ਇਸ ਵਰ੍ਹੇ ਸੂਬੇ 'ਚ ਘਟੇ ਰਹਿੰਦ-ਖੂੰਦ ਸਾੜਨ ਦੇ ਕੇਸ, ਮੋਹਾਲੀ 'ਚ 20 ਕੇਸ ਵਧੇ

Friday, May 10, 2019 - 01:47 PM (IST)

ਇਸ ਵਰ੍ਹੇ ਸੂਬੇ 'ਚ ਘਟੇ ਰਹਿੰਦ-ਖੂੰਦ ਸਾੜਨ ਦੇ ਕੇਸ, ਮੋਹਾਲੀ 'ਚ 20 ਕੇਸ ਵਧੇ

ਪਟਿਆਲਾ (ਵੈਬ ਡੈਸਕ)—ਨੈਸ਼ਨਲ ਗਰੀਨ ਟਰਬਿਊਨਲ (ਐੱਨ.ਜੀ.ਟੀ.) ਦੀ ਸਖਤੀ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਸ ਸਾਲ ਕਿਸਾਨਾਂ ਵਲੋਂ ਰਹਿੰਦ-ਖੂੰਦ ਨੂੰ ਅੱਗ ਘੱਟ ਲਗਾਈ ਗਈ ਹੈ। ਪਿਛਲੇ ਸਾਲ ਜਿੱਥੇ ਇਸ ਸਮੇਂ ਤੱਕ 3808 ਮਾਮਲੇ ਸਾਹਮਣੇ ਆਏ ਸੀ, ਉੱਥੇ ਇਸ ਸਾਲ ਕੇਵਲ 1230 ਮਾਮਲੇ ਹੀ ਮਿਲੇ ਹਨ। ਸੰਗਰੂਰ ਜ਼ਿਲੇ 'ਚ ਅੱਗ ਦੀਆਂ ਘਟਨਾਵਾਂ ਪਿਛਲੇ ਸਾਲ 642 ਸੀ, ਜੋ ਇਸ ਸਾਲ ਘੱਟ ਕੇ 196 ਰਹਿ ਗਈ ਹੈ। ਉੱਥੇ ਐੱਸ.ਏ.ਐੱਸ. ਨਗਰ 'ਚ ਪਿਛਲੇ ਸਾਲ 13 ਤਾਂ ਇਸ ਸਾਲ ਵਧ ਕੇ 37 ਕੇਸ ਹੋਣ ਚਿੰਤਾ ਦਾ ਵਿਸ਼ਾ ਹੈ। ਸੂਤਰਾਂ ਮੁਤਾਬਕ ਇਸ ਸਾਲ ਲੋਕ ਸਭਾ ਚੋਣਾਂ ਆਉਣ ਦੇ ਕਾਰਨ ਵੋਟ ਬੈਂਕ ਖਰਾਬ ਨਾ ਹੋ ਜਾਵੇ। ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਟੀਮਾਂ ਨੇ ਕਿਸਾਨਾਂ ਨੂੰ ਕੋਈ ਜ਼ੁਰਮਾਨਾ ਨਹੀਂ ਕੀਤਾ ਹੈ।

ਪਿਛਲੇ 3 ਸਾਲਾਂ 'ਚ ਦਰਜ ਹੋਏ ਕੇਸ ਲਗਾਇਆ ਜ਼ੁਰਮਾਨਾ
ਜੇਕਰ ਪਿਛਲੇ 3 ਸਾਲ ਦੇ ਆਂਕੜੇ 'ਤੇ ਨਜ਼ਰ ਪਾਈ ਜਾਵੇ ਤਾਂ ਸਾਲ 2016 'ਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਰਹਿੰਦ-ਖੂੰਦ ਸਾੜਨ 'ਤੇ 2,414 ਕੇਸ ਦਰਜ ਕੀਤੇ ਸੀ ਅਤੇ ਕਰੀਬ 6 ਲੱਖ 65 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਸੀ। ਉੱਥੇ ਸਾਲ 2017 'ਚ 11,005 ਕੇਸ ਦਰਜ ਕੀਤੇ ਗਏ ਅਤੇ 61 ਲੱਖ 47 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਸੀ। 2018 'ਚ 363 ਕੇਸ ਦਰਜ ਕੀਤੇ ਜਾ ਚੁੱਕੇ ਹਨ ਅਤੇ 3 ਲੱਖ 62 ਹਜ਼ਾਰ ਰੁਪਏ ਦਾ ਜ਼ੁਰਮਾਨਾ ਹੋਇਆ ਸੀ।

ਕਿਹੜੇ ਜ਼ਿਲੇ ਦੇ ਕਿੰਨੇ ਮਾਮਲੇ

ਜ਼ਿਲਾ    2018  2019
ਅੰਮ੍ਰਿਤਸਰ 214 16
ਬਰਨਾਲਾ 239 44
ਫਤਿਹਗੜ੍ਹ ਸਾਹਿਬ 24 14
ਫਰੀਦਕੋਟ 138 24
ਫਾਜ਼ਿਲਕਾ 159 62
ਫਿਰੋਜ਼ਪੁਰ 271 69
ਗੁਰਦਾਸਪੁਰ 161 88
ਹੁਸ਼ਿਆਰਪੁਰ 169 71
ਜਲੰਧਰ 78 41
ਕਪੂਰਥਲਾ 169 27
ਲੁਧਿਆਣਾ 90 23
ਮਾਨਸਾ 330 126
ਮੋਗਾ 174 42
ਮੁਕਤਸਰ 150 26
ਐੱਸ.ਬੀ.ਐੱਸ. ਨਗਰ 25 11
ਪਠਾਨਕੋਟ 30 15
ਪਟਿਆਲਾ 187 44
ਰੂਪਨਗਰ 05 09
ਐੱਸ.ਏ.ਐੱਸ. ਨਗਰ 13 37
ਸੰਗਰੂਰ 642 196
ਤਰਨਤਾਰਨ 107 16
ਕੁੱਲ 3308 1230

 


author

Shyna

Content Editor

Related News