ਪੁਲਸ ਤੇ ਗੈਂਗਸਟਰਾਂ ਵਿਚਾਲੇ ਗੋਲੀਬਾਰੀ, ਹਥਿਆਰਾਂ ਸਮੇਤ 2 ਗ੍ਰਿਫਤਾਰ

02/02/2019 6:48:52 PM

ਪਟਿਆਲਾ,(ਬਲਜਿੰਦਰ)- ਸ਼ਹਿਰ ਦੇ ਰਣਜੀਤ ਨਗਰ ਇਲਾਕੇ 'ਚ ਬਾਅਦ ਦੁਪਹਿਰ ਪਟਿਆਲਾ ਪੁਲਸ ਤੇ ਗੈਂਗਸਟਰਾਂ ਵਿਚਕਾਰ ਜ਼ਬਰਦਸਤ ਗੋਲੀਬਾਰੀ ਹੋਈ। ਦੋਵਾਂ ਪਾਸੇ ਤੋਂ 7-8 ਰੌਂਦ ਗੋਲੀਬਾਰੀ ਹੋਈ। ਇਸ ਤੋਂ ਬਾਅਦ ਪੁਲਸ ਨੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਮਨੀ ਦੁਲਟ ਪਟਿਆਲਾ, ਰਵਨੀਤ ਜ਼ਿਲਾ ਕੈਥਲ ਵਜੋਂ ਹੋਈ। ਦੋਵਾਂ ਤੋਂ 2 ਪਿਸਤੌਲ ਬਰਾਮਦ ਕੀਤੇ ਗਏ ਹਨ।
ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੌਕੇ ਤੋਂ ਤਿੰਨ ਵਿਅਕਤੀ ਫਰਾਰ ਹੋ ਗਏ, ਜਿਨ੍ਹਾਂ 'ਚ ਨਵ ਲਾਹੌਰੀਆ, ਅੰਕੁਰ ਅਤੇ ਪ੍ਰਸ਼ਾਂਤ ਸ਼ਾਮਲ ਹਨ। ਇਨ੍ਹਾਂ 'ਚ ਨਵ ਲਾਹੌਰੀਆ ਬਿਸ਼ਨੋਈ ਲਾਰੈਂਸ ਗੈਂਗ ਸੰਪਤ ਨਹਿਰਾ ਨਾਲ ਸਬੰਧ ਰੱਖਦਾ ਹੈ। ਉਨ੍ਹਾਂ ਦੱਸਿਆ ਇਹ ਰਣਜੀਤ ਨਗਰ ਦੇ ਐੱਫ. ਬਲਾਕ 'ਚ ਇਕ ਪੀ. ਜੀ. 'ਚ ਰਹਿ ਰਹੇ ਸਨ, ਜਿਥੇ ਰਹਿ ਰਹੇ ਬਾਕੀ 10 ਵਿਅਕਤੀਆਂ ਨੂੰ ਵੀ ਹਿਰਾਸਤ 'ਚ ਲਿਆ ਗਿਆ ਹੈ। ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਬੀਤੀ ਰਾਤ ਪੀ. ਆਰ. ਟੀ. ਸੀ. ਕਾਲੋਨੀ ਕੋਲੋਂ ਸੁਰਿੰਦਰ ਚੰਦ ਪੁੱਤਰ ਲੋਕ ਬਹਾਦਰ ਵਾਸੀ ਪ੍ਰਤਾਪ ਨਗਰ ਦੀ ਗੱਡੀ 2 ਵਿਅਕਤੀਆਂ ਵੱਲੋਂ ਪਿਸਤੌਲ ਦੀ ਨੋਕ 'ਤੇ ਖੋਹ ਲਈ ਗਈ ਸੀ। ਜਿਉਂ ਹੀ ਪੁਲਸ ਨੂੰ ਇਸ ਦੀ ਸੂਚਨਾ ਮਿਲੀ ਤਾਂ ਐੱਸ. ਪੀ. ਡੀ. ਮਨਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਸੀ. ਆਈ. ਏ. ਸਟਾਫ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਸੀ. ਆਈ. ਏ. ਸਮਾਣਾ ਦੇ ਇੰਚਾਰਜ ਇੰਸਪੈਕਟਰ ਵਿਜੇ ਕੁਮਾਰ ਦੀ ਅਗਵਾਈ ਵਾਲੀਆਂ ਟੀਮਾਂ ਨੇ ਤੁਰੰਤ ਸਰਚ ਸ਼ੁਰੂ ਕੀਤੀ। ਪੁਲਸ ਨੇ ਟਰੈਕ ਕੀਤਾ ਕਿ ਇਹ ਵਿਅਕਤੀ ਰਣਜੀਤ ਨਗਰ ਇਲਾਕੇ 'ਚ ਹਨ ਤਾਂ ਪੁਲਸ ਪਾਰਟੀਆਂ ਨੇ ਨਾਕਾਬੰਦੀ ਕਰ ਕੇ ਚੈÎਕਿੰਗ ਸ਼ੁਰੂ ਕੀਤੀ। ਇਥੇ ਗ੍ਰਿਫਤਾਰ ਕੀਤੇ ਗਏ ਵਿਅਕਤੀ ਕਾਰ 'ਚ ਆ ਰਹੇ ਸਨ ਤਾਂ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਭੱਜ ਗਏ ਅਤੇ ਪੁਲਸ 'ਤੇ ਫਾਇਰਿੰਗ ਕਰ ਦਿੱਤੀ। ਪੁਲਸ ਨੇ ਜਵਾਬੀ ਫਾਇਰ ਕੀਤੇ ਅਤੇ ਦੋਵਾਂ ਧਿਰਾਂ 'ਚ 7-8 ਰੌਂਦ ਫਾਇਰ ਹੋਏ ਅਤੇ ਆਖਰ 'ਚ ਮਨੀ ਦੁਲਟ ਅਤੇ ਰਵਨੀਤ ਜ਼ਿਲਾ ਕੈਥਲ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੋਵਾਂ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਰਣਜੀਤ ਨਗਰ ਐੱਫ. ਬਲਾਕ 'ਚ ਇਕ ਘਰ 'ਚ ਪੀ. ਜੀ. 'ਚ ਰਹਿ ਰਹੇ ਹਨ ਤਾਂ ਪੁਲਸ ਪਾਰਟੀ ਨੇ ਤੁਰੰਤ ਟੀਮਾਂ ਬਣਾ ਕੇ ਪੀ. ਜੀ. 'ਤੇ ਰੇਡ ਕਰ ਦਿੱਤੀ, ਜਿਥੇ ਪਹਿਲਾਂ ਹੀ ਲੁਕੇ ਹੋਏ ਨਵ ਲਾਹੌਰੀਆ, ਅੰਕੁਰ ਅਤੇ ਪ੍ਰਸ਼ਾਂਤ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਮੌਕੇ 'ਤੇ ਪੀ. ਜੀ. 'ਚ ਹਾਜ਼ਰ 10 ਵਿਅਕਤੀਆਂ ਨੂੰ ਹਿਰਾਸਤ 'ਚ ਲੈ ਲਿਆ। ਪੁਲਸ ਨੇ 2 ਪਿਸਤੌਲਾਂ ਤੋਂ ਇਲਾਵਾ ਇਕ ਸਵਿਫਟ ਡਿਜ਼ਾਇਰ ਗੱਡੀ ਨੂੰ ਵੀ ਹਿਰਾਸਤ 'ਚ ਲਿਆ ਹੈ। ਸਾਰਿਆਂ ਨੂੰ ਪੁੱਛਗਿੱਛ ਲਈ ਪੁਲਸ ਸੀ. ਆਈ. ਏ. ਸਟਾਫ ਪਟਿਆਲਾ ਲੈ ਗਈ।
 

