ਪਟਿਆਲਾ 'ਚ ਹਾਟਸਪਾਟ ਇਲਾਕਿਆਂ ਨੂੰ ਕੀਤਾ ਸੈਨੇਟਾਈਜ਼

04/20/2020 1:37:28 PM

ਪਟਿਆਲਾ (ਪਰਮੀਤ) : ਪਟਿਆਲਾ ਜ਼ਿਲੇ ਦੇ ਜਿਨ੍ਹਾਂ ਖੇਤਰਾਂ 'ਚ ਕੋਰੋਨਾ ਵਾਇਰਸ ਤੋਂ ਪਾਜ਼ੀਟਿਵ ਮਰੀਜ਼ ਸਾਹਮਣੇ ਆਏ ਸਨ ਉਨ੍ਹਾਂ ਨੂੰ ਜ਼ਿਲਾ ਪ੍ਰਸ਼ਾਸਨ ਵਲੋਂ ਕੰਟੈਨਮੈਂਟ ਜ਼ੋਨ ਐਲਾਨ ਕੇ ਖੇਤਰਾਂ ਨੂੰ ਸੈਨੇਟਾਈਜ਼ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ, ਜਿਸ ਤਹਿਤ ਪਟਿਆਲਾ ਸ਼ਹਿਰ 'ਚ ਐਲਾਨੇ ਕੰਟੈਨਮੈਂਟ ਜ਼ੋਨ 'ਚ ਨਗਰ ਨਿਗਮ ਦੇ ਕਰਮਚਾਰੀਆਂ ਵਲੋਂ ਪੀ.ਪੀ.ਈ. ਕਿੱਟਾਂ ਪਾ ਕੇ ਖੇਤਰਾਂ ਦੀ ਸਫ਼ਾਈ ਦੇ ਨਾਲ-ਨਾਲ ਏਰੀਏ ਨੂੰ ਸੈਨੇਟਾਈਜ਼ ਕਰਨ ਦਾ ਕੰਮ ਜਾਰੀ ਹੈ।ਦੱਸਣਯੋਗ ਹੈ ਕਿ ਪਿਛਲੇ ਦਿਨੀਂ ਪਟਿਆਲਾ ਜ਼ਿਲੇ 'ਚ ਇਕ ਦਿਨ 'ਚ 15 ਕੇਸ ਪਾਜ਼ੀਟਿਵ ਆਉਣ ਦੇ ਚੱਲਦੇ ਇਸ ਸ਼ਹਿਰ ਨੂੰ ਹਾਟਸਪਾਟ ਐਲਾਨਿਆ ਗਿਆ ਹੈ। ਇਨ੍ਹਾਂ ਥਾਵਾਂ 'ਚ ਕਿਤਾਬਾਂ ਵਾਲਾ ਬਾਜ਼ਾਰ, ਸਫਾਬਾਦੀ ਗੇਟ ਅਤੇ ਰਾਜਪੁਰਾ ਦੀ ਦਾਣਾ ਮੰਡੀ ਸ਼ਾਮਲ ਹੈ।

ਇਹ ਵੀ ਪੜ੍ਹੋ: ਮੋਗਾ: ਕਰਫਿਊ ਦੌਰਾਨ ਪੰਜ ਜੀਆਂ ਦੀ ਬਾਰਾਤ ਲੈ ਕੇ ਗਿਆ ਲਾੜਾ, ਪੁਲਸ ਨੇ ਇੰਝ ਕੀਤਾ ਸੁਆਗਤ

ਪੰਜਾਬ 'ਚ ਕੋਰੋਨਾ ਪਾਜ਼ੀਟਿਵ ਕੇਸਾਂ ਦਾ ਅੰਕੜਾ 244 ਤੱਕ ਪੁੱਜਾ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਣ ਤੱਕ ਕੁੱਲ 244 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ। ਹੁਣ ਤੱਕ ਦੇ ਅੰਕੜਿਆਂ ਮੁਤਾਬਕ ਪੰਜਾਬ ਦੇ ਮੋਹਾਲੀ 'ਚ ਕੋਰੋਨਾ ਵਾਇਰਸ ਦੇ 61, ਜਲੰਧਰ 'ਚ 47, ਪਠਾਨਕੋਟ 'ਚ 24, ਨਵਾਂਸ਼ਹਿਰ 'ਚ 19, ਲੁਧਿਆਣਾ 'ਚ 16, ਅੰਮ੍ਰਿਤਸਰ 'ਚ 11, ਮਾਨਸਾ 'ਚ 11, ਪਟਿਆਲਾ 'ਚ 26, ਹੁਸ਼ਿਆਰਪੁਰ 'ਚ 7, ਮੋਗਾ 'ਚ 4, ਰੋਪੜ 'ਚ 3, ਫਰੀਦਕੋਟ 'ਚ 3, ਸੰਗਰੂਰ 'ਚ 3, ਬਰਨਾਲਾ 'ਚ 2, ਫਗਵਾੜਾ 1, ਕਪੂਰਥਲਾ 1, ਫਤਿਹਗੜ੍ਹ ਸਾਹਿਬ 'ਚ 2, ਮੁਕਤਸਰ 'ਚ 1, ਗੁਰਦਾਸਪੁਰ 'ਚ 1 ਅਤੇ ਫਿਰੋਜ਼ਪੁਰ 'ਚ 1 ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 16 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ: ਗੁਰਦਾਸਪੁਰ 'ਚ ਕੋਰੋਨਾ ਕਾਰਨ ਮਰੇ ਵਿਅਕਤੀ ਦੇ ਪਿੰਡ ਨੇੜੇ ਰਾਤ ਸਮੇਂ ਘਰਾਂ 'ਚ ਸੁੱਟੇ ਧਮਕੀ ਭਰੇ ਪੱਤਰ


Shyna

Content Editor

Related News