ਪਟਿਆਲਾ ''ਚ ਵੱਡੀ ਵਾਰਦਾਤ: ਘਰ ''ਚ ਹੀ ਕੁੜੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ

Wednesday, Jul 22, 2020 - 05:58 PM (IST)

ਪਟਿਆਲਾ ''ਚ ਵੱਡੀ ਵਾਰਦਾਤ: ਘਰ ''ਚ ਹੀ ਕੁੜੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਪਟਿਆਲਾ (ਬਲਜਿੰਦਰ): ਪਟਿਆਲਾ ਸ਼ਹਿਰ ਦੇ ਥਾਣਾ ਤ੍ਰਿਪੜੀ ਦੇ ਅਧੀਨ ਪੈਂਦੇ ਚੀਮਾ ਚੌਂਕ ਵਿਖੇ ਘਰ 'ਚ ਹੀ ਇੱਕ ਕੁੜੀ ਦੀ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਕੁੜੀ ਦੀ ਉਮਰ 31 ਸਾਲ ਦੀ ਦੱਸੀ ਜਾ ਰਹੀ ਹੈ। ਮ੍ਰਿਤਕਾ ਦੀ ਪਛਾਣ ਪ੍ਰੀਤੀ ਕੌਰ ਉਰਫ ਪਿੰਕੀ ਵਜੋਂ ਹੋਈ। ਇਹ ਘਟਨਾ ਬੀਤੀ ਰਾਤ ਲਗਭਗ 10.30 ਵਜੇ ਦੀ ਹੈ।

ਇਹ ਵੀ ਪੜ੍ਹੋ: ਕੋਟਕਪੂਰਾ ਗੋਲੀਕਾਂਡ: ਐੱਸ.ਪੀ. ਬਲਜੀਤ ਸਿੱਧੂ ਦੇ ਗ੍ਰਿਫ਼ਤਾਰੀ ਵਰੰਟ ਜਾਰੀ

PunjabKesari

ਇਹ ਵੀ ਪੜ੍ਹੋ:  ਕੋਰੋਨਾ ਦਾ ਕਹਿਰ: ਫਿਰੋਜ਼ਪੁਰ ਜ਼ਿਲ੍ਹੇ 'ਚ ਕੋਰੋਨਾ ਨਾਲ ਪੰਜਵੀਂ ਮੌਤ

ਇਸ ਸਬੰਧ 'ਚ ਹੋਰ ਜਾਣਕਾਰੀ ਦਿੰਦਿਆਂ ਥਾਣਾ ਤ੍ਰਿਪੜੀ ਦੇ ਐੱਸ.ਐੱਚ.ਓ. ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਪ੍ਰੀਤੀ ਕੌਰ ਆਪਣੇ ਭਰਾ ਨਾਲ ਰਹਿੰਦੀ ਸੀ ਅਤੇ ਰਾਤ ਨੂੰ ਆਪਣੇ ਘਰ 'ਚ ਖੜ੍ਹੀ ਸੀ ਤਾਂ ਬਾਹਰ ਤੋਂ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਦਿੱਤੀ। ਜ਼ਖ਼ਮੀ ਹਾਲਤ 'ਚ ਪ੍ਰੀਤੀ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਭਰਾ ਦੇ ਦੱਸਣ ਮੁਤਾਬਕ ਦੋ ਵਿਅਕਤੀ ਮੋਟਰਸਾਇਕਲ 'ਤੇ ਸਵਾਰ ਹੋ ਕੇ ਆਏ ਅਤੇ ਗੋਲੀਆ ਮਾਰ ਕੇ ਫਰਾਰ ਹੋ ਗਏ।

PunjabKesari

ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਕੁੜੀ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼302, 34 ਆਈ.ਪੀ.ਸੀ.ਅਤੇ ਆਰਮਜ਼ ਐਕਟ ਦੇ ਤਹਿਤ ਕੇਸ ਦਰਜ ਕਰਕੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

PunjabKesari


author

Shyna

Content Editor

Related News