PunjabKesariਕਾਰ ਖੋਹਣ ਵਾਲਿਆਂ ਤੱਕ ਪਹੁੰਚਣ ਲਈ ਚੱਲਿਆ 14 ਘੰਟੇ ਆਪ੍ਰੇਸ਼ਨ
ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕਾਰ ਖੋਹਣ ਵਾਲਿਆਂ ਤੱਕ ਪਹੁੰਚਣ ਲਈ 14 ਘੰਟੇ ਆਪ੍ਰੇਸ਼ਨ ਚੱਲਿਆ ਪਰ ਕਾਰ ਖੋਹਣ ਵਾਲੇ ਦੋਵਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹਾਲਾਂਕਿ ਕਾਰ ਦੀ ਬਰਾਮਦਗੀ ਅਜੇ ਬਾਕੀ ਹੈ। ਪੁਲਸ ਨੇ ਟੀਮਾਂ ਬਣਾ ਕੇ ਸਰਚ ਆਪ੍ਰੇਸ਼ਨ ਚਲਾਇਆ। ਐੱਸ. ਐੱਸ. ਪੀ. ਪਟਿਆਲਾ ਨੇ ਇਸ ਸਫਲ ਆਪ੍ਰੇਸ਼ਨ ਦਾ ਕ੍ਰੈਡਿਟ ਟੀਮ ਪਟਿਆਲਾ ਪੁਲਸ ਨੂੰ ਦਿੱਤਾ ਅਤੇ ਕਿਹਾ ਕਿ ਫਰਾਰ ਤਿੰਨਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਪੁਲਸ ਦੇ ਹੱਥ ਲੱਗੇ ਖਤਰਨਾਕ ਅੰਤਰਰਾਜ਼ੀ ਗੈਂਗਸਟਰ ਗਿਰੋਹ ਦੇ ਮੈਂਬਰ
ਪਟਿਆਲਾ ਪੁਲਸ ਦੇ ਹੱਥ ਇਸ ਆਪਰੇਸ਼ਨ ਵਿਚ ਦੋ ਖਤਰਨਾਕ ਗੈਂਗਸਟਰ ਲੱਗੇ ਹਨ। ਜਦੋਂ ਕਿ ਨਵ ਲਾਹੌਰੀਆ ਅਤੇ ਉਤਰ ਪ੍ਰਦੇਸ਼ ਦੇ ਰਹਿਣ ਵਾਲੇ ਅੰਕੁਰ ਅਤੇ ਪ੍ਰਸ਼ਾਂਤ ਫਰਾਰ ਹੋ ਗਏ। ਐੱਸ. ਐੱਸ. ਪੀ. ਨੇ ਦੱਸਿਆ ਕਿ ਨਵ ਲਾਹੌਰੀਆ ਦੇ ਖਿਲਾਫ ਖਤਰਨਾਕ ਵਾਰਦਾਤਾਂ ਦੇ 10 ਕੇਸ ਦਰਜ ਹਨ। ਪਿਛਲੇ ਕੁਝ ਸਮਾਂ ਪਹਿਲਾਂ ਅੰਬਾਲਾ ਵਿਚ ਜਿਊਲਰ ਨੂੰ ਲੁੱਟਣ ਲਈ ਕੀਤੀ ਵਾਰਦਾਤ ਵਿਚ ਵੀ ਨਵ ਲਾਹੌਰੀਆ ਸ਼ਾਮਲ ਸੀ ਪਰ ਉਹ ਫਰਾਰ ਹੋਣ ਵਿਚ ਸਫਲ ਰਿਹਾ। ਉਨ੍ਹਾਂ ਨੇ ਦੱਸਿਆ ਕਿ ਇਹ ਇਕ ਅੰਤਰਰਾਜ਼ੀ ਗੈਂਗਸਟਰਾਂ ਦਾ ਗਿਰੋਹ ਹੈ ਅਤੇ ਫਰਾਰ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।


Related News