਲੇ ਦੇ ਕਿਵੇਂ ਦੇ ਨਤੀਜੇ ਨਿਕਲਦੇ ਹਨ, ਇਸ ਦੀ ਸਮੀਖਿਆ ਜੁਲਾਈ 2020 ਵਿਚ ਕੀਤੀ ਜਾਵੇਗੀ।

ਤਬਦਾਲਿਆਂ 'ਤੇ ਲੱਗੀ ਪੂਰਨ ਪਾਬੰਦੀ
ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਵਿਚ ਤਬਾਦਲਿਆਂ 'ਤੇ ਪੂਰਨ ਪਾਬੰਦੀ ਲੱਗ ਗਈ ਹੈ। ਪਾਵਰਕਾਮ ਦੇ ਨਿਗਰਾਨ ਇੰਜੀਨੀਅਰ ਅਮਲਾ ਵੱਲੋਂ ਸਾਰੇ ਵਿਭਾਗ ਮੁਖੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਤਾਇਨਾਤੀ ਅਤੇ ਤਬਾਦਲਿਆਂ 'ਤੇ ਮੁਕੰਮਲ ਪਾਬੰਦੀ ਲਾ ਦਿੱਤੀ ਗਈ ਹੈ। ਜੇਕਰ ਬਹੁਤ ਜ਼ਿਆਦਾ ਜ਼ਰੂਰੀ ਮਾਮਲਾ ਹੋਵੇ ਤਾਂ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਦੀ ਪ੍ਰਵਾਨਗੀ ਨਾਲ ਹੀ ਤਬਾਦਲੇ ਦੇ ਹੁਕਮ ਜਾਰੀ ਕੀਤੇ ਜਾ ਸਕਣਗੇ।


author

cherry

Content Editor

Related News